ਹੁੰਡਈ ਦੀ ਵੱਡੀ ਯੋਜਨਾ: 2028 ਤਕ ਭਾਰਤੀ ਬਾਜ਼ਾਰ ’ਚ ਉਤਾਰੇਗੀ 6 ਨਵੀਆਂ ਇਲੈਕਟ੍ਰਿਕ ਕਾਰਾਂ
Wednesday, Dec 08, 2021 - 02:41 PM (IST)
ਆਟੋ ਡੈਸਕ– ਕੋਰੀਆਈ ਵਾਹਨ ਨਿਰਮਾਤਾ ਕੰਪਨੀ ਹੁੰਡਈ ਨੇ ਭਾਰਤ ’ਚ ਇਲੈਕਟ੍ਰਿਕ ਮੋਬਿਲਿਟੀ ਕ੍ਰਾਂਤੀ ਨੂੰ ਅੱਗੇ ਵਧਾਉਣ ਲਈ ਆਪਣੇ ਰੋਡਮੈਪ ਦਾ ਐਲਾਨ ਕੀਤਾ ਹੈ। ਕੰਪਨੀ ਦੀ ਯੋਜਨਾ ਸਾਲ 2028 ਤਕ ਭਾਰਤੀ ਬਾਜ਼ਾਰ ’ਚ 6 ਨਵੇਂ ਬੈਟਰੀ ਇਲੈਕਟ੍ਰਿਕ ਵਾਹਨ (BEV) ਲਾਂਚ ਕਰਨ ਦੀ ਹੈ। ਇਸ ਤੋਂ ਇਲਾਵਾ ਕੰਪਨੀ ਭਾਰਤ ’ਚ ਆਪਣਾ ਸਮਰਪਿਤ ਬੀ.ਈ.ਵੀ. ਪਲੇਟਫਾਰਮ - E-GMP (ਈ-ਜੀ.ਐੱਮ.ਪੀ.) ਵੀ ਪੇਸ਼ ਕਰੇਗੀ। ਹੁੰਡਈ ਸਾਲ 2028 ਤਕ 6 ਇਲੈਕਟ੍ਰਿਕ ਵ੍ਹੀਕਲ ਲਾਈਨ-ਅਪ ਦੇ ਵਿਸਤਾਰ ਲਈ ਰਿਸਰਚ ਐਂਡ ਡਿਵੈਲਪਮੈਂਟ ਲਈ ਕਰੀਬ 4000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।
ਕੀ ਹੈ ਇਲੈਕਟ੍ਰਿਕ ਗਲੋਬਲ ਮਾਡਿਊਲਰ ਪਲੇਟਫਾਰਮ (ਈ-ਜੀ.ਐੱਮ.ਪੀ.)
ਇਹ ਭਵਿੱਖ ਦੇ ਇਲੈਕਟ੍ਰਿਕ ਵਾਹਨਾਂ ਲਈ ਬ੍ਰਾਂਡ ਦਾ ਸਮਰਪਿਤ ਬੀ.ਈ.ਵੀ. ਪਲੇਟਫਾਰਮ ਹੈ। ਇਸ ਪਲੇਟਫਾਰਮ ’ਚ ਵਾਹਨ ਚੈਸਿਸ ਸ਼ਾਮਲ ਹੈ ਜਿਸ ਵਿਚ ਬੈਟਰੀ, ਮੋਟਰ ਅਤੇ ਪਾਵਰ ਇਲੈਕਟ੍ਰਿਕ ਸਿਸਟਮ ਸ਼ਾਮਲ ਹਨ। ਇਹ ਪਲੇਟਫਾਰਮ ਵੱਖ-ਵੱਖ ਬਾਡੀ ਸਟਾਈਲ ਅਤੇ ਵੱਖ-ਵੱਖ ਆਕਾਰ ਦੀਆਂ ਬੈਟਰੀਆਂ ਲਗਾਉਣ ਲਈ ਕਾਫੀ ਉਪਯੋਗੀ ਹੈ। ਈ-ਜੀ.ਐੱਮ.ਪੀ. ’ਤੇ ਵਿਕਸਿਤ ਵਾਹਨਾਂ ’ਚ ਇਕ ਫਲੈਟ ਫਰਸ਼, ਸਲਿਮ ਕਾਕਪਿਟ ਅਤੇ ਇਕ ਫਲੈਕਸੀਬਲ ਅਤੇ ਵੱਡਾ ਕੈਬਿਨ ਹੋਵੇਗਾ।
