IDBI ਨੂੰ ਹੋਇਆ 853 ਕਰੋੜ ਦਾ ਘਾਟਾ

08/14/2017 4:05:15 PM

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਆਈ. ਡੀ. ਬੀ. ਆਈ. ਬੈਂਕ ਨੂੰ 853 ਕਰੋੜ ਰੁਪਏ ਦਾ ਘਾਟਾ ਹੋਇਆ, ਜਦਕਿ ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਆਈ. ਡੀ. ਬੀ. ਆਈ. ਬੈਂਕ ਨੂੰ 241 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਆਈ. ਡੀ. ਬੀ. ਆਈ. ਬੈਂਕ ਦੀ ਵਿਆਜ ਆਮਦਨ 17.8 ਫੀਸਦੀ ਘੱਟ ਕੇ 1402 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਆਈ. ਡੀ. ਬੀ. ਆਈ. ਬੈਂਕ ਦੀ ਵਿਆਜ ਆਮਦਨ 1706 ਕਰੋੜ ਰੁਪਏ ਰਹੀ ਸੀ। 
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਆਈ. ਡੀ. ਬੀ. ਆਈ. ਬੈਂਕ ਦਾ ਗ੍ਰਾਸ ਐੱਨ. ਪੀ. ਏ. 21.2 ਫੀਸਦੀ ਤੋਂ ਵਧ ਕੇ 24.1 ਫੀਸਦੀ ਰਿਹਾ। ਤਿਮਾਹੀ ਦਰ ਤਿਮਾਹੀ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਆਈ. ਡੀ. ਬੀ. ਆਈ. ਬੈਂਕ ਦਾ ਨੈੱਟ ਐੱਨ. ਪੀ. ਏ. 13.21 ਫੀਸਦੀ ਤੋਂ ਵਧ ਕੇ 15.80 ਫੀਸਦੀ ਰਿਹਾ। ਰੁਪਏ 'ਚ ਆਈ.ਡੀ.ਬੀ.ਆਈ. ਬੈਂਕ ਦੇ ਐੱਨ. ਪੀ. ਏ. 'ਤੇ ਨਜ਼ਰ ਪਾਓ ਤਾਂ ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਗ੍ਰਾਸ ਐੱਨ. ਪੀ. ਏ. 44,752 ਕਰੋੜ ਰੁਪਏ ਤੋਂ ਵਧ ਕੇ 50,173 ਕਰੋੜ ਰੁਪਏ ਰਿਹਾ। ਨੈੱਟ ਐੱਨ. ਪੀ. ਏ. 25,206 ਕਰੋੜ ਰੁਪਏ ਤੋਂ ਵਧ ਕੇ 29,580 ਲੱਖ ਰੁਪਏ ਰਿਹਾ।


Related News