ਕਾਰਾਂ ਬਣਾਉਣ ਦੀਆਂ ਤਿਆਰੀਆਂ ਇਸ ਹਫਤੇ ਸ਼ੁਰੂ ਕਰ ਦੇਵੇਗੀ ਹੁੰਡਈ
Monday, May 04, 2020 - 11:28 PM (IST)
ਨਵੀਂ ਦਿੱਲੀ—ਵਾਹਨ ਬਣਾਉਣ ਵਾਲੀ ਕੰਪਨੀ ਹੁੰਡਈ ਮੋਟਰ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਹ ਚੇਨਈ ਪਲਾਂਟ 'ਚ ਕਾਰਾਂ ਬਣਾਉਣ ਦੀਆਂ ਤਿਆਰੀਆਂ ਇਸ ਹਫਤੇ ਤੋਂ ਸ਼ੁਰੂ ਕਰ ਦੇਵੇਗੀ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਉਸ ਦੀ ਯੋਜਨਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣ ਕਰਦੇ ਹੋਏ ਚੇਨਈ ਨੇੜੇ ਇਕ ਪਲਾਂਟ ਦਾ ਆਪ੍ਰੇਸ਼ਨ ਦੁਬਾਰਾ ਸ਼ੁਰੂ ਕਰਨ ਦੀਆਂ ਤਿਆਰੀਆਂ 6 ਮਈ ਤੋਂ ਕਰਨ ਦੀ ਹੈ। ਕੰਪਨੀ ਨੇ ਕਿਹਾ ਕਿ ਉਸ ਨੇ ਇਕ ਜ਼ਿੰਮੇਵਾਰ ਕਾਰਪੋਰੇਟ ਦੀ ਤਰ੍ਹਾਂ ਪਲਾਂਟ ਦੇ ਅੰਦਰ ਸਥਿਤ ਸਾਰੀਆਂ ਸੁਵਿਧਾਵਾਂ ਨੂੰ ਵਧੀਆ ਤਰੀਕੇ ਨਾਲ ਸੱਵਛ ਕੀਤਾ ਹੈ ਤਾਂ ਕਿ ਕਰਮਚਾਰੀਆਂ ਦੀ ਸਿਹਤ ਦੀ ਸੁਰੱਖਿਆ ਯਕੀਨਨ ਹੋ ਸਕੇ। ਕੋਰੋਨਾ ਵਾਇਰਸ ਮਹਾਮਾਰੀ ਕਾਰਣ ਕੰਪਨੀ ਦੇ ਪਲਾਂਟ 'ਚ ਨਿਰਮਾਣ 23 ਮਾਰਚ ਤੋਂ ਮੁੱਤਅਲ ਹੈ।