ਪ੍ਰਾਹੁਣਚਾਰੀ ਖੇਤਰ 2023 ’ਚ ਪਟੜੀ ’ਤੇ ਪਰਤਿਆ, 2024 ’ਚ ਨਵੇਂ ਮੌਕਿਆਂ ਦਾ ਲਾਭ ਲੈਣ ਦੀ ਉਮੀਦ
Friday, Dec 22, 2023 - 02:27 PM (IST)
ਨਵੀਂ ਦਿੱਲੀ(ਭਾਸ਼ਾ) – ਗਲੋਬਲ ਮਹਾਮਾਰੀ ਦਾ ਸੰਕਟ ਖਤਮ ਹੋਣ ਤੋਂ ਬਾਅਦ ਘਰੇਲੂ ਯਾਤਰਾਵਾਂ ਦੇ ਇਕ ਵਾਰ ਮੁੜ ਆਮ ਵਾਂਗ ਹੋਣ...ਭਾਰਤ ਦੀ ਜੀ-20 ਪ੍ਰਧਾਨਗੀ ਅਤੇ ਪੁਰਸ਼ ਕ੍ਰਿਕਟ ਵਿਸ਼ਵ ਕੱਪ ਵਰਗੇ ਗਲੋਬਲ ਆਯੋਜਨਾਂ ਨਾਲ 2023 ਵਿਚ ਪ੍ਰਾਹੁਣਚਾਰੀ ਖੇਤਰ ਦੇ ਤਰੱਕੀ ਕਰਨ ਤੋਂ ਬਾਅਦ 2024 ਵਿਚ ਵੀ ਇਸ ਖੇਤਰ ਦੇ ਬਿਹਤਰੀਨ ਪ੍ਰਦਰਸ਼ਨ ਕਰਨ ਦੀ ਉਮੀਦ ਹੈ। ਪ੍ਰਾਹੁਣਚਾਰੀ ਖੇਤਰ ਵਿਚ ਨਵੇਂ ਸਾਲ ਵਿਚ ਹਾਲਾਂਕਿ ਲੰਬੇ ਸਮੇਂ ਲਈ ਫੰਡ ਪਹੁੰਚ, ਉੱਚ ਜੀ. ਐੱਸ. ਟੀ. ਦਰਾਂ, ਪ੍ਰਤਿਭਾ ਅਤੇ ਗੁੰਝਲਦਾਰ ਕਾਰੋਬਾਰੀ ਪ੍ਰਤੀਕਿਰਿਆਵਾਂ ਵਰਗੇ ਮੁੱਦੇ ਚਿੰਤਾ ਦਾ ਵਿਸ਼ਾ ਬਣ ਸਕਦੇ ਹਨ।
ਇਹ ਵੀ ਪੜ੍ਹੋ : DCGI ਨੇ ਜਾਰੀ ਕੀਤੀ ਚਿਤਾਵਨੀ, 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਾ ਦਿੱਤਾ ਜਾਵੇ ਇਹ ਸਿਰਪ
ਹੋਟਲ ਐਸੋਸੀਏਸ਼ਨ ਆਫ ਇੰਡੀਆ (ਐੱਚ. ਏ. ਆਈ.) ਦੇ ਮੁਖੀ ਪੁਨੀਤ ਛਤਵਾਲ ਨੇ ਕਿਹਾ ਕਿ 2023 ਵਿਚ ਸੂਚੀਬੱਧ ਹੋਟਲ ਕੰਪਨੀਆਂ ਨੇ ਘਰੇਲੂ ਮੰਗ, ਵਿਦੇਸ਼ੀ ਸੈਲਾਨੀਆਂ ਦੇ ਆਗਮਨ ’ਚ ਸੁਧਾਰ, ਵੱਡੇ ਗਲੋਬਲ ਆਯੋਜਨਾਂ ਜਿਵੇਂ ਭਾਰਤ ਦੀ ਜੀ-20 ਪ੍ਰਧਾਨਗੀ ਅਤੇ ਕ੍ਰਿਕਟ ਵਿਸ਼ਵ ਕੱਪ ਖੇਡ ਆਯੋਜਨਦਿ ਦੇ ਦਮ ’ਤੇ ਦੋਹਰੇ ਅੰਕਾਂ ’ਚ ਮਾਲੀਆ ਵਾਧਾ ਦਰਜ ਕੀਤਾ।
