ICICI ਬੈਂਕ ਨੂੰ ਤੀਜੀ ਤਿਮਾਹੀ ''ਚ 4,146 ਕਰੋੜ ਰੁਪਏ ਦਾ ਮੁਨਾਫਾ

01/25/2020 6:12:50 PM

ਨਵੀਂ ਦਿੱਲੀ — ਨਿੱਜੀ ਖੇਤਰ ਦੇ ICICI ਬੈਂਕ ਦਾ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਦੁੱਗਣੇ ਤੋਂ ਜ਼ਿਆਦਾ ਹੋ ਕੇ 4,146.46 ਕਰੋੜ ਰੁਪਏ ਪਹੁੰਚ ਗਿਆ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਬੈਂਕ ਨੂੰ 1,604.91 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਬੀ.ਐਸ.ਸੀ. ਨੂੰ ਦਿੱਤੀ ਜਾਣਕਾਰੀ 'ਚ ਬੈਂਕ ਨੇ ਕਿਹਾ ਕਿ ਇਸ ਤਿਮਾਹੀ ਦੌਰਾਨ ਇਸਦੀ ਕੁੱਲ ਆਮਦਨ 17.23 ਫੀਸਦੀ ਦੇ ਵਾਧੇ ਨਾਲ 23,638.26 ਕਰੋੜ ਰੁਪਏ ਹੋ ਗਈ ਜਿਹੜੀ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ 20,163.25 ਕਰੋੜ ਰੁਪਏ ਸੀ। ਸਮੀਖਿਆ ਅਧੀਨ ਤਿਮਾਹੀ ਦੌਰਾਨ ਬੈਂਕ ਦੀ ਕੁਲ ਗੈਰ-ਕਾਰਗੁਜ਼ਾਰੀ ਜਾਇਦਾਦ (ਐਨਪੀਏ) ਕੁੱਲ ਕਰਜ਼ ਘੱਟ ਕੇ ਦੇ 5.95 ਪ੍ਰਤੀਸ਼ਤ 'ਤੇ ਆ ਗਿਆ ਜਿਹੜਾ ਕਿ ਇਕ ਸਾਲ ਪਹਿਲਾਂ ਦੀ ਇਸ ਤਿਮਾਹੀ ਵਿਚ 7.75 ਫੀਸਦੀ ਸੀ। ਇਸ ਦੌਰਾਨ ਬੈਂਕ ਦਾ ਸ਼ੁੱਧ ਵਿਆਜ ਮਾਰਜਨ 3.77 ਫੀਸਦੀ ਰਿਹਾ। ਇਸ ਤੋਂ ਪਿਛਲੀ ਤਿਮਾਹੀ ਵਿਚ ਇਹ 3.64 ਫੀਸਦੀ ਅਤੇ ਉਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਇਹ 3.40 ਫੀਸਦੀ ਸੀ। ਬੈਂਕ ਦੀ ਸ਼ੁੱਧ ਐਨਪੀਏ ਤੀਜੀ ਤਿਮਾਹੀ ਵਿਚ 1.49 ਫੀਸਦੀ ਰਿਹਾ। ਇਕ ਸਾਲ ਪਹਿਲਾਂ ਇਸੇ ਤਿਮਾਹੀ ਵਿਚ ਇਹ 2.58 ਫੀਸਦੀ ਸੀ। ਇਸ ਤਿਮਾਹੀ ਦੌਰਾਨ ਬੈਂਕ ਦਾ ਪ੍ਰਬੰਧ (ਟੈਕਸ ਨੂੰ ਛੱਡ ਕੇ) 51% ਫੀਸਦੀ ਘਟ ਕੇ 2,083 ਕਰੋੜ ਰੁਪਏ ਰਹਿ ਗਿਆ। ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ਵਿਚ ਇਹ 4,244 ਕਰੋੜ ਰੁਪਏ ਸੀ। ਕੀਮਤ ਦੇ ਹਿਸਾਬ ਨਾਲ ਬੈਂਕ ਦਾ ਕੁਲ ਐਨ.ਪੀ.ਏ. 43,453.86 ਕਰੋੜ ਰੁਪਏ ਰਿਹਾ ਸੀ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਇਹ 51,591.47 ਕਰੋੜ ਰੁਪਏ ਸੀ। ਇਸੇ ਤਰ੍ਹਾਂ ਬੈਂਕ ਦਾ ਸ਼ੁੱਧ ਐਨਪੀਏ 10,388.50 ਕਰੋੜ ਰੁਪਏ ਰਹਿ ਗਿਆ ਜਿਹੜਾ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ 16,252.44 ਕਰੋੜ ਰੁਪਏ ਸੀ। ਏਕੀਕ੍ਰਿਤ ਅਧਾਰ 'ਤੇ ਦਸੰਬਰ ਤਿਮਾਹੀ ਵਿਚ ਬੈਂਕ ਦਾ ਸ਼ੁੱਧ ਲਾਭ 4,670.10 ਕਰੋੜ ਰੁਪਏ ਰਿਹਾ, ਜਿਹੜਾ ਕਿ ਇਸ ਤੋਂ  ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ 1,874.33 ਕਰੋੜ ਰੁਪਏ ਰਿਹਾ ਸੀ। ਇਸੇ ਤਰ੍ਹਾਂ ਤਿਮਾਹੀ ਦੌਰਾਨ ਬੈਂਕ ਦੀ ਏਕੀਕ੍ਰਿਤ ਆਮਦਨ 38,370.95 ਕਰੋੜ ਰੁਪਏ ਰਹੀ, ਜਿਹੜੀ ਇਕ ਸਾਲ ਪਹਿਲਾਂ ਦੀ ਇਸ ਤਿਮਾਹੀ ਵਿਚ 33,433.31 ਕਰੋੜ ਰੁਪਏ ਰਿਹਾ ਸੀ।
 


Related News