9 ਸ਼ਹਿਰਾਂ ''ਚ ਘਰਾਂ ਦੀ ਵਿਕਰੀ 25 ਫ਼ੀਸਦੀ ਡਿੱਗੀ
Thursday, Oct 17, 2019 - 08:49 PM (IST)

ਨਵੀਂ ਦਿੱਲੀ (ਭਾਸ਼ਾ)-9 ਪ੍ਰਮੁੱਖ ਸ਼ਹਿਰਾਂ 'ਚ ਘਰਾਂ ਦੀ ਵਿਕਰੀ ਜੁਲਾਈ-ਸਤੰਬਰ ਮਿਆਦ 'ਚ 25 ਫ਼ੀਸਦੀ ਡਿੱਗ ਕੇ 65,799 ਇਕਾਈ ਰਹੀ, ਜਦੋਂ ਕਿ ਨਵੇਂ ਪ੍ਰਾਜੈਕਟਾਂ ਦੀ ਪੇਸ਼ਕਸ਼ 'ਚ 45 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ। ਇਸ ਦੀ ਮੁੱਖ ਵਜ੍ਹਾ ਗਾਹਕ ਧਾਰਨਾ ਅਤੇ ਮੰਗ ਦਾ ਕਮਜ਼ੋਰ ਰਹਿਣਾ ਹੈ। ਰੀਅਲ ਅਸਟੇਟ ਬ੍ਰੋਕਿੰਗ ਕੰਪਨੀ ਪ੍ਰਾਪ ਟਾਈਗਰ ਦੀ ਇਕ ਰਿਪੋਰਟ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਇਸ ਸਰਵੇਖਣ 'ਚ ਮੁੰਬਈ ਮਹਾਨਗਰ ਖੇਤਰ (ਨਵੀ ਮੁੰਬਈ ਅਤੇ ਠਾਣੇ ਸਮੇਤ), ਪੁਣੇ, ਨੋਇਡਾ (ਗ੍ਰੋਟਰ ਨੋਇਡਾ ਅਤੇ ਜਮੁਨਾ ਐਕਸਪ੍ਰੈੱਸ ਵੇਅ ਸਮੇਤ), ਗੁਰੂਗ੍ਰਾਮ (ਭਿਵਾਨੀ, ਦਾਰੂਹੇੜਾ ਅਤੇ ਸੋਹਾਣਾ ਸਮੇਤ), ਬੇਂਗਲੁਰੂ, ਚੇਨਈ, ਹੈਦਰਾਬਾਦ, ਕੋਲਕਾਤਾ ਤੇ ਅਹਿਮਦਾਬਾਦ ਹਨ।