ICICI ਬੈਂਕ ਵੱਲੋਂ ਕਰਜ਼ ਦਰਾਂ ''ਚ ਕਟੌਤੀ, ਘੱਟ ਹੋਵੇਗੀ ਹੋਮ ਲੋਨ ਦੀ EMI
Monday, Aug 03, 2020 - 02:47 PM (IST)
ਨਵੀਂ ਦਿੱਲੀ— ਨਿੱਜੀ ਖੇਤਰ ਦੂਜੇ ਸਭ ਤੋਂ ਵੱਡੇ ਕਰਜ਼ਦਾਤਾ ਆਈ. ਸੀ. ਆਈ. ਸੀ. ਆਈ. ਬੈਂਕ ਨੇ ਕਰਜ਼ ਦਰਾਂ 'ਚ 0.10 ਫੀਸਦੀ ਤੱਕ ਦੀ ਕਟੌਤੀ ਕਰ ਦਿੱਤੀ ਹੈ।
ਬੈਂਕ ਨੇ ਕਰਜ਼ ਦਰਾਂ 'ਚ ਇਹ ਕਟੌਤੀ ਫੰਡ-ਆਧਾਰਿਤ ਉਧਾਰ ਦੇਣ ਦੀ ਦਰ (ਐੱਮ. ਸੀ. ਐੱਲ. ਆਰ.) 'ਚ ਕੀਤੀ ਹੈ। ਇਸ ਕਟੌਤੀ ਨਾਲ ਬੈਂਕ ਦੇ ਹੋਮ ਲੋਨ ਤੇ ਹੋਰ ਕਰਜ਼ਿਆਂ ਦੇ ਗਾਹਕਾਂ ਦੀ ਈ. ਐੱਮ. ਆਈ. 'ਚ ਕਮੀ ਹੋਵੇਗੀ, ਯਾਨੀ ਮਹੀਨਾਵਾਰ ਕਿਸ਼ਤ ਦੇ ਪੈਸਿਆਂ 'ਚ ਕਮੀ ਹੋਣ ਜਾ ਰਹੀ ਹੈ।
ਬੈਂਕ ਵੱਲੋਂ ਐੱਮ. ਸੀ. ਐੱਲ. ਆਰ. ਦਰਾਂ 'ਚ ਇਹ ਕਟੌਤੀ 1 ਅਗਸਤ ਤੋਂ ਪ੍ਰਭਾਵੀ ਹੋ ਗਈ ਹੈ। ਇਸ ਦੇ ਨਾਲ ਹੀ ਬੈਂਕ ਦੇ ਇਕ ਸਾਲ ਵਾਲੇ ਐੱਮ. ਸੀ. ਐੱਲ. ਆਰ. ਦੀ ਦਰ ਘੱਟ ਕੇ 7.45 ਫੀਸਦੀ ਹੋ ਗਈ ਹੈ, ਜਦੋਂ ਕਿ ਓਵਰਨਾਈਟ ਐੱਮ. ਸੀ. ਐੱਲ. ਆਰ. ਦੀ ਦਰ ਕਟੌਤੀ ਪਿੱਛੋਂ 7.25 ਫੀਸਦੀ ਰਹਿ ਗਈ ਹੈ। ਇਕ ਸਾਲ ਦਾ ਐੱਮ. ਸੀ. ਐੱਲ. ਆਰ. ਪ੍ਰਚੂਨ ਕਰਜ਼ ਦੇ ਨਜ਼ਰੀਏ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ, ਕਿਉਂਕਿ ਬੈਂਕ ਦੇ ਸਾਰੇ ਲੰਮੇ ਸਮੇਂ ਦੇ ਕਰਜ਼ੇ ਜਿਵੇਂ ਘਰੇਲੂ ਕਰਜ਼ੇ, ਇਸ ਦਰ ਨਾਲ ਜੁੜੇ ਹੋਏ ਹਨ।