ਸ਼ਹਿਦ 'ਚ ਮਿਲਾਵਟ ਨੂੰ ਲੈ ਕੇ FSSAI ਨੂੰ ਬਣਦੀ ਕਾਰਵਾਈ ਕਰਨ ਦਾ ਹੁਕਮ

12/10/2020 11:33:14 PM

ਨਵੀਂ ਦਿੱਲੀ— ਸ਼ਹਿਦ 'ਚ ਮਿਲਾਵਟ ਨੂੰ ਲੈ ਕੇ ਸਰਕਾਰ ਗੰਭੀਰ ਹੈ। ਕੇਂਦਰੀ ਖ਼ਪਤਕਾਰ ਸੁਰੱਖਿਆ ਅਥਾਰਟੀ (ਸੀ. ਸੀ. ਪੀ. ਏ.) ਨੇ ਐੱਫ. ਐਸ. ਐਸ. ਏ. ਆਈ. ਨੂੰ ਕੁਝ ਸ਼ਹਿਦ ਬ੍ਰਾਂਡਜ਼ 'ਚ ਮਿਲਾਵਟਖੋਰੀ ਦੀਆਂ ਰਿਪੋਰਟਾਂ ਨੂੰ ਲੈ ਕੇ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ। ਸੀ. ਸੀ. ਪੀ. ਏ. ਜਾਂਚ 'ਚ ਸਹਿਯੋਗ ਵੀ ਦੇਵੇਗਾ।

ਪਿਛਲੇ ਹਫ਼ਤੇ ਵਿਗਿਆਨ ਤੇ ਵਾਤਾਵਰਣ ਨਿਗਰਾਨ ਕੇਂਦਰ ਸੀ. ਐੱਸ. ਈ. ਨੇ ਦਾਅਵਾ ਕੀਤਾ ਸੀ ਕਿ ਭਾਰਤ 'ਚ ਕਈ ਵੱਡੇ ਬ੍ਰਾਂਡਜ਼ ਵੱਲੋਂ ਵੇਚੇ ਗਏ ਸ਼ਹਿਦ 'ਚ ਖੰਡ ਦੀ ਸ਼ਰਬਤ ਦੀ ਮਿਲਾਵਟ ਮਿਲੀ ਹੈ। ਹਾਲਾਂਕਿ, ਕੰਪਨੀਆਂ ਨੇ ਦਾਅਵਿਆਂ ਨੂੰ ਰੱਦ ਕੀਤਾ ਹੈ।

ਇਹ ਵੀ ਪੜ੍ਹੋ- ਬੁਰੀ ਖ਼ਬਰ! ਪੈਟਰੋਲ-ਡੀਜ਼ਲ ਨੂੰ ਲੈ ਕੇ ਲੱਗਣ ਵਾਲਾ ਹੈ ਇਹ ਜ਼ੋਰਦਾਰ ਝਟਕਾ

ਖ਼ਪਤਕਾਰ ਮੰਤਰਾਲਾ ਨੇ ਸ਼ਹਿਦ 'ਚ ਕਥਿਤ ਮਿਲਾਵਟ 'ਤੇ ਚਿੰਤਾ ਜ਼ਾਹਰ ਕੀਤੀ ਹੈ। ਮੰਤਰਾਲਾ ਨੇ ਕਿਹਾ, ''ਵਿਭਾਗ ਨੂੰ ਦੱਸਿਆ ਗਿਆ ਹੈ ਕਿ ਬਾਜ਼ਾਰ 'ਚ ਵਿਕਣ ਵਾਲੇ ਕਈ ਸ਼ਹਿਦ ਬ੍ਰਾਂਡਜ਼ ਖੰਡ ਦੀ ਮਿਲਾਵਟ ਕਰ ਰਹੇ ਹਨ। ਕੋਵਿਡ ਦੌਰਾਨ ਇਹ ਇਕ ਗੰਭੀਰ ਮਾਮਲਾ ਹੈ, ਜੋ ਸਾਡੀ ਸਿਹਤ ਲਈ ਜੋਖ਼ਮ ਵਧਾਉਂਦਾ ਹੈ।''

