ਸਿਰਫ਼ ਇੱਕ ਕਲਿੱਕ ਨਾਲ ਤੁਹਾਡੇ ਘਰ ਪਹੁੰਚ ਜਾਵੇਗਾ ਪਵਿੱਤਰ 'ਸੰਗਮ ਜਲ', ਜਾਣੋ ਕੀਮਤ
Tuesday, Feb 25, 2025 - 12:04 PM (IST)

ਨਵੀਂ ਦਿੱਲੀ - ਮਹਾਕੁੰਭ 'ਚ ਇਸ਼ਨਾਨ ਕਰਨ ਲਈ ਦੁਨੀਆ ਭਰ ਤੋਂ ਸ਼ਰਧਾਲੂ ਆ ਰਹੇ ਹਨ। ਪਰ ਅਜੇ ਵੀ ਅਜਿਹੇ ਬਹੁਤ ਸਾਰੇ ਸ਼ਰਧਾਲੂ ਹੋਣਗੇ ਜੋ ਕਿਸੇ-ਕਿਸੇ ਵਜ੍ਹਾ ਕਾਰਨ ਗੰਗਾ ਵਿਚ ਇਸ਼ਨਾਨ ਕਰਨ ਲਈ ਨਹੀਂ ਜਾ ਸਕੇ। ਬਜ਼ੁਰਗ ਜਾਂ ਕਈ ਹੋਰ ਸ਼ਰਧਾਲੂ ਕਿਸੇ ਵੀ ਤਰੀਕੇ ਨਾਲ ਸੰਗਮ 'ਚ ਗੰਗਾ ਵਿੱਚ ਇਸ਼ਨਾਨ ਕਰਨ ਦੀ ਇੱਛਾ ਮਨ ਵਿਚ ਰੱਖੇ ਹੋਏ ਹਨ। ਅਜਿਹੇ 'ਚ ਸ਼ਰਧਾਲੂਆਂ ਲਈ ਇਕ ਰਾਹਤ ਦੀ ਖ਼ਬਰ ਹੈ, ਉਨ੍ਹਾਂ ਲਈ ਆਨਲਾਈਨ ਡਿਲੀਵਰੀ ਪਲੇਟਫਾਰਮ ਬਲਿੰਕਿਟ ਗੰਗਾ ਜਲ ਘਰ-ਘਰ ਪਹੁੰਚਾ ਰਿਹਾ ਹੈ। ਹਾਂ ਜੀ ਤੁਸੀਂ ਠੀਕ ਸਮਝ ਰਹੇ ਹੋ ਕੁਝ ਪੈਸੇ ਦਿਓ ਅਤੇ ਗੰਗਾ ਜਲ 15 ਮਿੰਟਾਂ ਵਿੱਚ ਤੁਹਾਡੇ ਘਰ ਪਹੁੰਚ ਜਾਵੇਗਾ।
ਇਹ ਵੀ ਪੜ੍ਹੋ : ਖੁਦ ਦੀ ਗੇਮ ਵਿੱਚ ਫ਼ਸ ਗਿਆ ਮਸ਼ਹੂਰ YOUTUBER, ਗਵਾ ਲਏ 86 ਕਰੋੜ ਰੁਪਏ
ਜਾਣੋ ਪਵਿੱਤਰ ਜਲ ਦੀ ਕੀਮਤ ਕਿੰਨੀ ਹੈ?
