ESIC ''ਚ ਨੌਕਰੀ ਦਾ ਮੌਕਾ, ਜਾਣੋ ਉਮਰ ਹੱਦ ਸਣੇ ਹੋਰ ਸ਼ਰਤਾਂ

Wednesday, Feb 12, 2025 - 05:02 PM (IST)

ESIC ''ਚ ਨੌਕਰੀ ਦਾ ਮੌਕਾ, ਜਾਣੋ ਉਮਰ ਹੱਦ ਸਣੇ ਹੋਰ ਸ਼ਰਤਾਂ

ਨਵੀਂ ਦਿੱਲੀ- ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ESIC ਯਾਨੀ ਸਟਾਫ ਸਿਲੈਕਸ਼ਨ ਕਮਿਸ਼ਨ (ESIC) ਨੇ ਨਵੀਂ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ESIC ਮਾਡਲ ਹਸਪਤਾਲ ਅਤੇ PGIMSR ਬਸਾਈਦਾਰਾਪੁਰ ਨੇ ਸੀਨੀਅਰ ਰੈਜ਼ੀਡੈਂਟ (ਰੈਗੂਲਰ) ਅਤੇ ਸੀਨੀਅਰ ਰੈਜ਼ੀਡੈਂਟ ਦੀਆਂ 73 ਅਸਾਮੀਆਂ 'ਤੇ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ। ਇਹ ਭਰਤੀਆਂ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਲਈ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ESIC ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਇਸ ਲਈ ਅਰਜ਼ੀ ਦੇ ਸਕਦੇ ਹਨ।

ਖਾਲੀ ਅਸਾਮੀਆਂ ਦੇ ਵੇਰਵੇ

ESIC ਬਸਾਈਦਾਰਾਪੁਰ ਨੇ ਕੁੱਲ 73 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਹ ