PNB ਦੇ ਖ਼ਾਤਾਧਾਰਕਾਂ ਨੂੰ ਭਾਰੀ ਝਟਕਾ, ਹੁਣ ਇਸ ਸਰਵਿਸ ਲਈ ਦੇਣਾ ਪਵੇਗਾ ਵਧੇਰੇ ਚਾਰਜ
Tuesday, Sep 09, 2025 - 05:50 PM (IST)

ਬਿਜ਼ਨਸ ਡੈਸਕ : ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨੇ ਆਪਣੇ ਗਾਹਕਾਂ ਲਈ ਕਈ ਸੇਵਾਵਾਂ ਦੇ ਚਾਰਜਾਂ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ, ਜੋ ਕਿ 1 ਅਕਤੂਬਰ, 2025 ਤੋਂ ਲਾਗੂ ਹੋਣਗੇ। ਇਹ ਲਾਕਰ ਕਿਰਾਇਆ, ਰਜਿਸਟ੍ਰੇਸ਼ਨ ਫੀਸ, ਸਟਾਪ ਪੇਮੈਂਟ ਹਦਾਇਤ, ਸਟੈਂਡਿੰਗ ਹਦਾਇਤ (ਐਸਆਈ) ਫੇਲ ਚਾਰਜ ਅਤੇ ਨਾਮਜ਼ਦਗੀ ਨੂੰ ਪ੍ਰਭਾਵਤ ਕਰੇਗਾ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਡਿੱਗੇ ਸੋਨੇ ਦੇ ਭਾਅ, ਪਰ ਅਜੇ ਨਹੀਂ ਰੁਕੇਗਾ ਕੀਮਤਾਂ 'ਚ ਵਾਧੇ ਦਾ ਸਿਲਸਿਲਾ
ਲਾਕਰ ਕਿਰਾਏ ਵਿੱਚ ਵਾਧਾ
ਛੋਟਾ ਲਾਕਰ:
ਪੇਂਡੂ ਖ਼ੇਤਰ ਵਿੱਚ 1,000 ਰੁਪਏ (ਪਹਿਲਾਂ ਵਾਂਗ)
ਅਰਧ-ਸ਼ਹਿਰੀ ਖ਼ੇਤਰ 'ਚ 1,500 ਰੁਪਏ ਹੋ ਗਿਆ ਹੈ ਪਹਿਲਾਂ 1,250 ਰੁਪਏ ਹੁੰਦਾ ਸੀ।
ਸ਼ਹਿਰੀ ਅਤੇ ਮੈਟਰੋ ਵਿੱਚ 2,000 ਰੁਪਏ(ਪਹਿਲਾਂ ਵਾਂਗ)।
ਇਹ ਵੀ ਪੜ੍ਹੋ : UPI ਰਾਹੀਂ ਕਰਦੇ ਹੋ ਭੁਗਤਾਨ... ਤਾਂ ਦਿਓ ਧਿਆਨ, 15 ਸਤੰਬਰ ਤੋਂ ਬਦਲ ਜਾਣਗੇ ਅਹਿਮ ਨਿਯਮ
ਮੀਡੀਅਮ ਲਾਕਰ:
ਪੇਂਡੂ ਖ਼ੇਤਰ 'ਚ 2,500 ਰੁਪਏ ਹੋ ਗਿਆ ਹੈ। ਇਸ ਤੋਂ ਪਹਿਲਾਂ ਕਿਰਾਇਆ 2,200 ਰੁਪਏ ਸੀ।
ਅਰਧ-ਸ਼ਹਿਰੀ ਖ਼ੇਤਰ ਵਿੱਚ ਕਿਰਾਇਆ 3,000 ਰੁਪਏ ਹੋ ਗਿਆ ਹੈ। ਪਹਿਲਾਂ ਇਹ 2,500 ਰੁਪਏ ਸੀ।
ਸ਼ਹਿਰੀ/ਮੈਟਰੋ ਵਿੱਚ ਕਿਰਾਇਆ 4,000 ਰੁਪਏ ਹੋ ਗਿਆ ਹੈ। ਪਹਿਲਾਂ ਇਹ 3,500 ਰੁਪਏ ਸੀ।
ਇਹ ਵੀ ਪੜ੍ਹੋ : Gold 'ਤੇ ਹੋ ਗਈ ਇਕ ਹੋਰ ਭਵਿੱਖਬਾਣੀ : ਅੱਤ ਕਰਵਾਉਣਗੀਆਂ ਸੋਨੇ ਦੀਆਂ ਕੀਮਤਾਂ, ਖ਼ਰੀਦਣਾ ਹੋਵੇਗਾ ਔਖਾ
ਵੱਡਾ ਲਾਕਰ:
ਪੇਂਡੂ ਖ਼ੇਤਰ 'ਚ ਕਿਰਾਇਆ 4,000 ਰੁਪਏ ਹੋ ਗਿਆ ਹੈ। ਪਹਿਲਾਂ ਇਹ 2,500 ਰੁਪਏ ਸੀ।
ਅਰਧ-ਸ਼ਹਿਰੀ ਖ਼ੇਤਰ 'ਚ ਕਿਰਾਇਆ 5,000 ਰੁਪਏ ਹੋ ਗਿਆ ਹੈ। ਪਹਿਲਾਂ ਇਹ 3,000 ਰੁਪਏ ਸੀ।
