ICICI Bank ਦੇ ਖ਼ਾਤਾਧਾਰਕਾਂ ਲਈ ਜ਼ਰੂਰੀ ਖ਼ਬਰ, ਬੈਂਕ ਕਰਨ ਜਾ ਰਹੀ ਹੈ ਇਹ ਮਹੱਤਵਪੂਰਨ ਬਦਲਾਅ

Tuesday, Jul 06, 2021 - 03:56 PM (IST)

ਨਵੀਂ ਦਿੱਲੀ : ਆਈ.ਸੀ.ਆਈ.ਸੀ.ਆਈ. ਬੈਂਕ ਦੇ ਖ਼ਾਤਾਧਾਰਕਾਂ ਲਈ ਇੱਕ ਵੱਡੀ ਖਬਰ ਹੈ। 1 ਅਗਸਤ ਤੋਂ ਬੈਂਕ ਬਹੁਤ ਸਾਰੀਆਂ ਵੱਡੀਆਂ ਤਬਦੀਲੀਆਂ ਕਰਨ ਜਾ ਰਿਹਾ ਹੈ। ਬੈਂਕ ਬਚਤ ਖਾਤਾ ਧਾਰਕਾਂ ਲਈ ਨਕਦ ਲੈਣ-ਦੇਣ, ਏਟੀਐਮ ਟਰਾਂਜੈਕਸ਼ਨ ਚਾਰਜਿਸ ਅਤੇ ਚੈੱਕ ਬੁੱਕ ਖਰਚਿਆਂ ਵਿੱਚ ਬਦਲਾਅ ਕਰਨ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਬੈਂਕ ਦੁਆਰਾ ਗਾਹਕਾਂ ਨੂੰ 4 ਮੁਫਤ ਟ੍ਰਾਂਜੈਕਸ਼ਨ ਦਿੱਤੇ ਜਾਂਦੇ ਹਨ ਜੇ ਤੁਸੀਂ ਇਸ ਤੋਂ ਵੱਧ ਵਾਰ ਨਕਦੀ ਕਢਵਾਉਂਦੇ ਹੋ ਤਾਂ ਤੁਹਾਨੂੰ ਅਗਲੇ ਹਰੇਕ ਟਰਾਂਜੈਕਸ਼ਨ ਲਈ ਚਾਰਜ ਦਾ ਭੁਗਤਾਨ ਕਰਨਾ ਪਏਗਾ। ਬੈਂਕ ਦੀ ਵੈਬਸਾਈਟ ਅਨੁਸਾਰ ਮੁਫਤ ਲਿਮਟ ਤੋਂ ਜ਼ਿਆਦਾ ਲੈਣ-ਦੇਣ ਲਈ ਪ੍ਰਤੀ ਟ੍ਰਾਂਜੈਕਸ਼ਨ ₹150 ਹੋਣਗੇ। ਇਹ ਸਾਰੇ ਨਿਯਮ 1 ਅਗਸਤ ਤੋਂ ਲਾਗੂ ਹੋ ਜਾਣਗੇ।

ਇਹ ਵੀ ਪੜ੍ਹੋ: ਡਰਾਇਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ ਵੱਡੀ ਰਾਹਤ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ

ਹੋਮ ਸ਼ਾਖਾ ਵਿੱਚ ਟਰਾਂਜੈਕਸ਼ਨ

ਅਗਲੇ ਮਹੀਨੇ ਅਗਸਤ ਤੋਂ ਆਈ.ਸੀ.ਆਈ.ਸੀ.ਆਈ. ਬੈਂਕ ਦੇ ਖ਼ਾਤਾਧਾਰਕਾਂ ਲਈ ਉਨ੍ਹਾਂ ਦੀ ਹੋਮ ਸ਼ਾਖਾ ਵਿੱਚ ਟਰਾਂਜੈਕਸ਼ਨ ਕੀਮਤ ਸੀਮਾ 1 ਲੱਖ ਪ੍ਰਤੀ ਮਹੀਨਾ ਹੋਵੇਗੀ। ਇਸ ਤੋਂ ਵੱਧ ਨਿਕਾਸੀ ਹੋਣ ਦੀ ਸਥਿਤੀ ਵਿਚ ਪ੍ਰਤੀ 1000 ਰੁਪਏ 5 ਰੁਪਏ ਦੇਣੇ ਪੈਣਗੇ। ਇਸ ਦੇ ਨਾਲ ਹੀ ਕਿਸੇ ਗੈਰ-ਘਰੇਲੂ ਸ਼ਾਖਾ 'ਤੇ ਪ੍ਰਤੀ ਦਿਨ 25,000 ਰੁਪਏ ਤੱਕ ਦੇ ਨਕਦ ਲੈਣ-ਦੇਣ ਦਾ ਕੋਈ ਖਰਚਾ ਨਹੀਂ ਲੱਗੇਗਾ। 25,000 ਤੋਂ ਵੱਧ ਹੋਣ ਦੀ ਸਥਿਤੀ ਵਿਚ 5 ਰੁਪਏ ਪ੍ਰਤੀ 1000 ਰੁਪਏ ਉੱਤੇ ਚਾਰਜ ਕੀਤੇ ਜਾਣਗੇ।