ਇਹ ਵੀ ਪੜ੍ਹੋ- ਝਟਕਾ! FORD ਜਨਵਰੀ ਤੋਂ ਕੀਮਤਾਂ 'ਚ ਕਰਨ ਜਾ ਰਹੀ ਹੈ ਇੰਨਾ ਭਾਰੀ ਵਾਧਾ

ਮੰਤਰਾਲਾ ਨੇ ਕਿਹਾ ਕਿ ਉਸ ਨੇ ਸੀ. ਸੀ. ਪੀ. ਏ. ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਸੀ. ਸੀ. ਪੀ. ਏ. ਨੇ ਮੁੱਢਲੀ ਜਾਂਚ ਤੋਂ ਬਾਅਦ ਖ਼ਪਤਕਾਰ ਸੁਰੱਖਿਆ ਐਕਟ 2019 ਦੀ ਧਾਰਾ 19 (2) ਅਨੁਸਾਰ ਇਸ ਮਾਮਲੇ 'ਚ ਬਣਦੀ ਕਾਰਵਾਈ ਕਰਨ ਲਈ ਇਹ ਮਾਮਲਾ ਫੂਡ ਰੈਗੂਲੇਟਰ ਐੱਫ. ਐਸ. ਐਸ. ਏ. ਆਈ. ਨੂੰ ਭੇਜਿਆ ਹੈ ਅਤੇ ਜਾਂਚ 'ਚ ਸਹਿਯੋਗ ਵਧਾਉਣ ਦੀ ਵੀ ਪੇਸ਼ਕਸ਼ ਕੀਤੀ ਹੈ।

ਇਹ ਵੀ ਪੜ੍ਹੋ- ਸੋਨਾ ਦੋ ਦਿਨਾਂ 'ਚ 1,000 ਰੁਪਏ ਤੋਂ ਵੱਧ ਡਿੱਗਾ, ਜਾਣੋ 10 ਗ੍ਰਾਮ ਦਾ ਮੁੱਲ

ਸੀ. ਐੱਸ. ਈ. ਦੀ ਰਿਪੋਰਟ ਮੁਤਾਬਕ, ਪ੍ਰਮੁੱਖ ਬ੍ਰਾਂਡ- ਡਾਬਰ, ਪਤੰਜਲੀ, ਬੈਦਿਆਨਾਥ, ਜੰਡੂ, ਹਿਤਕਾਰੀ ਅਤੇ ਆਪਿਸ ਹਿਮਾਲਿਆ ਦੇ ਸ਼ਹਿਦ ਦੇ ਨਮੂਨੇ ਐੱਨ. ਐੱਮ. ਆਰ. ਟੈਸਟਾਂ 'ਚ ਫੇਲ ਹੋਏ ਹਨ। ਇਸ ਵਿਚਕਾਰ ਇਮਾਮੀ (ਜੰਡੂ), ਡਾਬਰ, ਪਤੰਜਲੀ ਆਯੁਰਵੇਦ ਅਤੇ ਅਪਿਸ ਹਿਮਾਲਿਆ ਨੇ ਸੀ. ਐੱਸ. ਈ. ਵੱਲੋਂ ਕੀਤੇ ਦਾਅਵਿਆਂ ਦਾ ਖੰਡਨ ਕੀਤਾ ਹੈ। ਮੰਤਰਾਲਾ ਨੇ ਕਿਹਾ ਕਿ ਖਪਤਕਾਰਾਂ ਨਾਲ ਜੁਡ਼ੇ ਮਸਲਿਆਂ ਉਸ ਵੱਲੋਂ ਗੰਭੀਰਤਾ ਨਾਲ ਲਿਆ ਜਾਂਦਾ ਹੈ।

ਇਹ ਵੀ ਪੜ੍ਹੋ- 1 ਜਨਵਰੀ ਤੋਂ ਬ੍ਰਿਟਿਸ਼ ਨਾਗਰਿਕਾਂ ਨੂੰ ਈ. ਯੂ. ਲਈ ਲੈਣਾ ਪੈ ਸਕਦਾ ਹੈ ਵੀਜ਼ਾ


Sanjeev

Content Editor

Related News