ਇਹ ਵੀ ਪੜ੍ਹੋ : ਫਰਜ਼ੀ ਸਿਮ ਲੈਣ 'ਤੇ ਹੋਵੇਗੀ ਜੇਲ੍ਹ ਤੇ 50 ਲੱਖ ਦਾ ਜੁਰਮਾਨਾ, ਨਵਾਂ ਦੂਰਸੰਚਾਰ ਬਿੱਲ ਲੋਕ ਸਭਾ 'ਚ ਪਾਸ
ਛਤਵਾਲ ਇੰਡੀਅਨ ਹੋਟਲਜ਼ ਕੰਪਨੀ ਲਿਮਟਿਡ (ਆਈ. ਐੱਚ. ਸੀ. ਐੱਲ.) ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਵੀ ਹਨ। ‘ਫੈੱਡਰੇਸ਼ਨ ਆਫ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ’ (ਐੱਫ. ਐੱਚ. ਆਰ. ਏ. ਆਈ.) ਦੇ ਨਵੇਂ ਚੁਣੇ ਗਏ ਪ੍ਰਧਾਨ ਪ੍ਰਦੀਪ ਸ਼ੈੱਟੀ ਨੇ ਕਿਹਾ ਕਿ ਪਿਛਲੇ ਸਾਲ ਨੇ ਸ਼ਾਨਦਾਰ ਚੁਣੌਤੀਆਂ ਨਾਲ ਨਜਿੱਠਣ ਵਿਚ ਇਸ ਖੇਤਰ ਦੇ ਲਚਕੀਲੇਪਨ ਨੂੰ ਪ੍ਰਦਰਸ਼ਿਤ ਕੀਤਾ, ਖਾਸ ਕਰ ਕੇ ਯਾਤਰਾ ਵਪਾਰ ਦੇ ਰਿਵਾਈਵਲ ਨੂੰ ਲੈ ਕੇ, ਜੀ-20 ਦੇ ਆਯੋਜਨਾਂ ਨੇ ਭਾਰਤੀ ਸੈਰ-ਸਪਾਟਾ ਖੇਤਰ ਨੂੰ ਵਧਾਉਣ ਵਿਚ ਅਹਿਮ ਯੋਗਦਾਨ ਦਿੱਤਾ ਜੋ 2023 ਦੇ ਸਭ ਤੋਂ ਵੱਡਾ ਆਕਰਸ਼ਣਾਂ ’ਚੋਂ ਇਕ ਹੈ। ਫਾਰਚਿਊਨ ਹੋਟਲਜ਼ ਦੇ ਮੈਨੇਜਿੰਗ ਡਾਇਰੈਕਟਰ ਸਮੀਰ ਐੱਮ. ਸੀ. ਨੇ ਕਿਹਾ ਕਿ ਅਸੀਂ ਛੋਟੇ ਕਸਬਿਆਂ ਅਤੇ ਸ਼ਹਿਰਾਂ ਵਿਚ ਵੱਡੇ ਪੈਮਾਨੇ ’ਤੇ ਸੰਭਾਵਨਾਵਾਂ ਦੇਖਦੇ ਹਾਂ ਜੋ ਰੋਮਾਂਚਕ ਮੌਕੇ ਪੇਸ਼ ਕਰਦੇ ਹਨ।
ਇਹ ਵੀ ਪੜ੍ਹੋ : ਹਾਈਵੇਅ 'ਤੇ ਸਪੀਡ ਸੀਮਾ ਦੇ ਅੰਦਰ ਗੱਡੀ ਨਾ ਚਲਾਉਣ 'ਤੇ ਸਜ਼ਾ ਦਾ ਪ੍ਰਬੰਧ: ਨਿਤਿਨ ਗਡਕਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8