Amazon ''ਤੇ ਆਨਲਾਈਨ ਵੇਚੀਆਂ ਜਾਣਗੀਆਂ ਹੁੰਡਈ ਦੀਆਂ ਕਾਰਾਂ, ਜਾਣੋ ਕਦੋਂ ਸ਼ੁਰੂ ਹੋਵੇਗੀ ਬੁਕਿੰਗ
Friday, Nov 17, 2023 - 05:37 PM (IST)
ਨਵੀਂ ਦਿੱਲੀ - ਪ੍ਰਮੁੱਖ ਈ-ਕਾਮਰਸ ਕੰਪਨੀ ਐਮਾਜ਼ੋਨ ਅਗਲੇ ਸਾਲ ਤੋਂ ਆਪਣੇ ਡਿਜੀਟਲ ਪਲੇਟਫਾਰਮ 'ਤੇ ਹੁੰਡਈ ਮੋਟਰ ਕੰਪਨੀ ਦੀਆਂ ਕਾਰਾਂ ਦੀ ਵਿਕਰੀ ਸ਼ੁਰੂ ਕਰੇਗੀ। ਗਾਹਕ ਆਪਣੀ ਮਨਪਸੰਦ ਹੁੰਡਈ ਕਾਰ ਦੇ ਮਾਡਲ ਨੂੰ ਚੁਣ ਕੇ ਐਮਾਜ਼ੋਨ ਦੀ ਵੈੱਬਸਾਈਟ ਅਤੇ ਮੋਬਾਈਲ ਐਪਲੀਕੇਸ਼ਨ 'ਤੇ ਵੀ ਖਰੀਦ ਸਕਣਗੇ। ਅਲੈਕਸਾ 'ਤੇ ਬੋਲ ਕੇ ਵੀ ਕਾਰ ਬੁੱਕ ਕੀਤੀ ਜਾ ਸਕਦੀ ਹੈ।
ਸ਼ੁਰੂਆਤ 'ਚ ਇਸ ਨੂੰ ਅਮਰੀਕਾ 'ਚ ਗਾਹਕਾਂ ਲਈ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਭਾਰਤ ਸਮੇਤ ਹੋਰ ਬਾਜ਼ਾਰਾਂ 'ਚ ਇਸ ਸਹੂਲਤ ਨੂੰ ਪੇਸ਼ ਕੀਤੇ ਜਾਣ ਦੇ ਸੰਕੇਤ ਮਿਲ ਰਹੇ ਹਨ।
ਇਹ ਵੀ ਪੜ੍ਹੋ : Jaguar ਖ਼ਰੀਦ ਮੁਸੀਬਤ 'ਚ ਫਸਿਆ ਕਾਰੋਬਾਰੀ, ਹੁਣ ਕੰਪਨੀ ਦੇਵੇਗੀ 42 ਲੱਖ ਰੁਪਏ ਜੁਰਮਾਨਾ
ਅਮੇਜ਼ਨ ਗਾਹਕਾਂ ਨੂੰ ਪ੍ਰਦਾਨ ਕਰੇਗਾ ਇਹ ਸਹੂਲਤ
ਵਰਤਮਾਨ ਵਿਚ ਅਮਰੀਕਾ ਵਿੱਚ ਐਮਾਜ਼ੋਨ ਡਿਜੀਟਲ ਪਲੇਟਫਾਰਮ ਉਪਭੋਗਤਾ ਵੱਖ-ਵੱਖ ਬ੍ਰਾਂਡਾਂ ਤੋਂ ਕਾਰ ਦੇ ਮਾਡਲਾਂ ਦੀ ਚੋਣ ਕਰ ਸਕਦੇ ਹਨ, ਪਰ ਉਹਨਾਂ ਨੂੰ ਖਰੀਦਦਾਰੀ ਕਰਨ ਲਈ ਸੂਚੀਬੱਧ ਡੀਲਰਸ਼ਿਪ ਨਾਲ ਜੁੜਨਾ ਹੋਵੇਗਾ।
2024 ਵਿੱਚ, ਗਾਹਕ ਇਸ ਪਲੇਟਫਾਰਮ 'ਤੇ ਹੁੰਡਈ ਕਾਰ ਖਰੀਦਣ ਦੀ ਪੂਰੀ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹਨ।
ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਇੱਥੇ ਫਾਇਨਾਂਸ ਦੀ ਸਹੂਲਤ ਨਾਲ ਲੈਣ-ਦੇਣ ਦੀ ਪ੍ਰਕਿਰਿਆ ਪੂਰੀ ਕਰਨ ਦਾ ਵਿਕਲਪ ਮਿਲੇਗਾ। ਇਸ ਤੋਂ ਬਾਅਦ ਗਾਹਕ ਕੋਲ ਸਥਾਨਕ ਡੀਲਰਸ਼ਿਪ 'ਤੇ ਜਾਣ ਜਾਂ ਕਾਰ ਨੂੰ ਤਰਜੀਹੀ ਸਥਾਨ 'ਤੇ ਪਹੁੰਚਾਉਣ ਦਾ ਵਿਕਲਪ ਹੋਵੇਗਾ।
ਇਹ ਵੀ ਪੜ੍ਹੋ : ਗਾਹਕ ਨੂੰ ਭੇਜਿਆ ਖ਼ਰਾਬ ਫੋਨ, ਹੁਣ ਆਨਲਾਈਨ ਕੰਪਨੀ ਤੇ Apple ਨੂੰ ਭਰਨਾ ਪਵੇਗਾ 1 ਲੱਖ ਤੋਂ ਵਧੇਰੇ ਜੁਰਮਾਨਾ
ਇਹ ਪਹਿਲੀ ਵਾਰ ਕਿਸੇ ਈ-ਕਾਮਰਸ ਪਲੇਟਫਾਰਮ 'ਤੇ ਹੋਵੇਗੀ ਕਾਰ ਦੀ ਵਿਕਰੀ
ਇਹ ਪਹਿਲੀ ਵਾਰ ਹੈ ਜਦੋਂ ਕਿਸੇ ਈ-ਕਾਮਰਸ ਪਲੇਟਫਾਰਮ ਨੇ ਅਜਿਹੀ ਖਰੀਦਦਾਰੀ ਸਹੂਲਤ ਪ੍ਰਦਾਨ ਕਰਨ ਲਈ ਕਾਰ ਨਿਰਮਾਤਾ ਨਾਲ ਸਮਝੌਤਾ ਕੀਤਾ ਹੈ।
ਇਸ ਤੋਂ ਬਾਅਦ ਅਮੇਜ਼ਨ ਹੋਰ ਕਾਰ ਨਿਰਮਾਤਾ ਕੰਪਨੀਆਂ ਨਾਲ ਵੀ ਸਾਂਝੇਦਾਰੀ ਕਰ ਸਕਦੀ ਹੈ।
ਭਾਰਤ ਵਿੱਚ ਕਈ ਇਲੈਕਟ੍ਰਿਕ ਦੋਪਹੀਆ ਵਾਹਨ ਬਣਾਉਣ ਵਾਲੀਆਂ ਕੰਪਨੀਆਂ ਨੇ ਐਮਾਜ਼ੋਨ ਅਤੇ ਫਲਿੱਪਕਾਰਟ ਵਰਗੇ ਈ-ਕਾਮਰਸ ਪਲੇਟਫਾਰਮਾਂ ਨਾਲ ਹੱਥ ਮਿਲਾਉਣਾ ਸ਼ੁਰੂ ਕਰ ਦਿੱਤਾ ਹੈ, ਪਰ ਹੁਣ ਤੱਕ ਕਾਰ ਨਿਰਮਾਤਾ ਨੇ ਪੂਰੀ ਖਰੀਦ ਪ੍ਰਕਿਰਿਆ ਨੂੰ ਅਜਿਹੀਆਂ ਵੈੱਬਸਾਈਟਾਂ 'ਤੇ ਅਜੇ ਤੱਕ ਨਹੀਂ ਪਾਇਆ ਹੈ।
ਇਹ ਵੀ ਪੜ੍ਹੋ : ਗਲੋਬਲ ਸਪਲਾਇਰ ਬਣਨ ਲਈ ਨਿਵੇਸ਼ ਦੇ ਨਵੇਂ ਤਰੀਕੇ ਲੱਭ ਰਿਹੈ ਸਾਊਦੀ ਅਰਬ, ਬਣਾ ਰਿਹੈ ਇਹ ਯੋਜਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8