ਇਹ ਬੈਂਕ ਦੇ ਰਿਹੈ 1 ਕਰੋੜ ਤੱਕ ਦਾ ਇੰਸਟੈਂਟ ਐਜੂਕੇਸ਼ਨ ਲੋਨ, ਇਨ੍ਹਾਂ ਗਾਹਕਾਂ ਨੂੰ ਮਿਲੇਗਾ ਫਾਇਦਾ

Monday, Jun 22, 2020 - 04:26 PM (IST)

ਇਹ ਬੈਂਕ ਦੇ ਰਿਹੈ 1 ਕਰੋੜ ਤੱਕ ਦਾ ਇੰਸਟੈਂਟ ਐਜੂਕੇਸ਼ਨ ਲੋਨ, ਇਨ੍ਹਾਂ ਗਾਹਕਾਂ ਨੂੰ ਮਿਲੇਗਾ ਫਾਇਦਾ

ਨਵੀਂ ਦਿੱਲੀ : ਨਿੱਜੀ ਖੇਤਰ ਦੇ ਬੈਂਕ ਆਈ.ਸੀ.ਆਈ.ਸੀ.ਆਈ. ਬੈਂਕ ਨੇ 'ਇੰਸਟਾ ਐਜੂਕੇਸ਼ਨ ਲੋਨ' ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਗਾਹਕਾਂ ਨੂੰ ਤੁਰੰਤ 1 ਕਰੋੜ ਰੁਪਏ ਤੱਕ ਦਾ ਲੋਨ ਆਸਾਨੀ ਨਾਲ ਮਿਲ ਜਾਏਗਾ। ਬੈਂਕ ਵੱਲੋਂ ਕਿਹਾ ਗਿਆ ਹੈ ਕਿ ਇਹ ਸੁਵਿਧਾ ਆਪਣੇ-ਆਪ ਵਿਚ ਬਿਲਕੁੱਲ ਨਵੀਂ ਹੈ। ਇਸ ਤਹਿਤ ਬੈਂਕ ਦੇ ਗਾਹਕ ਖੁਦ ਲਈ, ਬੱਚਿਆਂ ਲਈ, ਭਰਾ-ਭੈਣ ਅਤੇ ਪੋਤੀ-ਪੋਤਿਆਂ ਦੀ ਉਚ ਸਿੱਖਿਆ ਲਈ ਐਜੂਕੇਸ਼ਨ ਲੋਨ ਲੈ ਸਕਦੇ ਹਨ। ਬੈਂਕ ਦੇ ਲੱਖਾਂ ਪ੍ਰੀ-ਅਪਰੂਵਡ ਗਾਹਕ ਆਨਲਾਈਨ ਪ੍ਰਕਿਰਿਆ ਤਹਿਤ ਆਪਣੇ ਫਿਕਸਡ ਡਿਪਾਜ਼ਿਟ ਦੇ ਆਧਾਰ 'ਤੇ ਐਜੂਕੇਸ਼ਨ ਲੋਨ ਦਾ ਲਾਭ ਲੈ ਸਕਦੇ ਹਨ। ਉਹ ਆਪਣੇ ਦਾਖਲੇ ਲਈ ਦੁਨੀਆ ਭਰ ਦੀਆਂ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਅਤੇ ਇੰਸਟੀਚਿਊਟ ਵਿਚ ਬੈਂਕ ਦਾ ਲੋਨ ਸੈਂਕਸ਼ਨ ਲੈਟਰ (ਪ੍ਰਵਾਨਗੀ ਪੱਤਰ) ਦਿਖਾ ਸਕਦੇ ਹਨ।

