ਹੌਂਡਾ ਅਗਲੇ ਮਹੀਨੇ ਆਪਣੇ ਵਾਹਨਾਂ ਦੀ ਕੀਮਤ 30,000 ਰੁਪਏ ਤੱਕ ਵਧਾਏਗੀ
Friday, Dec 16, 2022 - 12:58 PM (IST)
ਨਵੀਂ ਦਿੱਲੀ- ਜਾਪਾਨ ਦੀ ਕਾਰ ਕੰਪਨੀ ਹੌਂਡਾ ਜਨਵਰੀ ਤੋਂ ਆਪਣੀ ਪੂਰੀ ਮਾਡਲ ਰੇਂਜ ਦੀਆਂ ਕੀਮਤਾਂ 30,000 ਰੁਪਏ ਤੱਕ ਵਧਾਉਣ 'ਤੇ ਵਿਚਾਰ ਕਰ ਰਹੀ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੂੰ ਉਤਪਾਦਨ ਦੀ ਵਧਦੀ ਲਾਗਤ ਅਤੇ ਆਉਣ ਵਾਲੇ ਸਖਤ ਨਿਕਾਸੀ ਮਾਪਦੰਡਾਂ ਦੇ ਮੁਤਾਬਕ ਆਪਣੇ ਉਤਪਾਦਾਂ ਨੂੰ ਢਾਲਣ ਲਈ ਉਸ ਨੂੰ ਇਹ ਕਦਮ ਚੁੱਕਣਾ ਪੈ ਜਾ ਰਿਹਾ ਹੈ।
ਕੰਪਨੀ ਭਾਰਤ 'ਚ ਆਪਣੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਰਾਹੀਂ ਕਾਰੋਬਾਰ ਕਰਦੀ ਹੈ। ਇਸ ਦੇ ਨਾਲ ਹੌਂਡਾ ਪਹਿਲਾਂ ਹੀ ਮਾਰੂਤੀ ਸੁਜ਼ੂਕੀ, ਹੁੰਡਈ, ਟਾਟਾ ਮੋਟਰਜ਼, ਮਰਸਡੀਜ਼ ਬੈਂਜ਼, ਔਡੀ, ਰੇਨੋ, ਕੀਆ ਇੰਡੀਆ ਅਤੇ ਐੱਮਜੀ ਮੋਟਰ ਦੀ ਸੂਚੀ 'ਚ ਸ਼ਾਮਲ ਹੋ ਗਈ ਹੈ ਜਿਨ੍ਹਾਂ ਨੇ ਕੀਮਤਾਂ 'ਚ ਵਾਧੇ ਦਾ ਐਲਾਨ ਕੀਤਾ ਹੈ।
ਹੌਂਡਾ ਕਾਰਸ ਇੰਡੀਆ ਦੇ ਉਪ-ਪ੍ਰਧਾਨ (ਵਿਕਰੀ ਅਤੇ ਮਾਰਕੀਟਿੰਗ) ਕੁਨਾਲ ਬਹਿਲ ਨੇ ਪੀਟੀਆਈ-ਭਾਸ਼ਾ ਨੂੰ ਦੱਸਿਆ, "ਉਤਪਾਦਨ ਲਾਗਤਾਂ ਅਤੇ ਆਉਣ ਵਾਲੀਆਂ ਰੈਗੂਲੇਟਰੀ ਲੋੜਾਂ 'ਤੇ ਕੱਚੇ ਮਾਲ ਦੀਆਂ ਕੀਮਤਾਂ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਤੋਂ ਬਾਅਦ, ਅਸੀਂ 23 ਜਨਵਰੀ ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਕੀਮਤ ਵਾਧਾ 30,000 ਰੁਪਏ ਤੱਕ ਹੋਵੇਗਾ। ਹਰੇਕ ਮਾਡਲ ਲਈ ਕੀਮਤ 'ਚ ਵਾਧਾ ਵੱਖ-ਵੱਖ ਹੋਵੇਗਾ।
ਭਾਰਤ ਪੜਾਅ-6 ਨਿਕਾਸ ਨਿਯਮਾਂ ਦੇ ਅਨੁਸਾਰ, ਵਾਹਨਾਂ ਨੂੰ ਇੱਕ ਉਪਕਰਣ ਨਾਲ ਲੈਸ ਕਰਨ ਦੀ ਜ਼ਰੂਰਤ ਹੋਏਗੀ ਜੋ ਵਾਹਨ ਦੇ ਚੱਲਦੇ ਸਮੇਂ ਨਿਕਾਸ ਦੇ ਪੱਧਰ ਨੂੰ ਬਣਾਏਗਾ। ਇਹ ਨਿਯਮ ਅਪ੍ਰੈਲ, 2023 ਤੋਂ ਲਾਗੂ ਹੋਵੇਗਾ।