ICICI ਬੈਂਕ ਵੱਲੋਂ FD ਦਰਾਂ 'ਚ ਕਟੌਤੀ, ਹੁਣ ਸਿਰਫ ਇੰਨਾ ਮਿਲੇਗਾ ਵਿਆਜ

Tuesday, Jun 16, 2020 - 02:17 PM (IST)

ICICI ਬੈਂਕ ਵੱਲੋਂ FD ਦਰਾਂ 'ਚ ਕਟੌਤੀ, ਹੁਣ ਸਿਰਫ ਇੰਨਾ ਮਿਲੇਗਾ ਵਿਆਜ

ਨਵੀਂ ਦਿੱਲੀ— ਨਿੱਜੀ ਖੇਤਰ ਦੇ ਰਿਣਦਾਤਾ ਆਈ. ਸੀ. ਆਈ. ਸੀ. ਆਈ. ਬੈਂਕ ਨੇ ਫਿਕਸਡ ਡਿਪਾਜ਼ਿਟ (ਐੱਫ. ਡੀ.) ਦਰਾਂ 'ਚ ਕਮੀ ਕਰ ਦਿੱਤੀ ਹੈ, ਜੋ ਅੱਜ ਤੋਂ ਲਾਗੂ ਹਨ। ਬਹੁਤ ਸਾਰੇ ਬੈਂਕ ਵਾਧੂ ਤਰਲਤਾ ਦਾ ਹਵਾਲਾ ਦੇ ਕੇ ਡਿਪਾਜ਼ਿਟ ਯਾਨੀ ਜਮ੍ਹਾਂ ਦਰਾਂ ਨੂੰ ਘਟਾ ਰਹੇ ਹਨ।

ਇਸ ਤੋਂ ਪਹਿਲਾਂ 4 ਜੂਨ ਨੂੰ ਨਿੱਜੀ ਖੇਤਰ ਦੇ ਇਸ ਦਿੱਗਜ ਬੈਂਕ ਨੇ ਬਚਤ ਖਾਤੇ 'ਤੇ ਦਿੱਤੇ ਜਾਣ ਵਿਆਜ 'ਚ ਕਟੌਤੀ ਕੀਤੀ ਸੀ। ਮੌਜੂਦਾ ਸਮੇਂ ਬੈਂਕਾਂ 'ਚ ਕਾਫ਼ੀ ਨਕਦ ਤਰਲਤਾ ਹੈ, ਜਦੋਂ ਕਿ ਲਾਕਡਾਊਨ ਹੋਣ ਕਾਰਨ ਕਰਜ਼ਿਆਂ ਦੀ ਮੰਗ ਘੱਟ ਹੋ ਗਈ ਹੈ। ਇਸ ਕਾਰਨ ਬੈਂਕਾਂ ਨੂੰ ਜਮ੍ਹਾਂ ਦਰਾਂ ਨੂੰ ਘਟਾਉਣਾ ਪੈ ਰਿਹਾ ਹੈ।


7 ਦਿਨਾਂ ਤੋਂ 14 ਦਿਨਾਂ ਵਿਚਕਾਰ ਦੀ ਐੱਫ. ਡੀ. 'ਤੇ 2.75 ਫੀਸਦੀ ਦੀ ਵਿਆਜ ਦਰ ਤੋਂ ਸ਼ੁਰੂ ਕਰਦਿਆਂ ਆਈ. ਸੀ. ਆਈ. ਸੀ. ਆਈ. ਬੈਂਕ ਇਸ ਸਮੇਂ 1 ਸਾਲ ਤੋਂ 389 ਦਿਨਾਂ ਵਿਚਕਾਰ ਦੇ ਫਿਕਸਡ ਡਿਪਾਜ਼ਿਟ 'ਤੇ ਸਿਰਫ 5.15 ਫੀਸਦੀ ਵਿਆਜ ਦੇ ਰਿਹਾ ਹੈ।
ਇਸ ਤੋਂ ਇਲਾਵਾ ਗਾਹਕ 18 ਮਹੀਨਿਆਂ ਤੋਂ 3 ਸਾਲਾਂ ਵਿਚਕਾਰ ਪੂਰੀ ਹੋਣ ਵਾਲੀ ਐੱਫ. ਡੀਜ਼. 'ਤੇ 5.35 ਫੀਸਦੀ ਵਿਆਜ ਪ੍ਰਾਪਤ ਕਰ ਸਕਦੇ ਹਨ। ਉੱਥੇ ਹੀ, 3 ਸਾਲ 1 ਦਿਨ ਤੋਂ 10 ਸਾਲ ਵਿਚਕਾਰ ਦੀ ਐੱਫ. ਡੀ. 'ਤੇ ਵਿਆਜ ਦਰ 5.50 ਫੀਸਦੀ ਕਰ ਦਿੱਤੀ ਗਈ ਹੈ। ਸੀਨੀਅਰ ਸਿਟੀਜ਼ਨਸ ਲਈ ਇਸ ਮਾਮਲੇ 'ਚ ਹੁਣ ਘੱਟੋ-ਘੱਟ ਵਿਆਜ ਦਰ 3.25 ਫੀਸਦੀ ਤੇ ਵੱਧ ਤੋਂ ਵੱਧ 6.30 ਫੀਸਦੀ ਰਹਿ ਗਈ ਹੈ।


author

Sanjeev

Content Editor

Related News