ਇਸ ਸੁਵਿਧਾ ਨੂੰ ਲੈ ਕੇ ਬੈਂਕ ਦੇ ਪ੍ਰਮੁੱਖ ਸੁਦਿਪਤਾ ਰਾਏ ਨੇ ਕਿਹਾ ਕਿ ਬੈਂਕ ਦੇ ਗਾਹਕਾਂ ਨੂੰ ਉਨ੍ਹਾਂ ਦੇ ਡਿਪਾਜ਼ਿਟ ਦੇ ਆਧਾਰ 'ਤੇ ਇਹ ਸੁਵਿਧਾ ਮਿਲੇਗੀ। ਇਸ ਦਾ ਫਾਇਦਾ ਇਹ ਹੋਵੇਗਾ ਕਿ ਵਿਦਿਆਰਥੀਆਂ ਨੂੰ ਕਿਸੇ ਵੀ ਇੰਸਟੀਚਿਊਟ ਜਾਂ ਯੂਨੀਵਰਸਿਟੀ ਵਿਚ ਐਪਲੀਕੇਸ਼ਨ ਨੂੰ ਲੈ ਕੇ ਸੋਚਣਾ ਨਹੀਂ ਪਏਗਾ। ਉਨ੍ਹਾਂ ਕਿਹਾ ਕਿ ਇਸ ਨਾਲ ਲੱਖਾਂ ਗਾਹਕਾਂ ਨੂੰ ਫਾਇਦਾ ਪਹੁੰਚੇਗਾ, ਕਿਉਂਕਿ ਉਨ੍ਹਾਂ ਨੂੰ ਬੱਚਿਆਂ ਦੀ ਪੜ੍ਹਾਈ ਲਈ ਫਿਕਸਡ ਡਿਪਾਜ਼ਿਟ ਨਹੀਂ ਤੋੜਨਾ ਹੋਵੇਗਾ। ਬੈਂਕ ਵੱਲੋਂ ਦਿੱਤੀ ਗਈ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਗਾਹਕ ਬੈਂਕ ਦੇ ਇੰਟਰਨੈੱਟ ਬੈਂਕਿੰਗ ਪਲੇਟਫਾਰਮ ਦਾ ਇਸਤੇਮਾਲ ਕਰਦੇ ਹੋਏ ਖੁਦ ਹੀ ਸੈਂਕਸ਼ਨ ਲੈਟਰ ਜਨਰੇਟ ਕਰ ਸਕਦੇ ਹਨ। ਬੈਂਕ ਦਾ ਕਹਿਣਾ ਹੈ ਕਿ ਇਸ ਨਾਲ ਗਾਹਕਾਂ ਨੂੰ ਕਾਫੀ ਸੁਵਿਧਾ ਮਿਲੇਗੀ।

ਇੰਸਟਾ ਐਜੂਕੇਸ਼ਨ ਲੋਨ ਨਾਲ ਜੁੜੀਆਂ ਖ਼ਾਸ ਗੱਲਾਂ

  • ਗਾਹਕਾਂ ਨੂੰ ਈ-ਮੇਲ 'ਤੇ ਸੈਂਕਸ਼ਨ ਲੈਟਰ ਤੁਰੰਤ ਮਿਲ ਜਾਂਦਾ ਹੈ। ਇਸ ਲਈ ਬੈਂਕ ਜਾਣ ਦੀ ਜ਼ਰੂਰਤ ਨਹੀਂ ਹੁੰਦੀ ਹੈ।
  • ਗਾਹਕ ਨੇ ਬੈਂਕ ਵਿਚ ਜਿੰਨੇ ਰੁਪਏ ਦਾ ਫਿਕਸਡ ਡਿਪਾਜ਼ਿਟ ਕਰਾਇਆ ਹੈ, ਉਸ ਦੀ 90 ਫ਼ੀਸਦੀ ਰਾਸ਼ੀ ਦੇ ਬਰਾਬਰ ਦੇ ਐਜੂਕੇਸ਼ਨ ਲੋਨ ਲਈ ਅਪਲਾਈ ਕਰ ਸਕਦਾ ਹੈ।
  • ਇੰਟਰਨੈਟ ਬੈਂਕਿੰਗ ਦਾ ਇਸਤੇਮਾਲ ਕਰਦੇ ਹੋਏ ਗਾਹਕ ਕੁੱਝ ਕਲਿੱਕਸ ਵਿਚ ਹੀ ਲੋਨ ਅਪਲਾਈ ਕਰ ਸਕਦੇ ਹਨ। ਗਾਹਕ ਭੁਗਤਾਨ ਲਈ 10 ਸਾਲ ਤੱਕ ਦੀ ਮਿਆਦ ਚੁਣ ਸਕਦੇ ਹਨ।
  • ਬੈਂਕ ਦੇ ਇੰਟਰਨੈੱਟ ਪਲੇਟਫਾਰਮ 'ਚ ਗਾਹਕ ਲਾਗ-ਇਨ ਕਰਕੇ ਪ੍ਰੀ-ਅਪਰੂਵਡ ਆਫਰ ਚੈੱਕ ਕਰ ਸਕਦੇ ਹਨ।

author

cherry

Content Editor

Related News