ਭਾਰਤੀ ਐਕਸਾ ਜਨਰਲ ਇੰਸ਼ੋਰੈਂਸ ਨੂੰ ਐਕਵਾਇਰ ਕਰੇਗੀ ICICI ਲੋਮਬਾਰਡ

Sunday, Aug 23, 2020 - 02:22 PM (IST)

ਭਾਰਤੀ ਐਕਸਾ ਜਨਰਲ ਇੰਸ਼ੋਰੈਂਸ ਨੂੰ ਐਕਵਾਇਰ ਕਰੇਗੀ ICICI ਲੋਮਬਾਰਡ

ਨਵੀਂ ਦਿੱਲੀ – ਆਈ. ਸੀ. ਆਈ. ਸੀ. ਆਈ. ਲੋਮਬਾਰਡ ਜਨਰਲ ਇੰਸ਼ੋਰੈਂਸ ਨੇ ਭਾਰਤੀ ਐਂਟਰਪ੍ਰਾਈਜੇਜ਼ ਭਾਰਤੀ ਐਕਸਾ ਜਨਰਲ ਇੰਸ਼ੋਰੈਂਸ ਨੂੰ ਐਕਵਾਇਰ ਕਰਨ ਲਈ ਪੱਕਾ ਸਮਝੌਤਾ ਕੀਤਾ ਹੈ। ਇਹ ਪੂਰੀ ਤਰ੍ਹਾਂ ਸ਼ੇਅਰਾਂ ਦੀ ਅਦਲਾ-ਬਦਲੀ ਦਾ ਸੌਦਾ ਹੋਵੇਗਾ। ਭਾਰਤੀ ਐਂਟਰਪ੍ਰਾਈਜੇਜ਼ ਕੋਲ ਫਿਲਹਾਲ ਭਾਰਤੀ ਐਕਸਾ ਜਨਰਲ ਇੰਸ਼ੋਰੈਂਸ ਦੀ 51 ਫੀਸਦੀ ਹਿੱਸੇਦਾਰੀ ਹੈ। ਬਾਕੀ 49 ਫੀਸਦੀ ਹਿੱਸੇਦਾਰੀ ਫ੍ਰਾਂਸੀਸੀ ਬੀਮਾ ਕੰਪਨੀ ਐਕਸਾ ਕੋਲ ਹੈ।

ਆਈ. ਸੀ. ਆਈ. ਸੀ. ਆਈ. ਬੈਂਕ ਰਿਫਲੈਕਟਿਡ ਸਾਧਾਰਣ ਬੀਮਾ ਕੰਪਨੀ ਨੇ ਸ਼ੁੱਕਰਵਾਰ ਰਾਤ ਨੂੰ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ’ਚ ਕਿਹਾ ਕਿ ਆਈ. ਸੀ. ਆਈ. ਸੀ. ਆਈ. ਲੋਮਬਾਰਡ ਜਨਰਲ ਇੰਸ਼ੋਰੈਂਸ ਦੇ ਬੋਰਡ ਆਫ ਡਾਇਰੈਕਟਰ ਦੀ 21 ਅਗਸਤ ਨੂੰ ਹੋਈ ਬੈਠਕ ’ਚ ਭਾਰਤੀ ਐਕਸਾ ਜਨਰਲ ਇੰਸ਼ੋਰੈਂਸ ਅਤੇ ਪਹਿਲੀ ਕੰਪਨੀ ਅਤੇ ਉਨ੍ਹਾਂ ਦੇ ਸਬੰਧਤ ਸ਼ੇਅਰਧਾਰਕਾਂ ਅਤੇ ਕਰਜ਼ਾਦਾਤਾਵਾਂ ਦਰਮਿਆਨ ਲੈਣ-ਦੇਣ ‘ਵਿਵਸਥਾ’ ਨੂੰ ਮਨਜ਼ੂਰੀ ਦਿੱਤੀ ਗਈ। ਵੰਡ ਤੋਂ ਬਾਅਦ ਭਾਰਤੀ ਐਂਟਰਪ੍ਰਾਈਜੇਜ਼ ਅਤੇ ਐਕਸਾ ਦੋਵੇਂ ਸਾਧਾਰਣ ਬੀਮਾ ਕਾਰੋਬਾਰ ਤੋਂ ਬਾਹਰ ਨਿਕਲ ਜਾਣਗੀਆਂ ਅਤੇ ਭਾਰਤੀ ਐਕਸਾ ਜਨਰਲ ਇੰਸ਼ੋਰੈਂਸ ਦਾ ਕੰਮ ਖਤਮ ਹੋ ਜਾਏਗਾ। ਆਈ. ਸੀ. ਆਈ. ਸੀ. ਆਈ. ਲੋਮਬਾਰਡ ਅਤੇ ਭਾਰਤੀ ਐਕਸਾ ਨੇ ਸਾਂਝੇ ਬਿਆਨ ’ਚ ਕਿਹਾ ਕਿ ਇਸ ਸੌਦੇ ਤਹਿਤ ਭਾਰਤੀ ਐਕਸਾ ਦੇ ਸ਼ੇਅਰਧਾਰਕਾਂ ਨੂੰ ਕੰਪਨੀ ਦੇ ਹਰੇਕ 115 ਸ਼ੇਅਰਾਂ ’ਤੇ ਆਈ. ਸੀ. ਆਈ. ਸੀ. ਆਈ. ਲੋਮਬਾਰਡ ਦੇ ਦੋ ਸ਼ੇਅਰ ਮਿਲਣਗੇ।


author

Harinder Kaur

Content Editor

Related News