ATM ਟ੍ਰਾਂਜੈਕਸ਼ਨ

ਬੈਂਕ ਦੀ ਵੈਬਸਾਈਟ ਅਨੁਸਾਰ ਏਟੀਐਮ ਇੰਟਰਚੇਂਜ ਲੈਣ-ਦੇਣ 'ਤੇ ਵੀ ਸ਼ੁਲਕ ਲਏ ਜਾਣਗੇ।  ਤੁਹਾਨੂੰ ਦੱਸ ਦੇਈਏ ਕਿ ਪਹਿਲੇ 3 ਟ੍ਰਾਂਜੈਕਸ਼ਨ ਇੱਕ ਮਹੀਨੇ ਵਿੱਚ 6 ਮੈਟਰੋ ਸਥਾਨਾਂ ਤੇ ਮੁਫਤ ਹੋਣਗੇ। ਹੋਰ ਸਾਰੇ ਸਥਾਨਾਂ 'ਤੇ ਇਕ ਮਹੀਨੇ ਵਿਚ ਪਹਿਲੇ 5 ਟ੍ਰਾਂਜੈਕਸ਼ਨਾਂ ਮੁਫਤ ਹੋਣਗੇ। 20 ਰੁਪਏ ਪ੍ਰਤੀ ਵਿੱਤੀ ਲੈਣ-ਦੇਣ ਅਤੇ 8.50 ਰੁਪਏ ਪ੍ਰਤੀ ਗੈਰ-ਵਿੱਤੀ ਲੈਣ-ਦੇਣ ਚਾਰਜ ਕੀਤੇ ਜਾਣਗੇ।

ਇਹ ਵੀ ਪੜ੍ਹੋ:  ਯਾਤਰਾ ਨਾ ਕਰ ਸਕਣ 'ਤੇ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ 'ਤੇ ਤਬਦੀਲ ਕਰ ਸਕਦੇ ਹੋ ਰੇਲ ਟਿਕਟ, ਜਾਣੋ ਕਿਵੇਂ

ਚੈੱਕ ਬੁੱਕ ਟਰਾਂਜੈਕਸ਼ਨ

ਜੇ ਤੁਸੀਂ ਚੈੱਕਬੁੱਕ ਦੀ ਗੱਲ ਕਰਦੇ ਹੋ, ਤਾਂ ਤੁਹਾਨੂੰ ਇਕ ਸਾਲ ਵਿਚ 25 ਚੈੱਕਾਂ ਮੁਫ਼ਤ ਮਿਲਣਗੇ। ਇਸ ਤੋਂ ਬਾਅਦ ਤੁਹਾਨੂੰ ਹੋਰ ਵਾਧੂ ਚੈੱਕ ਬੁੱਕ ਲਈ 20 ਰੁਪਏ ਪ੍ਰਤੀ 10 ਪੰਨਿਆਂ ਦੀ ਚੈੱਕ ਬੁੱਕ ਲਈ ਦੇਣੇ ਪੈਣਗੇ। ਕੈਲੰਡਰ ਮਹੀਨੇ ਦੀ ਪਹਿਲੀ ਨਕਦ ਨਿਕਾਸੀ ਲਈ ਕੋਈ ਪੈਸਾ ਨਹੀਂ ਲਿਆ ਜਾਵੇਗਾ, ਜਿਸ ਤੋਂ ਬਾਅਦ ਇਕ ਫੀਸ ਹੋਵੇਗੀ। 

ਨਕਦ ਕਢਵਾਉਣ ਲਈ ਵੀ ਲਏ ਜਾਣਗੇ ਚਾਰਜ

ਤੁਹਾਨੂੰ ਕੈਲੰਡਰ ਮਹੀਨੇ ਵਿੱਚ ਪਹਿਲੀ ਨਕਦ ਕਢਵਾਉਣ ਲਈ ਕੋਈ ਖਰਚਾ ਨਹੀਂ ਦੇਣਾ ਪਏਗਾ। ਇਸ ਤੋਂ ਬਾਅਦ ਤੁਹਾਨੂੰ ਪ੍ਰਤੀ ਹਜ਼ਾਰ ਰੁਪਏ 5 ਰੁਪਏ ਦੇਣੇ ਪੈਣਗੇ।

ਇਹ ਵੀ ਪੜ੍ਹੋ: ਮਾਨਸੂਨ ਦੀ ਸੁਸਤੀ ਨਾਲ ਖੇਤੀ ’ਤੇ ਸੰਕਟ, ਬਿਜਾਈ 15 ਫੀਸਦੀ ਪੱਛੜੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News