ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਰਾਹਤ , ਹਿੰਦੁਸਤਾਨ ਯੂਨੀਲੀਵਰ ਨੇ ਉਤਪਾਦਾਂ ਦੀਆਂ ਕੀਮਤਾਂ ਘਟਾਈਆਂ
Saturday, Oct 08, 2022 - 06:54 PM (IST)
ਨਵੀਂ ਦਿੱਲੀ - ਦੇਸ਼ ਦੀ ਸਭ ਤੋਂ ਵੱਡੀ FMCG ਕੰਪਨੀ ਹਿੰਦੁਸਤਾਨ ਯੂਨੀਲੀਵਰ (HUL) ਨੇ ਆਪਣੇ ਉਤਪਾਦਾਂ ਦੀਆਂ ਕੀਮਤਾਂ ਘਟਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਨੇ ਸਾਬਣ ਅਤੇ ਡਿਟਰਜੈਂਟ ਦੀਆਂ ਕੀਮਤਾਂ ਵਿੱਚ 3 ਤੋਂ 18 ਫੀਸਦੀ ਦੀ ਕਟੌਤੀ ਕੀਤੀ ਹੈ।
ਕੰਪਨੀ ਦੇ ਵਿਤਰਕਾਂ ਨੇ ਕਿਹਾ ਕਿ HUL ਆਪਣੇ ਉਤਪਾਦਾਂ ਨੂੰ ਸਸਤਾ ਕਰ ਰਹੀ ਹੈ। ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਵਿਚਕਾਰ ਐਫਐਮਸੀਜੀ ਉਤਪਾਦਾਂ ਦੀਆਂ ਕੀਮਤਾਂ ਵਿੱਚ ਕੁਝ ਸਮੇਂ ਲਈ ਲਗਾਤਾਰ ਵਾਧਾ ਕੀਤਾ ਗਿਆ ਸੀ। ਪਰ ਜੂਨ ਤਿਮਾਹੀ ਤੋਂ ਕੱਚੇ ਮਾਲ ਦੀਆਂ ਕੀਮਤਾਂ 'ਚ ਨਰਮੀ ਆਈ ਹੈ, ਜਿਸ ਕਾਰਨ ਹੁਣ ਕਟੌਤੀ ਕੀਤੀ ਗਈ ਹੈ। ਪਿਛਲੀਆਂ ਪੰਜ ਤਿਮਾਹੀਆਂ 'ਚ HUL ਨੇ ਕਈ ਉਤਪਾਦਾਂ ਦੀਆਂ ਕੀਮਤਾਂ 'ਚ 42 ਫੀਸਦੀ ਤੱਕ ਦਾ ਵਾਧਾ ਕੀਤਾ ਸੀ।
ਇਹ ਵੀ ਪੜ੍ਹੋ : ਆਨਲਾਈਨ ਖ਼ਰੀਦਦਾਰੀ 'ਚ ਵਧਿਆ ਲੋਕਾਂ ਦਾ ਰੁਝਾਨ, Amazon ਤੋਂ ਜ਼ਿਆਦਾ Meesho ਨੂੰ ਮਿਲੇ ਆਰਡਰ
HUL ਨੇ ਸਰਫ ਐਕਸਲ ਲਿਕਵਿਡ ਦੇ ਅੱਧੇ ਲੀਟਰ ਪੈਕ ਦੀ ਕੀਮਤ 115 ਰੁਪਏ ਤੋਂ ਘਟਾ ਕੇ 112 ਰੁਪਏ (2.6 ਫੀਸਦੀ ਦੀ ਕਟੌਤੀ) ਕਰ ਦਿੱਤੀ ਹੈ। ਇਸੇ ਤਰ੍ਹਾਂ ਰਿਨ ਡਿਟਰਜੈਂਟ ਪਾਊਡਰ ਦਾ ਇੱਕ ਕਿਲੋ ਦਾ ਪੈਕ ਹੁਣ 103 ਰੁਪਏ ਦੀ ਬਜਾਏ 99 ਰੁਪਏ ਵਿੱਚ ਉਪਲਬਧ ਹੈ। ਲਾਈਫਬੂਆਏ ਸਾਬਣ (125 ਗ੍ਰਾਮ ਦੇ 4 ਸਾਬਣ) ਦਾ ਪੈਕ 140 ਰੁਪਏ ਤੋਂ ਘਟਾ ਕੇ 132 ਰੁਪਏ ਕੀਤਾ ਗਿਆ ਹੈ।
ਡਵ ਸਾਬਣ ਦੀ ਕੀਮਤ 'ਚ 18.52 ਫੀਸਦੀ, ਵ੍ਹੀਲ ਗ੍ਰੀਨ ਬਾਰ 'ਚ 10.71 ਫੀਸਦੀ ਅਤੇ ਲਕਸ ਸਾਬਣ ਦੀ ਕੀਮਤ 'ਚ 10.9 ਫੀਸਦੀ ਦੀ ਕਟੌਤੀ ਕੀਤੀ ਗਈ ਹੈ।
ਕੀਮਤ ਵਿੱਚ ਕਟੌਤੀ ਬਾਰੇ ਪੁੱਛਣ ਲਈ HUL ਨੂੰ ਈਮੇਲ ਕੀਤੀ ਗਈ ਸੀ, ਪਰ ਇਹ ਖ਼ਬਰ ਲਿਖੇ ਜਾਣ ਤੱਕ ਕੰਪਨੀ ਵੱਲੋਂ ਕੋਈ ਜਵਾਬ ਨਹੀਂ ਆਇਆ ਸੀ।
