ਹੋਂਡਾ ਭਾਰਤ ''ਚ ਅਗਲੇ ਤਿੰਨ ਸਾਲਾਂ ''ਚ ਪੇਸ਼ ਕਰੇਗੀ 6 ਨਵੇਂ ਮਾਡਲ
Friday, Oct 27, 2017 - 12:22 AM (IST)
ਨਵੀਂ ਦਿੱਲੀ—ਕਾਰ ਬਣਾਉਣ ਵਾਲੀ ਕੰਪਨੀ ਹੋਂਡਾ ਮੋਟਰ ਕੰਪਨੀ ਅਗਲੇ ਤਿੰਨ ਸਾਲ 'ਚ ਭਾਰਤੀ ਬਾਜ਼ਾਰ 'ਚ 6 ਨਵੇਂ ਮਾਡਲ ਪੇਸ਼ ਕਰੇਗੀ। ਕੰਪਨੀ ਦਾ ਮਕੱਸਦ ਦੇਸ਼ 'ਚ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਨਾ ਹੈ। ਹਾਲਾਂਕਿ ਕੰਪਨੀ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਇਸ 'ਚ ਕੋਈ ਵੀ ਮਾਡਲ ਹਾਈਬ੍ਰਿਡ ਜਾਂ ਇਲੈਕਟ੍ਰਾਨਿਕ ਨਹੀਂ ਹੋਵੇਗਾ ਕਿਉਂਕਿ ਉਹ ਇਲੈਕਟ੍ਰਾਨਿਕ ਵਾਹਨ 'ਤੇ ਸਰਕਾਰ ਦੀ ਸਪਸ਼ਟ ਨੀਤੀ ਦਾ ਇੰਤਜ਼ਾਰ ਕਰੇਗੀ। ਕੰਪਨੀ ਦੇ ਮੁੱਖ ਕਰਮਚਾਰੀ ਅਧਿਕਾਰੀ ਤਾਕਾਹਿਰੋ ਹਚਿਗੋ ਨੇ ਕਿਹਾ ਕਿ ਭਾਰਤ 'ਚ ਅਗਲੇ ਤਿੰਨ ਸਾਲਾਂ 'ਚ 6 ਨਵੇਂ ਮਾਡਲ ਪੇਸ਼ ਕਰਨਗੇ। ਇਸ 'ਚ ਕੋਈ ਵੀ ਬੈਟਰੀ ਵਾਲਾ ਵਾਹਨ ਸ਼ਾਮਲ ਨਹੀਂ ਹੈ। ਹਾਲਾਂਕਿ ਕੰਪਨੀ ਇਸ ਨੂੰ ਕਦੋ ਪੇਸ਼ ਕਰੇਗੀ ਇਸ ਦੀ ਕੋਈ ਸਪਸ਼ਟ ਜਾਣਕਾਰੀ ਨਹੀਂ ਉਪਲੱਬਧ ਕਰਵਾਈ ਗਈ ਹੈ।
ਜਦੋਂ ਤਾਕਾਹਿਰੋ ਕੋਲੋ ਪੁੱਛਿਆ ਗਿਆ ਕਿ ਇਨ੍ਹਾਂ ਚੋਂ ਕੋਈ ਵੀ ਹਾਈਬ੍ਰਿਡ ਵਾਹਨ ਸ਼ਾਮਲ ਨਹੀਂ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਗੱਲ ਭਾਰਤ ਦੀ ਆਉਂਦੀ ਹੈ ਤਾਂ ਸਾਨੂੰ ਉਦੋਂ ਵੀ ਨਹੀਂ ਪਤਾ ਹੁੰਦਾ ਕਿ ਹਾਈਬ੍ਰਿਡ ਸ਼੍ਰੇਣੀ ਦਾ ਵਿਸਤਾਰ ਹੋਵੇਗਾ ਜਾਂ ਕਿਵੇਂ ਇਲੈਕਟ੍ਰਾਨਿਕ ਵਾਹਨ ਦਾ ਬਾਜ਼ਾਰ ਵਧੇਗਾ। ਇਸ ਨੂੰ ਹੋਰ ਸਮਝਣ ਲਈ ਸਾਨੂੰ ਸਰਕਾਰ ਦੀ ਨੀਤੀ ਦੇ ਅਧਿਐਨ ਦੀ ਜ਼ਰੂਰਤ ਹੈ।
