ਸਸਤੀ ਕੀਮਤ ''ਤੇ ਕਾਰ ਖਰੀਦਣ ਦਾ ਮੌਕਾ, 5 ਲੱਖ ਤਕ ਦਾ ਮਿਲ ਰਿਹੈ ਫਾਇਦਾ

12/24/2019 5:52:45 PM

ਸਪੋਰਟਸ ਡੈਸਕ— ਮੰਦੀ ਦੇ ਦੌਰ 'ਚੋ ਬਾਹਰ ਨਿਕਲਣ ਲਈ ਲਈ ਆਟੋ ਸੈਕਟਰ ਨੇ ਤਿਓਹਾਰਾਂ ਦੇ ਸੀਜ਼ਨ ਤੋਂ ਬਾਅਦ ਹੁਣ ਈਅਰ ਐਂਡ 'ਤੇ ਆਪਣੇ ਸਟਾਕ ਕਲੀਅਰੰਸ ਲਈ ਡਿਸਕਾਊਂਟ ਆਫਰ ਜਾਰੀ ਕੀਤੇ ਹਨ। ਆਟੋ ਕੰਪਨੀਆਂ ਗਾਹਕਾਂ ਨੂੰ ਕੈਸ਼ ਡਿਸਕਾਊਂਟ, ਐਕਸਚੇਂਜ ਬੋਨਸ ਅਤੇ ਕਾਰਪੋਰੇਟ ਬੋਨਸ ਜਿਹੇ ਆਫਰਜ਼ ਦੇ ਨਾਲ ਹੀ ਰੋਡ ਸਾਇਡ ਅਸਿਸਟੈਂਸ, ਸਸਤੇ ਫਾਇਨੈਂਸ ਅਤੇ ਬਾਏ ਬੈਕ ਵਰਗੇ ਆਫਰਾਂ ਦੀ ਪੇਸ਼ਕਸ਼ ਵੀ ਕਰ ਰਹੀਆਂ ਹਨ।  

ਕਾਰ ਨਿਰਮਾਤਾ ਕੰਪਨੀ ਹੌਂਡਾ ਨੇ ਸਭ ਤੋਂ ਜ਼ਿਆਦਾ 5 ਲੱਖ ਰੁਪਏ ਦੇ ਰਹੀ ਹੈ। ਜਦ ਕਿ ਮਹਿੰਦਰਾ ਐਂਡ ਮਹਿੰਦਰਾ “ਹੈੱਪੀਈਸਟ'' ਦਸੰਬਰ ਆਫਰ ਦੇ ਤਹਿਤ ਕਾਰਾਂ 'ਤੇ 4 ਲੱਖ ਰੁਪਏ ਤੱਕ ਦੀ ਛੋਟ ਦੇ ਰਹੀ ਹੈ।  ਹੁੰਡਈ 2 ਲੱਖ ਰੁਪਏ, ਟਾਟਾ 1.65 ਲੱਖ, ਨਿਸਾਨ 1.15 ਲੱਖ ਅਤੇ ਸੁਜ਼ੂਕੀ ਨੇ 72,500 ਰੁਪਏ ਦੇ ਵੱਖ ਤੋਂ ਛੋਟ ਆਫਰ ਜਾਰੀ ਕੀਤੇ ਹਨ। ਜ਼ਿਆਦਾਤਰ ਕੰਪਨੀਆਂ ਨੇ ਆਫਰ 31 ਦਸੰਬਰ ਤਕ ਲਈ ਰੱਖੇ ਹਨ।

ਐਕਸਪਰਟਸ ਦਾ ਮੰਨਣਾ ਹੈ ਕਿ ਇਸ ਵਾਰ ਮੰਦੀ ਦਾ ਦਬਾਅ ਕੰਪਨੀਆਂ 'ਤੇ ਹੈ ਇਸ ਲਈ ਸਟਾਕ ਕਲੀਅਰੰਸ ਲਈ ਜ਼ਿਆਦਾ ਡਿਸਕਾਊਂਟ ਦਿੱਤੇ ਜਾ ਰਹੇ ਹਨ। ਭੋਪਾਲ ਆਟੋਮੋਬਾਈਲ ਡੀਲਰਸ ਐਸੋਸੀਏਸ਼ਨ  ਦੇ ਪ੍ਰਧਾਨ ਅਸ਼ੀਸ ਪੰਡਿਤ ਨੇ ਕਿਹਾ ਕਿ ਆਟੋਮੋਬਾਇਲ ਸੈਕਟਰ ਕਈ ਚੁਣੌਤੀਆਂ ਨਾਲ ਜੂਝ ਰਿਹਾ ਹੈ। ਇਸ ਲਈ ਡੀਲਰਸ ਤੋਂ ਲੈ ਕੇ ਕੰਪਨੀਆਂ ਤੱਕ ਜਲਦੀ ਸਟਾਕ ਕਲੀਅਰੰਸ ਚਾਹੁੰਦੀਆਂ ਹਨ। ਮੌਜੂਦਾ ਡਿਸਕਾਊਂਟ ਗਾਹਕਾਂ ਨੂੰ ਗੱਡੀ ਖਰੀਦਣ ਲਈ ਆਕਰਸ਼ਿਤ ਕਰਣਗੇ। 

ਉਥੇ ਹੀ ਜਾਪਾਨ ਦੀ ਕਾਰ ਨਿਰਮਾਤਾ ਕੰਪਨੀ ਨਿਸਾਨ 'ਰੈੱਡ ਵੀਕੰਡ' ਆਫਰ ਲੈ ਕੇ ਆਈ ਹੈ। ਇਸ ਤੋਂ ਤਹਿਤ 40 ਹਜ਼ਾਰ ਰੁਪਏ ਤੱਕ ਕੈਸ਼ ਡਿਸਕਾਊਂਟ ਅਤੇ 40 ਹਜ਼ਾਰ ਰੁਪਏ ਤੱਕ ਦਾ ਐਕਸਚੇਂਜ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਕੰਪਨੀ ਦੱਸ ਹਜ਼ਾਰ ਰੁਪਏ ਤਕ ਕਾਰਪੋਰੇਟ ਡਿਸਕਾਊਂਟ ਵੀ ਕਸਟਮਰ ਨੂੰ ਦੇ ਰਹੀ ਹੈ. ਕਿਸਾਨ ਅਤੇ ਡੈਟਸਨ ਉਤਪਾਦਾਂ 'ਤੇ ਪਹਿਲੀ ਵਾਰ ਫਾਇਨੈਂਸ 'ਤੇ 36 ਮਹੀਨਿਆਂ ਲਈ ਸਿਰਫ਼ 6.99 ਫੀਸਦੀ ਦੀ ਵਿਆਜ਼ ਦਰ ਉਪਲੱਬਧ ਕਰਾਈ ਗਈ ਹੈ। ਨਾਲ ਹੀ ਨਿਸਾਨ ਕਿਕਸ 'ਤੇ 20,500 ਰੁਪਏ 'ਚ ਐਕਸਟੈਂਡੇਡ ਵਾਰੰਟੀ ਅਤੇ 1500 ਸ਼ਹਿਰਾਂ 'ਚ ਰੋਡਸਾਇਡ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਕੰਪਨੀ ਮੁਤਾਬਕ ਇਸ ਪੂਰੇ ਆਫਰ 'ਤੇ ਕੁਲ 1 ਕਰੋੜ ਰੁਪਏ ਦੇ ਇਨਾਮ ਦਿੱਤੇ ਜਾਣਗੇ।


Related News