ਗਿਰਨਾਰ ਨੂੰ ਖਰੀਦਣ ਦੀ ਦੌੜ ''ਚ HUL ਅਤੇ ਟਾਟਾ ਕੰਜ਼ਿਊਮਰ

Friday, Dec 16, 2022 - 01:32 PM (IST)

ਬਿਜ਼ਨੈੱਸ ਡੈਸਕ-ਦਿੱਗਜ ਖਪਤਕਾਰ ਕੰਪਨੀਆਂ ਹਿੰਦੁਸਤਾਨ ਯੂਨੀਲੀਵਰ, ਟਾਟਾ ਕੰਜ਼ਿਊਮਰ ਪ੍ਰੋਡਕਟਸ ਅਤੇ ਡਾਬਰ ਇੰਡੀਆ ਗੁਜਰਾਤ ਦੀ ਚਾਹ ਕੰਪਨੀ ਗਿਰਨਾਰ ਫੂਡ ਐਂਡ ਬੇਵਰੇਜਸ ਨੂੰ ਖਰੀਦਣ ਦੀ ਦੌੜ 'ਚ ਹਨ। ਇਹ ਸੌਦਾ 1,000 ਤੋਂ 1,500 ਕਰੋੜ ਰੁਪਏ ਦੇ ਐਂਟਰਪ੍ਰਾਈਜ਼ ਮੁੱਲ 'ਤੇ ਹੋ ਸਕਦਾ ਹੈ। ਘਟਨਾਕ੍ਰਮ ਤੋਂ ਜਾਣਕਾਰ ਦੋ ਸੂਤਰਾਂ ਨੇ ਕਿਹਾ ਕਿ ਗੱਲਬਾਤ ਅਜੇ ਸ਼ੁਰੂਆਤੀ ਪੜਾਅ 'ਤੇ ਹੈ।
ਐੱਚ.ਯੂ.ਐੱਲ ਅਤੇ ਟਾਟਾ ਖਪਤਕਾਰ ਉਤਪਾਦ ਦਾ ਦੇਸ਼ ਦੇ ਚਾਹ ਬਾਜ਼ਾਰ 'ਚ ਹਾਵੀ ਹਨ ਅਤੇ ਇਨ੍ਹਾਂ ਦੀ ਇੱਕ ਹਿੱਸੇਦਾਰੀ ਵੀ ਚੰਗੀ-ਖਾਸੀ ਹੈ। ਡਾਬਰ ਨੇ ਹਾਲ ਹੀ 'ਚ ਇਸ ਕਾਰੋਬਾਰ 'ਚ ਉਤਰੀ ਹੈ। ਕੰਪਨੀ ਨੇ ਬਾਜ਼ਾਰ 'ਚ ਡਾਬਰ ਵੈਦਿਕ ਚਾਹ ਲਾਂਚ ਕਰਕੇ ਪ੍ਰੀਮੀਅਮ ਚਾਹ ਦੇ ਬਾਜ਼ਾਰ 'ਚ ਪ੍ਰਵੇਸ਼ ਕੀਤਾ ਹੈ।
ਟਾਟਾ ਗਲੋਬਲ ਬੇਵਰੇਜਜ਼ ਨੂੰ ਪਹਿਲਾਂ ਟਾਟਾ ਟੀ ਵਜੋਂ ਜਾਣਿਆ ਜਾਂਦਾ ਸੀ। 2019 'ਚ ਟਾਟਾ ਗਲੋਬਲ ਬੇਵਰੇਜਜ਼ ਨੂੰ ਟਾਟਾ ਕੈਮੀਕਲਜ਼ ਦੇ ਖਪਤਕਾਰ ਕਾਰੋਬਾਰ 'ਚ ਮਿਲਾਇਆ ਗਿਆ ਸੀ ਤਾਂ ਜੋ ਟਾਟਾ ਖਪਤਕਾਰ ਉਤਪਾਦ ਨਾਮਕ ਇੱਕ ਨਵੀਂ ਸੰਸਥਾ ਬਣਾਈ ਜਾ ਸਕੇ। ਇਸ ਨੇ ਹਾਲ ਹੀ 'ਚ ਧਨਸੇਰੀ ਟੀ ਐਂਡ ਇੰਡਸਟਰੀਜ਼ ਦੇ ਬ੍ਰਾਂਡੇਡ ਚਾਹ ਕਾਰੋਬਾਰ ਨੂੰ 101 ਕਰੋੜ ਰੁਪਏ 'ਚ ਹਾਸਲ ਕੀਤਾ ਹੈ।
ਕਿਸੇ ਵੀ ਕੰਪਨੀ ਨੇ ਸੌਦੇ 'ਤੇ ਗੱਲ ਚੱਲਣ ਦੀ ਪੁਸ਼ਟੀ ਨਹੀਂ ਕੀਤੀ ਹੈ
ਗਿਰਨਾਰ ਫੂਡ ਐਂਡ ਬੇਵਰੇਜਜ਼ ਦੇ ਕਾਰਜਕਾਰੀ ਨਿਰਦੇਸ਼ਕ ਵਿਦਯੁਤ ਸ਼ਾਹ ਨੇ ਕਿਹਾ ਕਿ ਕੰਪਨੀ ਦੀ ਨੀਤੀ ਦੇ ਤੌਰ 'ਤੇ ਉਹ ਅਟਕਲਾਂ 'ਤੇ ਟਿੱਪਣੀ ਜਾਂ ਪ੍ਰਤੀਕਿਰਿਆ ਨਹੀਂ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਪਰਿਵਾਰ ਦੀ ਮਾਲਕੀ ਵਾਲਾ ਕਾਰੋਬਾਰ ਹੈ ਅਤੇ ਅਸੀਂ ਕਾਰੋਬਾਰ ਨੂੰ ਵਧਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ, ਜਿਵੇਂ ਕਿ ਅਸੀਂ ਦਹਾਕਿਆਂ 'ਚ ਕੀਤਾ ਹੈ। ਪੀਈ ਫੰਡ ਜੁਟਾਉਣ ਸਮੇਤ ਸ਼ੇਅਰਧਾਰਕ ਮੁੱਲ ਸਿਰਜਣ ਦੇ ਵੱਖ-ਵੱਖ ਤਰੀਕਿਆਂ ਦਾ ਮੁਲਾਂਕਣ ਕਰਨ ਲਈ ਨਿਵੇਸ਼ ਬੈਂਕਰ ਸਮੇਂ-ਸਮੇਂ 'ਤੇ ਸਾਡੇ ਨਾਲ ਸੰਪਰਕ ਕਰਦੇ ਹਨ ਪਰ ਕਿਸੇ ਵੀ ਨਿਵੇਸ਼ਕ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ ਹੈ।
ਐੱਚ.ਯੂ.ਐੱਲ ਅਤੇ ਟਾਟਾ ਖਪਤਕਾਰ ਉਤਪਾਦਾਂ ਨੇ ਵੀ ਬਾਜ਼ਾਰ ਦੀਆਂ ਅਟਕਲਾਂ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਡਾਬਰ ਨੇ ਈਮੇਲ 'ਚ ਕਿਹਾ, 'ਇਹ ਸੱਚ ਨਹੀਂ ਹੈ। ਅਸੀਂ ਗਿਰਨਾਰ ਨੂੰ ਖਰੀਦਣ 'ਚ ਕੋਈ ਦਿਲਚਸਪੀ ਨਹੀਂ ਦਿਖਾਈ ਅਤੇ ਨਾ ਹੀ ਸਾਡੀ ਅਜਿਹੀ ਕੋਈ ਚਰਚਾ ਹੋਈ ਹੈ।” ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਸੂਤਰ ਨੇ ਕਿਹਾ ਕਿ ਇਸ ਪ੍ਰਾਪਤੀ ਨਾਲ ਪੱਛਮੀ ਭਾਰਤ ਦੇ ਬਾਜ਼ਾਰ 'ਚ ਖਰੀਦਦਾਰਾਂ ਦੀ ਪਕੜ ਮਜ਼ਬੂਤ ​​ਹੋਵੇਗੀ।
1987 'ਚ ਸ਼ੁਰੂ ਹੋਈ ਸੀ ਗਿਰਨਾਰ ਫੂਡ ਐਂਡ ਬੇਵਰੇਜਜ਼ 
ਸ਼ਾਹ ਅਤੇ ਭੰਸਾਲੀ ਪਰਿਵਾਰਾਂ ਦੁਆਰਾ ਗਿਰਨਾਰ ਫੂਡ ਐਂਡ ਬੇਵਰੇਜਸ ਦੀ ਸ਼ੁਰੂਆਤ 1987 'ਚ ਕੀਤੀ ਗਈ ਸੀ। ਇਕਰਾ ਅਨੁਸਾਰ ਦੋਵੇਂ ਪਰਿਵਾਰਾਂ ਦੀ ਕੰਪਨੀ 'ਚ ਬਰਾਬਰ ਦੀ ਹਿੱਸੇਦਾਰੀ ਹੈ ਅਤੇ ਦੋਵਾਂ ਦੀ ਸਾਰੇ ਵੱਡੇ ਕਾਰਜਾਂ 'ਚ ਸਰਗਰਮ ਭਾਗੀਦਾਰੀ ਹੈ। ਇਕਰਾ ਦੀ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਗਿਰਨਾਰ ਫੂਡ ਐਂਡ ਬੇਵਰੇਜਸ ਦੀ ਮਹਾਰਾਸ਼ਟਰ ਖਾਸ ਕਰਕੇ ਮੁੰਬਈ 'ਚ ਇੱਕ ਮਜ਼ਬੂਤ ​​ਮੌਜੂਦਗੀ ਹੈ। ਉਸ ਦੀ ਘਰੇਲੂ ਮੰਡੀ 'ਚ ਜ਼ਿਆਦਾਤਰ ਵਿਕਰੀ ਇਸ ਬਾਜ਼ਾਰ ਤੋਂ ਆਉਂਦੀ ਹੈ।


Aarti dhillon

Content Editor

Related News