ਸ਼ਹਿਰੀ ਖ਼ੇਤਰ 'ਚ 6,500 ਰੁਪਏ ਹੋ ਗਿਆ ਹੈ। ਪਹਿਲਾਂ ਇਹ 5,500 ਰੁਪਏ ਸੀ।
ਮੈਟਰੋ ਵਿੱਚ ਕਿਰਾਇਆ 7,000 ਰੁਪਏ ਹੋ ਗਿਆ ਹੈ ਪਹਿਲਾਂ ਇਹ 5,500 ਰੁਪਏ ਸੀ।
ਇਹ ਵੀ ਪੜ੍ਹੋ : Highway 'ਤੇ ਇਨ੍ਹਾਂ ਲੋਕਾਂ ਨੂੰ Toll Tax ਤੋਂ ਮਿਲਦੀ ਹੈ ਛੋਟ, ਜਾਣੋ ਇਸ ਸੂਚੀ 'ਚ ਕੌਣ-ਕੌਣ ਹੈ ਸ਼ਾਮਲ
ਬਹੁਤ ਵੱਡਾ ਲਾਕਰ:
ਪੇਂਡੂ ਖ਼ੇਤਰ ਲਈ 6,000 ਰੁਪਏ ਪਹਿਲਾਂ ਵਾਂਗ ਹੀ ਰੱਖਿਆ ਗਿਆ ਹੈ।
ਅਰਧ-ਸ਼ਹਿਰੀ ਲਈ ਖ਼ੇਤਰ ਲਈ ਕਿਰਾਇਆ 7,000 ਰੁਪਏ ਪਹਿਲਾਂ ਵਾਂਗ ਹੀ ਜਾਰੀ ਰਹਿਣ ਵਾਲਾ ਹੈ।
ਸ਼ਹਿਰੀ ਖ਼ੇਤਰ ਲਈ ਕਿਰਾਇਆ 8,500 ਰੁਪਏ ਹੋ ਗਿਆ ਹੈ। ਪਹਿਲਾਂ ਇਹ 8,000 ਰੁਪਏ ਸੀ।
ਮੈਟਰੋ ਲਈ 9,000 ਰੁਪਏ ਕਿਰਾਇਆ ਹੋ ਗਿਆ ਹੈ ਪਹਿਲਾਂ ਇਹ 8,000 ਰੁਪਏ ਸੀ।
XL ਲਾਕਰ:
ਪੇਂਡੂ ਖ਼ੇਤਰ ਲਈ 10,000 ਰੁਪਏ ਪਹਿਲਾਂ ਵਾਂਗ ਹੀ ਰਹਿਣ ਵਾਲਾ ਹੈ।
ਅਰਧ-ਸ਼ਹਿਰੀ ਖ਼ੇਤਰ ਲਈ ਕਿਰਾਇਆ 10,500
ਸ਼ਹਿਰੀ ਖ਼ੇਤਰ ਲਈ ਕਿਰਾਇਆ 11,000 ਰੁਪਏ ਹੈ
ਮੈਟਰੋ ਲਈ ਕਿਰਾਇਆ 12,000 ਰੁਪਏ ਹੈ।
(ਤਿੰਨਾਂ ਲਈ ਪਹਿਲਾਂ ਕਿਰਾਇਆ 10,000 ਰੁਪਏ ਸੀ)
ਲਾਕਰ ਰਜਿਸਟ੍ਰੇਸ਼ਨ ਫੀਸ
ਪੇਂਡੂ/ਅਰਧ-ਸ਼ਹਿਰੀ: ਸਾਰੇ ਆਕਾਰਾਂ ਲਈ 200 ਰੁਪਏ
ਸ਼ਹਿਰੀ/ਮੈਟਰੋ: ਛੋਟੇ/ਮੱਧਮ ਲਈ 500 ਰੁਪਏ
ਵੱਡੇ/ਬਹੁਤ ਵੱਡੇ/ਵਾਧੂ ਵੱਡੇ ਲਈ 1,000 ਰੁਪਏ
ਹੋਰ ਖਰਚੇ
Stop Payment instructions : ਇੱਕ ਚੈੱਕ ਲਈ 100 ਰੁਪਏ (ਪਹਿਲਾਂ ਵਾਂਗ) ਪਰ 5 ਜਾਂ ਵੱਧ ਚੈੱਕਾਂ ਲਈ 500 ਰੁਪਏ (ਪਹਿਲੇ 3 ਚੈੱਕਾਂ ਲਈ ₹300)।
standing instruction (SI) ਅਸਫਲ: ਹੁਣ ਫਲੈਟ 100 Rs. + GST ਪ੍ਰਤੀ ਮਹੀਨਾ (ਪਹਿਲਾਂ 100 ਰੁਪਏ ਪ੍ਰਤੀ ਲੈਣ-ਦੇਣ + ਹੋਰ ਖਰਚੇ)।
ਨਾਮਜ਼ਦਗੀ: ਪਹਿਲੀ ਬੇਨਤੀ ਮੁਫ਼ਤ ਹੋਵੇਗੀ, ਉਸ ਤੋਂ ਬਾਅਦ ਪ੍ਰਤੀ ਬੇਨਤੀ 100 ਰੁਪਏ। ਨਾਮਜ਼ਦ ਵਿਅਕਤੀ ਦੀ ਮੌਤ ਦੀ ਸਥਿਤੀ ਵਿੱਚ ਕੋਈ ਖਰਚਾ ਨਹੀਂ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8