ਐਚਯੂਐਲ ਦੇ ਇੱਕ ਵਿਤਰਕ ਨੇ ਕਿਹਾ ਕਿ ਕੰਪਨੀ ਨੇ ਵਿਕਰੀ ਨੂੰ ਵਧਾਉਣ ਲਈ ਮਾਰਕੀਟ ਵਿੱਚ ਹੋਰ ਸਾਮਾਨ ਭੇਜਣ ਲਈ ਕਿਹਾ ਹੈ। ਇੱਕ ਹੋਰ ਵਿਤਰਕ ਨੇ ਕਿਹਾ ਕਿ ਕੀਮਤ ਵਿੱਚ ਪੂਰੀ ਕਟੌਤੀ ਗਾਹਕਾਂ ਨੂੰ ਨਹੀਂ ਮਿਲੇਗੀ। ਪਰ ਕੰਪਨੀ ਨੇ ਕਿਹਾ ਕਿ ਡਿਸਟਰੀਬਿਊਟਰਾਂ ਲਈ ਕੀਮਤ 'ਚ ਕੁਝ ਕਟੌਤੀ ਕੀਤੀ ਗਈ ਹੈ ਅਤੇ ਅਗਲੇ 15 ਦਿਨਾਂ 'ਚ ਇਸ ਦਾ ਫਾਇਦਾ ਗਾਹਕਾਂ ਨੂੰ ਮਿਲਣ ਲੱਗ ਜਾਵੇਗਾ।
ਇਹ ਵੀ ਪੜ੍ਹੋ : ਦੇਸ਼ ਦੇ 8 ਸ਼ਹਿਰਾਂ 'ਚ ਸ਼ੁਰੂ ਹੋਈ Airtel ਦੀ 5G ਸੇਵਾ, ਜਾਣੋ ਕਿੰਨਾ ਕਰਨਾ ਹੋਵੇਗਾ ਭੁਗਤਾਨ
ਸਾਬਣ ਜੇ ਮਾਮਲੇ ਵਿੱਚ HUL ਦੇ ਵਿਰੋਧੀ ਕੰਪਨੀ ਗੋਦਰੇਜ ਕੰਜ਼ਿਊਮਰ ਪ੍ਰੋਡਕਟਸ ਨੇ ਪਿਛਲੇ ਮਹੀਨੇ ਚੋਣਵੇਂ ਉਤਪਾਦਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਸੀ। ਉਸ ਨੇ ਗੋਦਰੇਜ ਨੰਬਰ 1 ਸਾਬਣ ਦਾ ਵਜ਼ਨ 41 ਗ੍ਰਾਮ ਤੋਂ ਵਧਾ ਕੇ 50 ਗ੍ਰਾਮ ਕਰ ਦਿੱਤਾ। ਸਾਬਣ ਦੇ 5 ਪੈਕੇਟ ਦੀ ਕੀਮਤ ਵੀ 140 ਰੁਪਏ ਤੋਂ ਘਟਾ ਕੇ 120 ਰੁਪਏ ਕਰ ਦਿੱਤੀ ਗਈ ਹੈ।
ਕੱਚੇ ਪਾਮ ਆਇਲ ਅਤੇ ਪਾਮ ਫੈਟੀ ਐਸਿਡ ਡਿਸਟਿਲੇਟ (ਪੀਐਫਏਡੀ) ਦੀ ਕੀਮਤ ਪਿਛਲੇ ਛੇ ਮਹੀਨਿਆਂ ਵਿੱਚ 50 ਪ੍ਰਤੀਸ਼ਤ ਤੋਂ ਵੱਧ ਡਿੱਗ ਗਈ ਹੈ। ਇਸ ਨਾਲ ਐਫਐਮਸੀਜੀ ਕੰਪਨੀਆਂ ਦੀ ਉਤਪਾਦਨ ਲਾਗਤ ਵਿੱਚ ਕਮੀ ਆਈ ਹੈ।
ਦੌਲਤ ਕੈਪੀਟਲ ਦੇ ਵਾਈਸ ਪ੍ਰੈਜ਼ੀਡੈਂਟ ਸਚਿਨ ਬੌਡੇ ਨੇ ਕਿਹਾ, “ਕੱਚੇ ਮਾਲ ਦੀ ਵਧਦੀ ਲਾਗਤ ਕਾਰਨ ਐਫਐਮਸੀਜੀ ਕੰਪਨੀਆਂ ਪਿਛਲੇ ਦੋ ਸਾਲਾਂ ਤੋਂ ਆਪਣੇ ਉਤਪਾਦ ਮਹਿੰਗੇ ਕਰ ਰਹੀਆਂ ਸਨ।
ਹੁਣ ਪਾਮ ਆਇਲ ਦੀਆਂ ਕੀਮਤਾਂ ਹੇਠਾਂ ਆ ਗਈਆਂ ਹਨ ਅਤੇ ਕੰਪਨੀਆਂ ਕੱਚੇ ਮਾਲ ਦੀ ਕੀਮਤ ਘਟਣ ਦਾ ਫਾਇਦਾ ਗਾਹਕਾਂ ਨੂੰ ਦੇ ਰਹੀਆਂ ਹਨ ਤਾਂ ਜੋ ਆਉਣ ਵਾਲੀਆਂ ਤਿਮਾਹੀਆਂ 'ਚ ਉਨ੍ਹਾਂ ਦੀ ਵਿਕਰੀ ਵਧ ਸਕੇ। ਕੀਮਤਾਂ ਵਧਣ ਕਾਰਨ ਕਈ ਉਤਪਾਦਾਂ ਦੀ ਵਿਕਰੀ ਵੀ ਪ੍ਰਭਾਵਿਤ ਹੋਈ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਮਿਲਿਆ ਤੋਹਫ਼ਾ, ਆਰਡਰ ਕੀਤਾ iPhone 13 ਡਿਲਿਵਰ ਹੋਇਆ iPhone14
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।