ਘਰ ਖਰੀਦਣ ਦੀ ਸਮਰੱਥਾ 2 ਸਾਲਾਂ ’ਚ ਘਟੀ, ਅਗਲੇ ਸਾਲ ਸੁਧਾਰ ਦੀ ਉਮੀਦ : JLL
Monday, Dec 11, 2023 - 10:32 AM (IST)
ਨਵੀਂ ਦਿੱਲੀ (ਭਾਸ਼ਾ)- ਘਰਾਂ ਦੀਆਂ ਕੀਮਤਾਂ ਵਧਣ ਅਤੇ ਕਰਜ਼ਾ ਮਹਿੰਗਾ ਹੋਣ ਨਾਲ ਪਿਛਲੇ 2 ਸਾਲ ’ਚ ਦੇਸ਼ ਦੇ 7 ਮੁੱਖ ਸ਼ਹਿਰਾਂ ’ਚ ਲੋਕਾਂ ਦੀ ਘਰ ਖਰੀਦਣ ਦੀ ਸਮਰੱਥਾ ਪ੍ਰਭਾਵਿਤ ਹੋਈ ਹੈ ਪਰ ਅਗਲੇ ਸਾਲ ਰੇਪੋ ਦਰ ਘੱਟ ਹੋਣ ’ਤੇ ਹਾਲਾਤ ਸੁਧਰ ਸਕਦੇ ਹਨ। ਰੀਅਲ ਅਸਟੇਟ ਸਲਾਹਕਾਰ ਕੰਪਨੀ ਜੇ. ਐੱਲ. ਐੱਲ. ਇੰਡੀਆ ਨੇ ਇਕ ਰਿਪੋਰਟ ’ਚ ਇਹ ਮੁਲਾਂਕਣ ਪੇਸ਼ ਕੀਤਾ ਹੈ। ਇਸ ’ਚ ਉਮੀਦ ਜਤਾਈ ਗਈ ਹੈ ਕਿ ਨੀਤੀਗਤ ਰੇਪੋ ਦਰ ’ਚ ਅਗਲੇ ਸਾਲ ਕਟੌਤੀ ਹੋਣ ਨਾਲ ਖਰੀਦ ਸਮਰੱਥਾ ਵਧੇਗੀ। ਇਸ ਨਾਲ ਘਰਾਂ ਦੀ ਵਿਕਰੀ ਨੂੰ ਹੋਰ ਉਤਸ਼ਾਹ ਮਿਲੇਗਾ।
ਇਹ ਵੀ ਪੜ੍ਹੋ - ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ, ਜਾਣੋ 10 ਗ੍ਰਾਮ ਸੋਨੇ ਦਾ ਅੱਜ ਦਾ ਭਾਅ
ਹਾਲਾਂਕਿ ਰਿਹਾਇਸ਼ੀ ਜਾਇਦਾਦ ਦੀਆਂ ਕੀਮਤਾਂ ’ਚ ਵਾਧਾ ਅਤੇ ਰਿਹਾਇਸ਼ੀ ਕਰਜ਼ੇ ’ਤੇ ਵਿਆਜ ਦਰਾਂ ਵਧਣ ਦੇ ਬਾਵਜੂਦ ਬੀਤੇ 2 ਸਾਲਾਂ ’ਚ ਘਰਾਂ ਦੀ ਵਿਕਰੀ ਵਧੀ ਹੈ। ਸਲਾਹਕਾਰ ਫਰਮ ਨੇ ਐਤਵਾਰ ਨੂੰ ਆਪਣਾ ‘ਘਰ ਖਰੀਦ ਸਮਰੱਥਾ ਸੂਚਕ ਅੰਕ’ (ਐੱਚ. ਪੀ. ਏ. ਆਈ.) ਜਾਰੀ ਕੀਤਾ। ਇਸ ਸੂਚਕ ਅੰਕ ਤੋਂ ਪਤਾ ਚੱਲਦਾ ਹੈ ਕਿ ਔਸਤ ਸਾਲਾਨਾ ਆਮਦਨ (ਸਾਰੇ ਸ਼ਹਿਰੀ ਪੱਧਰ ’ਤੇ) ਕਮਾਉਣ ਵਾਲਾ ਇਕ ਪਰਿਵਾਰ ਮੌਜੂਦਾ ਬਾਜ਼ਾਰ ਮੁੱਲ ’ਤੇ ਸ਼ਹਿਰ ’ਚ ਜਾਇਦਾਦ ’ਤੇ ਰਿਹਾਇਸ਼ੀ ਕਰਜ਼ੇ ਲਈ ਪਾਤਰ ਹੈ ਜਾਂ ਨਹੀਂ।
ਇਹ ਵੀ ਪੜ੍ਹੋ - ਵਧਦੀ ਮਹਿੰਗਾਈ ਦੌਰਾਨ ਕੇਂਦਰ ਦਾ ਵੱਡਾ ਫ਼ੈਸਲਾ, ਗੰਢਿਆਂ ਦੇ ਨਿਰਯਾਤ 'ਤੇ ਲਾਈ ਪਾਬੰਦੀ
ਰਿਪੋਰਟ ਮੁਤਾਬਕ,‘‘ਕੌਮਾਂਤਰੀ ਮੰਦੀ ਅਤੇ ਮਹਿੰਗਾਈ ਦੇ ਰੁਝਾਨਾਂ ਨੂੰ ਲੈ ਕੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਸਾਲ 2022 ’ਚ ਰੇਪੋ ਦਰ ਵਧਾਉਣ ਅਤੇ ਮਜ਼ਬੂਤ ਮੰਗ ਨਾਲ ਕੀਮਤਾਂ ’ਚ ਵਾਧਾ ਹੋਣ ਨਾਲ ਘਰ ਖਰੀਦਣ ਦੀ ਸਮਰੱਥਾ ਘਟੀ। ਪਿਛਲੇ ਸਾਲ ਦੀ ਤੁਲਨਾ ’ਚ ਸਾਲ 2023 ’ਚ ਸਮਰੱਥਾ ਪੱਧਰ ਦੇ ਕੁਝ ਹੋਰ ਵਿਗੜਨ ਜਾਂ ਆਮ ਰਹਿਣ ਦਾ ਖਦਸ਼ਾ ਹੈ।’’ ਸਲਾਹਕਾਰ ਫਰਮ ਨੇ ਕਿਹਾ ਕਿ ਮਜ਼ਬੂਤ ਮੁੱਲ ਵਾਧੇ ਦਾ ਮੁਕਾਬਲਾ ਰੇਪੋ ਦਰ ’ਚ ਸਥਿਰਤਾ, ਮਹਿੰਗਾਈ ’ਚ ਗਿਰਾਵਟ ਅਤੇ ਘਰੇਲੂ ਆਮਦਨ ’ਚ ਮੁਕਾਬਲਤਨ ਉੱਚ ਵਾਧੇ ਨਾਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜੇ. ਐੱਲ. ਐੱਲ. ਨੇ ਅਗਲੇ ਸਾਲ ਰੇਪੋ ਦਰ ’ਚ 0.6 ਤੋਂ 0.8 ਫ਼ੀਸਦੀ ਤੱਕ ਦੀ ਗਿਰਾਵਟ ਦਾ ਅੰਦਾਜ਼ਾ ਪ੍ਰਗਟਾਇਆ ਹੈ। ਅਜਿਹਾ ਹੋਣ ’ਤੇ ਘਰ ਖਰੀਦਣ ਦੀ ਸਮਰੱਥਾ ’ਚ ਸੁਧਾਰ ਹੋ ਸਕਦਾ ਹੈ।
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8