ਸ਼ੇਅਰਧਾਰਕਾਂ ਨੂੰ ਦੋ ਹਜ਼ਾਰ ਕਰੋੜ ਰੁਪਏ ਦਾ ਭੁਗਤਾਨ ਕਰੇਗੀ HUL
Monday, Oct 30, 2017 - 11:42 AM (IST)

ਨਵੀਂ ਦਿੱਲੀ—ਸਾਬਣ, ਤੇਲ ਤੋਂ ਲੈ ਕੇ ਰੋਜ਼ਾਨਾ ਵਰਤੇ ਜਾਣ ਵਾਲੇ ਵੱਖ-ਵੱਖ ਸਾਮਾਨ ਬਣਾਉਣ ਵਾਲੀ ਮੁੱਖ ਕੰਪਨੀ ਹਿੰਦੂਸਤਾਨ ਯੂਨੀਲੀਵਰ ਲਿਮਟਿਡ (ਐੱਚ. ਯੂ. ਐੱਲ.) 2017-18 'ਚ ਸ਼ੇਅਰਧਾਰਕਾਂ ਨੂੰ 2,084 ਕਰੋੜ ਰੁਪਏ ਦਾ ਭੁਗਤਾਨ ਕਰੇਗੀ, ਜਿਸ 'ਚ ਲਾਭਾਂਸ਼ ਵੀ ਸ਼ਾਮਲ ਹੈ। ਕੰਪਨੀ ਦੇ ਨਿਰਦੇਸ਼ਕ ਮੰਡਲ ਨੇ ਇਕ ਰੁਫਏ ਅੰਕਿਤ ਮੁੱਲ ਦੇ ਸ਼ੇਅਰ 'ਤੇ ਅੱਠ ਰੁਪਏ ਦਾ ਅੰਤਰਿਮ ਲਾਭਾਂਸ਼ ਦੇਣ ਨੂੰ ਮਨਜ਼ੂਰੀ ਦਿੱਤੀ ਹੈ।
ਹਿੰਦੂਸਤਾਨ ਯੂਨੀਲੀਵਰ ਨੇ ਨਿਵੇਸ਼ਕਾਂ ਨੂੰ ਦੱਸਿਆ ਕਿ ਕੰਪਨੀ ਦੇ ਲਗਭਗ 216 ਕਰੋੜ ਸ਼ੇਅਰਾਂ 'ਤੇ ਇਹ ਲਾਭਾਂਸ਼ ਦਿੱਤਾ ਜਾਣਾ ਹੈ। ਇਸ ਤਰ੍ਹਾਂ ਲਾਭਾਂਸ਼ ਦੇ ਮਦ 'ਚ 1732 ਕਰੋੜ ਰੁਪਏ ਦੇਣੇ ਹੋਣਗੇ। ਇਸ ਨਾਲ ਉਸ ਨੂੰ 352 ਕਰੋੜ ਰੁਪਏ ਲਾਭਾਂਸ਼ ਵੰਡ ਦੇ ਰੂਪ 'ਚ ਦੇਣੇ ਹੋਣਗੇ।
ਕੰਪਨੀ ਨੇ ਪਿਛਲੇ ਵਿੱਤੀ ਸਾਲ 'ਚ 1515 ਕਰੋੜ ਰੁਪਏ ਲਾਭਾਂਸ਼ ਦਾ ਭੁਗਤਾਨ ਕੀਤਾ ਸੀ। ਸਤੰਬਰ ਤਿਮਾਹੀ 'ਚ ਕੰਪਨੀ ਦਾ ਏਕਲ ਸ਼ੁੱਧ ਲਾਭ 16.42 ਫੀਸਦੀ ਵਧ ਕੇ 1276 ਕਰੋੜ ਰੁਪਏ ਰਿਹਾ।