ਨਿੱਜੀ ਖੇਤਰ ਦਾ ਇਹ ਬੈਂਕ 4 ਸਾਲ ਤੋਂ ਦੇ ਰਿਹਾ ਹੈ 'ਪਾਜ਼ੇਟਿਵ ਪੇ' ਵਿਧੀ ਦੀ ਸਹੂਲਤ

08/07/2020 7:14:53 PM

ਨਵੀਂ ਦਿੱਲੀ — ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਚੈੱਕ ਅਦਾਇਗੀ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ 50,000 ਰੁਪਏ ਜਾਂ ਇਸ ਤੋਂ ਵੱਧ ਦੇ ਮੁੱਲ ਦੇ ਸਾਰੇ ਚੈਕਾਂ ਲਈ 'ਪਾਜ਼ੇਟਿਵ ਪੇ' ਵਿਧੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਹ ਸਿਸਟਮ ਦੇਸ਼ ਭਰ ਵਿਚ ਜਾਰੀ ਕੀਤੇ ਗਏ ਕੁਲ ਚੈੱਕਾਂ ਦੇ 20% ਗਿਣਤੀ ਨੂੰ ਕਵਰ ਕਰੇਗਾ ਅਤੇ ਮੁੱਲ ਦੇ ਆਧਾਰ 'ਤੇ ਚੈੱਕ ਜ਼ਰੀਏ ਲੈਣ-ਦੇਣ ਦੀ 80% ਰਾਸ਼ੀ ਇਸ ਦੇ ਦਾਇਰੇ ਵਿਚ ਆ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਪ੍ਰਾਈਵੇਟ ਸੈਕਟਰ ਦੇ ਬੈਂਕ ਆਈ.ਸੀ.ਆਈ.ਸੀ.ਆਈ. ਬੈਂਕ ਨੇ ਸਾਲ 2016 ਵਿਚ ਹੀ ਇਸ ਸਹੂਲਤ ਦੀ ਸ਼ੁਰੂਆਤ ਕੀਤੀ ਸੀ।

ਇਹ ਵੀ ਪੜ੍ਹੋ- ਬਦਲ ਗਿਆ ਹੈ ਚੈੱਕ ਨਾਲ ਪੈਸਿਆਂ ਦੇ ਲੈਣ-ਦੇਣ ਦਾ ਤਰੀਕਾ, RBI ਨੇ ਲਾਗੂ ਕੀਤੇ ਨਵੇਂ ਨਿਯਮ

ਕਿਵੇਂ ਕੰਮ ਕਰਦੀ ਹੈ 'ਪਾਜ਼ੇਟਿਵ ਪੇ ਸਿਸਟਮ'

ਪਾਜ਼ੇਟਿਵ ਪੇ ਸਿਸਟਮ ਦੇ ਤਹਿਤ ਖਾਤਾ ਧਾਰਕ ਨੂੰ 50,000 ਰੁਪਏ ਜਾਂ ਇਸ ਤੋਂ ਵੱਧ ਦਾ ਚੈੱਕ ਜਾਰੀ ਕਰਦੇ ਹੋਏ ਖਾਤਾਧਾਰਕ ਨੂੰ ਚੈੱਕ ਦੇ ਬਾਰੇ 'ਚ ਬੈਂਕ ਨੂੰ ਜਾਣਕਾਰੀ ਦੇਣੀ ਪਏਗੀ। ਇਸਦੇ ਲਈ ਖਾਤਾ ਧਾਰਕ ਨੂੰ ਚੈੱਕ ਦੇ ਅਗਲੇ ਅਤੇ ਪਿਛਲੇ ਹਿੱਸੇ ਦੀ ਫੋਟੋ ਜਿਵੇਂ ਕਿ ਚੈੱਕ ਨੰਬਰ, ਚੈੱਕ ਡੇਟ, ਅਦਾਇਗੀਕਰਤਾ ਦਾ ਨਾਮ, ਖਾਤਾ ਨੰਬਰ, ਰਕਮ ਆਦਿ ਦੇ ਨਾਲ ਸ਼ੇਅਰ ਕਰਨੀ ਪਵੇਗੀ। ਜਦੋਂ ਲਾਭਪਾਤਰ ਬੈਂਕ ਨੂੰ ਨਕਦੀ ਕਢਵਾਉਣ ਲਈ ਚੈੱਕ ਸੌਂਪਦਾ ਹੈ, ਤਾਂ ਬੈਂਕ ਚੈੱਕ ਦੇ ਵੇਰਵਿਆਂ ਨੂੰ 'ਪਾਜ਼ੇਟਿਵ ਪੇ ਸਿਸਟਮ' ਰਾਂਹੀ ਪਹਿਲਾਂ ਤੋਂ ਹੀ ਪ੍ਰਾਪਤ ਵੇਰਵਿਆਂ ਨਾਲ ਮਿਲਾਨ ਕਰੇਗਾ। ਸਾਰੇ ਵੇਰਵਿਆਂ ਦੇ ਮਿਲਾਨ ਕਰਨ ਤੋਂ ਬਾਅਦ ਹੀ ਚੈੱਕ ਰਾਂਹੀ ਮੰਗੀ ਗਈ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ। ਇਸ ਢੰਗ ਨਾਲ ਚੈੱਕ ਰਾਂਹੀ ਹੋਣ ਵਾਲੀਆਂ ਧੋਖਾਧੜੀਆਂ ਨੂੰ ਰੋਕਣ 'ਚ ਸਹਾਇਤਾ ਮਿਲੇਗੀ।

ਇਹ ਵੀ ਪੜ੍ਹੋ- ਸਾਵਧਾਨ! ਬਾਜ਼ਾਰ ਵਿਚ ਵਿਕ ਰਿਹੈ ਉੱਚ ਮੀਥੇਨੋਲ ਵਾਲਾ ਸੈਨੇਟਾਈਜ਼ਰ, ਹੋ ਸਕਦਾ ਹੈ ਨੁਕਸਾਨਦਾਇਕ

ਆਈ.ਸੀ.ਆਈ.ਸੀ.ਆਈ. ਬੈਂਕ 4 ਸਾਲ ਤੋਂ ਦੇ ਰਿਹਾ ਹੈ 'ਪਾਜ਼ੇਟਿਵ ਪੇ' ਵਿਧੀ ਦੀ ਸਹੂਲਤ

ਆਰਬੀਆਈ ਨੇ ਮੁਦਰਾ ਨੀਤੀ ਵਿਚ 'ਪਾਜ਼ੇਟਿਵ ਪੇ ਸਿਸਟਮ' ਨੂੰ ਲਾਗੂ ਕਰਨ ਲਈ ਪਹਿਲ ਕੀਤੀ ਹੈ, ਜਦਕਿ ਆਈ.ਸੀ.ਆਈ.ਸੀ.ਆਈ. ਬੈਂਕ ਸਾਲ 2016 ਤੋਂ ਗਾਹਕਾਂ ਨੂੰ ਇਹ ਸੇਵਾ ਪ੍ਰਦਾਨ ਕਰ ਰਿਹਾ ਹੈ। ਆਈ.ਸੀ.ਆਈ.ਸੀ.ਆਈ. ਬੈਂਕ ਦੇ ਗਾਹਕ ਇਸ ਨੂੰ 'ਆਈ ਮੋਬਾਇਲ ਐਪ' 'ਤੇ ਐਕਸੈਸ ਕਰ ਸਕਦੇ ਹਨ ਅਤੇ ਲਾਭ ਲੈਣ ਵਾਲੇ ਨੂੰ ਚੈੱਕ ਸੌਂਪਣ ਤੋਂ ਪਹਿਲਾਂ ਚੈੱਕ ਨੰਬਰ, ਤਰੀਕ, ਭੁਗਤਾਨ ਕਰਨ ਵਾਲੇ ਦਾ ਨਾਮ, ਖਾਤਾ ਨੰਬਰ, ਰਕਮ ਅਤੇ ਚੈੱਕ ਦੇ ਅਗਲੇ ਅਤੇ ਪਿਛਲੇ ਪਾਸੇ ਦੀ ਫੋਟੋ ਲੈ ਸਕਦੇ ਹਨ।

ਜਦੋਂ ਕਲੀਅਰਿੰਗ ਲਈ ਚੈੱਕ ਦੀ ਫੋਟੋ ਬੈਂਕ ਤੋਂ ਆਉਂਦੀ ਹੈ, ਤਾਂ ਇਹ ਆਈ.ਸੀ.ਆਈ.ਸੀ.ਆਈ. ਬੈਂਕ ਗਾਹਕ ਦੁਆਰਾ 'ਆਈ ਮੋਬਾਈਲ ਐਪਲੀਕੇਸ਼ਨ' ਰਾਂਹੀ ਦਿੱਤੇ ਗਏ ਵੇਰਵਿਆਂ ਦਾ ਮਿਲਾਨ ਕੀਤਾ ਜਾਂਦਾ ਹੈ। ਜੇ ਸਾਰੇ ਵੇਰਵੇ ਮਿਲਦੇ ਹਨ ਤਾਂ ਚੈੱਕ 'ਚ ਮੰਗੀ ਗਈ ਰਾਸ਼ੀ ਦਾ ਭੁਗਤਾਨ ਕਰ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ- ਰੋਹਤਕ PGI ਦਾ ਦਾਅਵਾ- ਇਨ੍ਹਾਂ ਮਰੀਜ਼ਾਂ ਨੂੰ ਪ੍ਰਭਾਵਤ ਨਹੀਂ ਕਰ ਰਿਹਾ ਕੋਰੋਨਾ!


Harinder Kaur

Content Editor

Related News