ਹੈਦਰਾਬਾਦ ਏਅਰਪੋਰਟ ਨੇ ਕੌਮਾਂਤਰੀ ਉਡਾਨਾਂ ਲਈ ਸ਼ੁਰੂ ਕੀਤੀ ਈ-ਬੋਰਡਿੰਗ ਦੀ ਸਹੂਲਤ

Wednesday, Oct 28, 2020 - 02:03 AM (IST)

ਹੈਦਰਾਬਾਦ ਏਅਰਪੋਰਟ ਨੇ ਕੌਮਾਂਤਰੀ ਉਡਾਨਾਂ ਲਈ ਸ਼ੁਰੂ ਕੀਤੀ ਈ-ਬੋਰਡਿੰਗ ਦੀ ਸਹੂਲਤ

ਹੈਦਰਾਬਾਦ–ਹੈਦਰਾਬਾਦ ਸਥਿਤ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ਨੇ ਕੌਮਾਂਤਰੀ ਉਡਾਨਾਂ ਲਈ ਪੇਪਰਲੈੱਸ ਈ-ਬੋਰਡਿੰਗ ਸਹੂਲਤ ਸ਼ੁਰੂ ਕੀਤੀ ਹੈ। ਇਹ ਅਜਿਹਾ ਕਰਨ ਵਾਲਾ ਭਾਰਤ ਦਾ ਪਹਿਲਾ ਹਵਾਈ ਅੱਡਾ ਬਣ ਗਿਆ ਹੈ। ਹੈਦਰਾਬਾਦ ਹਵਾਈ ਅੱਡੇ ਦਾ ਸੰਚਾਲਨ ਕਰਨ ਵਾਲੀ ਕੰਪਨੀ ਜੀ. ਐੱਮ. ਆਰ. ਸਮੂਹ ਨੇ ਇਹ ਕਿਹਾ। ਇਕ ਪ੍ਰੈੱਸ ਬਿਆਨ ’ਚ ਕਿਹਾ ਗਿਆ ਕਿ ਜੀ. ਐੱਮ. ਆਰ. ਸਮੂਹ ਦੇ ਕੰਟਰੋਲ ਵਾਲੇ ਹਵਾਈ ਅੱਡੇ ਕੋਲ ਪਹਿਲਾਂ ਤੋਂ ਹੀ ਭਾਰਤ ਦਾ ਪਹਿਲਾ ਅਤੇ ਇਕੋ-ਇਕ ਅਜਿਹਾ ਹਵਾਈ ਅੱਡਾ ਹੋਣ ਦਾ ਸਿਹਰਾ ਹੈ, ਜੋ ਸਾਰੀਆਂ ਉਡਾਨਾਂ ’ਚ ਆਪਣੇ ਸਾਰੇ ਘਰੇਲੂ ਯਾਤਰੀਆਂ ਨੂੰ ਈ-ਬੋਰਡਿੰਗ ਦੀ ਸਹੂਲਤ ਦਿੰਦਾ ਹੈ।

ਕੰਪਨੀ ਨੇ ਕਿਹਾ ਕਿ ਇਹ ਸੇਵਾ ਹਾਲੇ ਇੰਡੀਗੋ ਏਅਰਲਾਇੰਸ ਦੀਆਂ ਚੋਣਵੀਆਂ ਕੌਮਾਂਤਰੀ ਉਡਾਨਾਂ ਲਈ ਉਪਲਬਧ ਹੈ। ਉਸ ਨੇ ਕਿਹਾ ਕਿ ਠੋਸ ਅਤੇ ਸਫਲ ਪ੍ਰੀਖਣ ਤੋਂ ਬਾਅਦ ਸਰਕਾਰ ਤੋਂ ਮਨਜ਼ੂਰੀ ਮਿਲਣ ’ਤੇ ਉਸ ਨੇ ਆਪਣੀਆਂ ਈ-ਬੋਰਡਿੰਗ ਸੇਵਾਵਾਂ ਨੂੰ ਸ਼ਰੂ ਕੀਤਾ ਹੈ। ਇਸ ਸ਼ੁਰੂਆਤ ’ਚ ਇੰਡੀਗੋ ਸਾਂਝੇਦਾਰ ਕੰਪਨੀ ਹੈ। ਇਸ ਤਰ੍ਹਾਂ ਨਾਲ ਈ-ਬੋਰਡਿੰਗ ਸਹੂਲਤ ਦੇਣ ਦੇ ਮਾਮਲੇ ’ਚ ਇੰਡੀਗੋ ਪਹਿਲੀ ਭਾਰਤੀ ਜਹਾਜ਼ਰਾਨੀ ਕੰਪਨੀ ਬਣ ਗਈ ਹੈ। ਇੰਡੀਗੋ ਦੀ ਸ਼ਾਰਜਾਹ ਜਾਣ ਵਾਲੀ ਫਲਾਈਟ 6ਈ 1405 ਦੇ ਯਾਤਰੀਆਂ ਨੇ 2 ਅਕਤੂਬਰ ਨੂੰ ਇਸ ਸਹੂਲਤ ਦਾ ਲਾਭ ਉਠਾਇਆ।


author

Karan Kumar

Content Editor

Related News