ਸ਼ਹੀਦਾਂ ਦੇ ਪਰਿਵਾਰ ਲਈ ICICi ਬੈਂਕ ਖਰਚ ਕਰੇਗਾ 10 ਕਰੋੜ ਰੁਪਏ

Tuesday, Oct 10, 2017 - 12:32 PM (IST)

ਨਵੀਂ ਦਿੱਲੀ—ਦੇਸ਼ ਦੇ ਨਿੱਜੀ ਖੇਤਰ ਦੇ ਸਭ ਤੋਂ ਵੱਡੇ ਬੈਂਕ ਆਈ. ਸੀ. ਆਈ. ਸੀ. ਆਈ. ਬੈਂਕ ਨੇ ਭਾਰਤੀ ਹਥਿਆਰਬੰਦ ਫੋਰਸਾਂ ਨੂੰ 10 ਕਰੋੜ ਰੁਪਏ ਦੀ ਵਿੱਤੀ ਮਦਦ ਦੀ ਪ੍ਰਤੀਬੱਧਤਾ ਜਤਾਈ ਹੈ। ਆਈ. ਸੀ. ਆਈ. ਸੀ. ਆਈ. ਬਂਕ ਦੀ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਚੰਦਾ ਕੋਚਰ ਨੇ ਬਿਆਨ 'ਚ ਕਿਹਾ ਕਿ ਇਸ ਰਾਸ਼ੀ ਦੀ ਵਰਤੋਂ ਦੇਸ਼ ਦੀ ਸੁਰੱਖਿਆ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀ ਬਿਹਤਰੀ ਅਤੇ ਕਲਿਆਣ ਕਾਰਜਾਂ 'ਚ ਕੀਤੀ ਜਾਵੇਗੀ।
ਬੈਂਕ ਨੇ ਕਿਹਾ ਕਿ ਇਹ ਰਾਸ਼ੀ ਦੋ ਬਰਾਬਰ ਹਿੱਸਿਆਂ 'ਚ ਕਾਰਪੋਰੇਟ ਸਮਾਜਿਕ ਜ਼ਿੰਮੇਦਾਰੀ ਦੇ ਤਹਿਤ ਦਿੱਤੀ ਜਾਵੇਗੀ। ਇਸ ਮੁਹਿੰਮ ਦੇ ਤਹਿਤ ਪੰਜ ਕਰੋੜ ਰੁਪਏ ਦਾ ਇਕ ਚੈੱਕ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੂੰ ਅੱਜ ਸੌਂਪਿਆ ਗਿਆ। ਕੋਚਰ ਨੇ ਕਿਹਾ ਕਿ ਕੋਈ ਵੀ ਰਾਸ਼ੀ ਉਨ੍ਹਾਂ ਪਰਿਵਾਰਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦੀ ਹੈ। ਸਾਡੀ ਇਹ ਕੋਸ਼ਿਸ਼ ਉਨ੍ਹਾਂ ਦੀ ਬਿਹਤਰੀ 'ਚ ਦਿੱਤਾ ਗਿਆ ਯੋਗਦਾਨ ਹੈ। ਸਾਡੇ ਯੋਗਦਾਨ ਨਾਲ ਸ਼ਹੀਦਾਂ ਦੇ ਬੱਚੇ ਅਤੇ ਉਨ੍ਹਾਂ ਦੀ ਵਿਧਵਾਵਾਂ ਨੂੰ ਸਿੱਖਿਆ ਪਾਉਣ 'ਚ ਮਦਦ ਮਿਲੇਗੀ ਜਿਸ ਤੋਂ ਇਹ ਗਿਆਨ ਪਾ ਕੇ ਰੋਜ਼ਗਾਰ ਅਤੇ ਵਧੀਆ ਜੀਵਨ ਪਾ ਸਕਣਗੇ।


Related News