ਆਨਲਾਈਨ ਪਲੇਟਫਾਰਮ ਬਲਿੰਕਿਟ ਆਪਣੇ ਪਲੇਟਫਾਰਮ 'ਤੇ 'ਸੰਗਮ ਜਲ' ਸ਼ਰਧਾਲੂਆਂ ਤੱਕ ਪਹੁੰਚਾ ਰਿਹਾ ਹੈ, ਉਸ ਦੀ ਇੱਕ ਬੋਤਲ ਦੀ ਕੀਮਤ 69 ਰੁਪਏ ਪ੍ਰਤੀ 100 ਮਿਲੀਲੀਟਰ ਹੈ। ਕੰਪਨੀ ਮੁਤਾਬਕ ਉਤਪਾਦ 'ਗੰਗਾ ਅਤੇ ਯਮੁਨਾ' ਸੰਗਮ ਦਾ ਹੈ। ਇਸ ਅਸਥਾਨ 'ਤੇ ਸਰਸਵਤੀ ਨਦੀ ਦਾ ਜਲ ਵੀ ਇਨ੍ਹਾਂ ਨਦੀਆਂ ਦੇ ਪਾਣੀ ਨਾਲ ਰਲ ਜਾਂਦਾ ਹੈ। ਇਸ ਲਈ ਇਸ ਨੂੰ ਸੰਗਮ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : ਦਿਲਜੀਤ ਦੋਸਾਂਝ ਸਣੇ ਇਨ੍ਹਾਂ ਸਿਤਾਰਿਆਂ ਨੂੰ ਮਹਿੰਗੀਆਂ ਘੜੀਆਂ ਦਾ ਸ਼ੌਕ! ਕੀਮਤ ਜਾਣ ਉੱਡ ਜਾਣਗੇ ਹੋਸ਼
ਇੱਕ ਪਾਸੇ ਲੋਕ ਇਸਨੂੰ ਖਰੀਦਣ ਵਿੱਚ ਦਿਲਚਸਪੀ ਦਿਖਾ ਰਹੇ ਹਨ, ਦੂਜੇ ਪਾਸੇ ਬਹੁਤ ਸਾਰੇ ਲੋਕ ਇਸਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਹਨ। ਲੋਕ ਇਹ ਸ਼ੱਕ ਕਰ ਰਹੇ ਹਨ ਕਿ ਸੱਚਮੁੱਚ ਇਹ ਸੰਗਮ ਦਾ ਜਲ ਹੀ ਹੈ ਜਾਂ ਸਿਰਫ਼ ਇੱਕ ਸਮਾਰਟ ਮਾਰਕੀਟਿੰਗ ਹੈ। ਲੋਕ ਆਪਣੇ ਤਰੀਕੇ ਨਾਲ ਪ੍ਰਤੀਕਿਰਿਆਵਾਂ ਦੇ ਰਹੇ ਹਨ। ਬਹੁਤ ਸਾਰੇ ਲੋਕ ਇਸਨੂੰ ਇੱਕ ਚੰਗੀ ਸਹੂਲਤ ਮੰਨ ਰਹੇ ਹਨ ਜਦੋਂ ਕਿ ਬਹੁਤ ਸਾਰੇ ਲੋਕ ਇਸਨੂੰ ਧਰਮ ਦੇ ਨਾਮ 'ਤੇ ਕਾਰੋਬਾਰ ਕਹਿ ਰਹੇ ਹਨ।
ਇਹ ਵੀ ਪੜ੍ਹੋ : ਸ਼ਾਹਰੁਖ ਖਾਨ, ਅਜੇ ਦੇਵਗਨ ਅਤੇ ਟਾਈਗਰ ਸ਼ਰਾਫ 'ਤੇ ਲੀਗਲ ਐਕਸ਼ਨ! ਅਦਾਲਤ ਨੇ ਭੇਜਿਆ ਨੋਟਿਸ
ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕਈ ਕੰਪਨੀਆਂ ਗੰਗਾ ਜਲ, ਪ੍ਰਸਾਦ ਤੇ ਹੋਰ ਧਾਰਮਿਕ ਸਮਾਨ ਆਨਲਾਈਨ ਵੇਚ ਚੁੱਕੀਆਂ ਹਨ। ਜਿੱਥੇ ਇੱਕ ਲੀਟਰ ਮਿਨਰਲ ਵਾਟਰ ਦੀ ਕੀਮਤ 20 ਰੁਪਏ ਹੈ, ਉੱਥੇ ਬਲਿੰਕਿਟ 100 ਮਿ.ਲੀ. ਸੰਗਮ ਜਲ 69 ਰੁਪਏ ਵਿੱਚ ਵੇਚ ਰਿਹਾ ਹੈ। ਇਸਦਾ ਮਤਲਬ ਹੈ ਕਿ ਇੱਕ ਲੀਟਰ ਸੰਗਮ ਪਾਣੀ ਦੀ ਕੀਮਤ 690 ਰੁਪਏ ਹੋਵੇਗੀ, ਜੋ ਕਿ ਮਿਨਰਲ ਵਾਟਰ ਨਾਲੋਂ ਕਿਤੇ ਜ਼ਿਆਦਾ ਮਹਿੰਗਾ ਹੈ। ਇਹੀ ਕਾਰਨ ਹੈ ਕਿ ਲੋਕ ਸੋਸ਼ਲ ਮੀਡੀਆ 'ਤੇ ਬਲਿੰਕਿਟ ਬਾਰੇ ਟਿੱਪਣੀਆਂ ਕਰ ਰਹੇ ਹਨ।
ਇਹ ਵੀ ਪੜ੍ਹੋ : ਭਾਰਤ ਦੇ ਲੋਕਾਂ ਲਈ Meta ਨੇ ਸ਼ੁਰੂ ਕੀਤੀ ਭਰਤੀ, ਇਸ ਸ਼ਹਿਰ 'ਚ ਖੁੱਲ੍ਹਣ ਜਾ ਰਿਹੈ ਨਵਾਂ ਦਫ਼ਤਰ, ਜਾਣੋ ਵੇਰਵੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8