RBI ਦੁਬਾਰਾ ਜਾਰੀ ਕਰੇਗਾ ਇਹ ਨੋਟ, ਨਵੇਂ ਗਵਰਨਰ ਕਰਨਗੇ ਇਸ ''ਤੇ ਦਸਤਖ਼ਤ ; ਜਾਣੋ ਵੇਰਵੇ
Thursday, Feb 13, 2025 - 11:24 AM (IST)
![RBI ਦੁਬਾਰਾ ਜਾਰੀ ਕਰੇਗਾ ਇਹ ਨੋਟ, ਨਵੇਂ ਗਵਰਨਰ ਕਰਨਗੇ ਇਸ ''ਤੇ ਦਸਤਖ਼ਤ ; ਜਾਣੋ ਵੇਰਵੇ](https://static.jagbani.com/multimedia/2025_2image_11_24_08796281914.jpg)
ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਜਲਦੀ ਹੀ 50 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਜਾਣਗੇ। ਭਾਰਤੀ ਰਿਜ਼ਰਵ ਬੈਂਕ ਜਲਦ ਹੀ 50 ਰੁਪਏ ਦੇ ਨਵੇਂ ਨੋਟ ਬਾਜ਼ਾਰ 'ਚ ਲਾਂਚ ਕਰਨ ਜਾ ਰਿਹਾ ਹੈ। ਨਵੇਂ ਨੋਟਾਂ 'ਤੇ RBI ਗਵਰਨਰ ਸੰਜੇ ਮਲਹੋਤਰਾ ਦੇ ਦਸਤਖਤ ਹੋਣਗੇ। ਮਲਹੋਤਰਾ ਨੇ ਸ਼ਕਤੀਕਾਂਤ ਦਾਸ ਦੀ ਸੇਵਾਮੁਕਤੀ ਤੋਂ ਬਾਅਦ ਦਸੰਬਰ 2024 ਵਿੱਚ ਅਹੁਦਾ ਸੰਭਾਲਿਆ ਸੀ। ਆਰਬੀਆਈ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਨ੍ਹਾਂ ਨੋਟਾਂ ਦਾ ਡਿਜ਼ਾਈਨ ਮਹਾਤਮਾ ਗਾਂਧੀ (ਨਵੀਂ) ਸੀਰੀਜ਼ ਦੇ 50 ਰੁਪਏ ਦੇ ਨੋਟਾਂ ਵਰਗਾ ਹੋਵੇਗਾ।
ਇਹ ਵੀ ਪੜ੍ਹੋ : ਨਿਵੇਸ਼ਕਾਂ 'ਚ ਵਧੀ ਸੋਨਾ ਖ਼ਰੀਦਣ ਦੀ ਦੌੜ, COMSCO ਨੂੰ ਵਿਕਰੀ ਕਰਨੀ ਪਈ ਬੰਦ
ਜਾਣੋ ਪਹਿਲਾਂ ਤੋਂ ਜਾਰੀ ਨੋਟਾਂ ਦਾ ਕੀ ਹੋਵੇਗਾ
ਇਸ ਦੇ ਨਾਲ ਹੀ ਆਰਬੀਆਈ ਨੇ ਐਲਾਨ ਕੀਤਾ ਹੈ ਕਿ ਬਾਜ਼ਾਰ ਵਿੱਚ ਪਹਿਲਾਂ ਤੋਂ ਜਾਰੀ 50 ਰੁਪਏ ਦੇ ਸਾਰੇ ਨੋਟ ਵੈਧ ਰਹਿਣਗੇ। ਜਾਰੀ ਕੀਤੀ ਗਈ ਪਹਿਲੀ ਮਹਾਤਮਾ ਗਾਂਧੀ (ਨਵੀਂ) ਸੀਰੀਜ਼ ਦੇ ਨੋਟ 66MM ਗੁਣਾ 135MM ਆਕਾਰ ਦੇ ਹਨ। ਇਨ੍ਹਾਂ ਨੋਟਾਂ ਦਾ ਰੰਗ ਫਲੋਰੋਸੈਂਟ ਬਲੂ ਹੈ। ਨੋਟਾਂ ਦੇ ਉਲਟ ਪਾਸੇ ਰੱਥ ਦੇ ਨਾਲ ਹੰਪੀ ਮੰਦਰ ਦੀ ਤਸਵੀਰ ਹੈ, ਜੋ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀ ਹੈ।
ਇਹ ਵੀ ਪੜ੍ਹੋ : ਮਹਿੰਗਾਈ ਦਾ ਇਕ ਹੋਰ ਵੱਡਾ ਝਟਕਾ, ਹੋਲੀ ਤੋਂ ਪਹਿਲਾਂ ਵਧੀਆਂ ਖੁਰਾਕੀ ਤੇਲ ਦੀਆਂ ਕੀਮਤਾਂ
2 ਹਜ਼ਾਰ ਰੁਪਏ ਦੇ ਨੋਟ ਬੰਦ
RBI ਨੇ ਕਰੀਬ ਡੇਢ ਸਾਲ ਪਹਿਲਾਂ ਭਾਰਤ 'ਚ 2 ਹਜ਼ਾਰ ਰੁਪਏ ਦੇ ਨੋਟ ਬੰਦ ਕਰ ਦਿੱਤੇ ਸਨ। ਅੰਦਾਜ਼ੇ ਮੁਤਾਬਕ ਅਜੇ ਵੀ ਲੱਖਾਂ ਲੋਕ ਅਜਿਹੇ ਹਨ ਜਿਨ੍ਹਾਂ ਕੋਲ 2000 ਰੁਪਏ ਦੇ ਨੋਟ ਹਨ। ਹਾਲ ਹੀ 'ਚ ਆਰਬੀਆਈ ਦਾ ਇਕ ਬਿਆਨ ਸਾਹਮਣੇ ਆਇਆ ਸੀ, ਜਿਸ 'ਚ ਕਿਹਾ ਗਿਆ ਸੀ ਕਿ ਇਸ ਸਾਲ 31 ਜਨਵਰੀ ਤੱਕ 2000 ਰੁਪਏ ਦੇ 98.15 ਫੀਸਦੀ ਗੁਲਾਬੀ ਨੋਟ ਬੈਂਕਿੰਗ ਸਿਸਟਮ 'ਚ ਵਾਪਸ ਆ ਚੁੱਕੇ ਹਨ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫਾ, ਸਰਕਾਰ ਨੇ ਮਹਿੰਗਾਈ ਭੱਤੇ 'ਚ ਕੀਤਾ ਭਾਰੀ ਵਾਧਾ
2000 ਰੁਪਏ ਦੇ ਨੋਟਾਂ ਬਾਰੇ ਨੀਤੀ ਲਾਗੂ
ਲੋਕਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਕੋਲ 6577 ਕਰੋੜ ਰੁਪਏ ਦੇ ਨੋਟ ਰਹਿ ਗਏ ਹਨ। RBI ਦਾ ਅੰਦਾਜ਼ਾ ਸੀ ਕਿ 31 ਦਸੰਬਰ 2024 ਤੱਕ ਲੋਕਾਂ ਕੋਲ 6691 ਕਰੋੜ ਰੁਪਏ ਦੇ 2,000 ਰੁਪਏ ਦੇ ਨੋਟ ਹੋਣਗੇ। ਭਾਰਤੀ ਰਿਜ਼ਰਵ ਬੈਂਕ ਨੇ 19 ਮਈ 2023 ਨੂੰ ਕਲੀਨ ਨੋਟ ਨੀਤੀ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਮੁਤਾਬਕ ਦੇਸ਼ 'ਚ ਚੱਲ ਰਹੇ 2000 ਰੁਪਏ ਦੇ ਨੋਟ ਵਾਪਸ ਲੈਣ ਦੀ ਗੱਲ ਕਹੀ ਗਈ ਸੀ।
ਇਹ ਵੀ ਪੜ੍ਹੋ : 1 ਡਾਲਰ ਦੇ ਨਿਵੇਸ਼ ਤੋਂ ਹੋਇਆ 698 ਕਰੋੜ ਦਾ ਮੁਨਾਫਾ, SEBI ਨੇ ਕੀਤੀ ਕਾਰਵਾਈ, ਜਾਣੋ ਪੂਰਾ ਮਾਮਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8