ਈ-ਜੀ.ਐੱਮ.ਪੀ. ਨੂੰ 4 ਪ੍ਰਮੁੱਖ ਸਤੰਭਾਂ ’ਤੇ ਵਿਕਸਿਤ ਕੀਤਾ ਗਿਆ ਹੈ
1. ਮਾਡਿਊਲਰਿਟੀ- ਇਹ ਪਲੇਟਫਾਰਮ ਵੱਖ-ਵੱਖ ਬਾਡੀ ਸਟਾਈਪ ਦੇ ਨਾਲ ਕੰਪੈਟੀਬਲ ਹੈ ਅਤੇ ਇਸ ਵਿਚ ਮਾਡਿਊਲਰ ਬੈਟਰੀ ਸਿਸਟਮ ਦਾ ਫੀਚਰ ਮਿਲ ਸਕਦਾ ਹੈ।
2. ਭਰੋਸੇਯੋਗਤਾ- ਇਸ ਵਿਚ ਗ੍ਰੈਵਿਟੀ ਦਾ ਇਕ ਘੱਟ ਕੇਂਦਰ ਅਤੇ ਅਲਟਰਾ ਹਾਈ ਸਟ੍ਰੈਂਥ ਸਟੀਲ ਅਤੇ 8-ਪੁਆਇੰਟ ਬੈਟਰੀ ਮਾਊਂਟਿੰਗ ਹੈ ਜਿਸ ਕਾਰਨ ਇਹ ਭਵਿੱਖ ਦੇ ਜ਼ਿਆਦਾ ਭਰੋਸੇਯੋਗ ਬੀ.ਈ.ਵੀ. ਹਨ।
3. ਉਪਯੋਗਤਾ- ਇਕ ਫਲੈਟ ਫਰਸ਼ ਅਤੇ ਫਲੈਕਸੀਬਲ ਬੈਠਣ ਲਈ ਲੇਆਊਟ ਦੇ ਨਾਲ-ਨਾਲ ਇਕ ਨਵਾਂ ਇੰਟੀਰੀਅਰ ਸਪੇਸ, ਜੋ ਸਲਾਈਡਿੰਗ ਕੰਸੋਲ ਅਤੇ ਦੂਜੀ ਲਾਈਟ ਸੀਟਾਂ ਦੀ ਸਲਾਈਡ ਦੀ ਪੇਸ਼ਕਸ਼ ਕਰਦਾ ਹੈ, ਈ-ਜੀ.ਐੱਮ.ਪੀ. ਉਪਯੋਗਤਾ ਦਾ ਨਵਾਂ ਆਯਾਮ ਦੇਵੇਗਾ।
4. ਪਰਫਾਰਮੈਂਸ- ਇਸ ਪਲੇਟਫਾਰਮ ’ਚ 77.4kWh ਤਕ ਦੀ ਵੱਡੀ ਬੈਟਰੀ ਸਮਰੱਥਾ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ 2WD/4WD ਸਮਰੱਥਾਵਾਂ, ਬਿਹਤਰ ਹੈਂਡਲਿੰਗ ਅਤੇ 260 ਕਿਲੋਮੀਟਰ ਪ੍ਰਤੀ ਘੰਟਾ ਤਕ ਦੀ ਟਾਪ ਸਪੀਡ ਵੀ ਦਿੰਦਾ ਹੈ।
ਲਿਆਏਗੀ ਵੱਖ-ਵੱਖ ਬਾਡੀ ਸਟਾਈਲ ਦੇ ਈ.ਵੀ.
ਹੁੰਡਈ ਭਾਰਤ ’ਚ ਮਾਸ ਮਾਰਕੀਟ ਅਤੇ ਮਾਸ ਮਾਰਕੀਟ ਪ੍ਰੀਮੀਅਮ ਸੈਗਮੈਂਟ ਸਮੇਤ ਕਈ ਸੈਗਮੈਂਟ ਦੇ ਗਾਹਕਾਂ ਨੂੰ ਵਾਹਨ ਵਿਕਰੀ ਕਰਨ ਦਾ ਟੀਚਾ ਤੈਅ ਕਰੇਗੀ। ਹੁੰਡਈ ਸਾਲ 2028 ਤਕ ਐੱਸ.ਯੂ.ਵੀ. ਬਾਡੀ ਸ਼ੇਪ ਸਮੇਤ ਵੱਖ-ਵੱਖ ਬਾਡੀ ਸਟਾਈਪ ’ਚ ਇਲੈਕਟ੍ਰਿਕ ਵਾਹਨ ਲਾਂਚ ਕਰੇਗੀ।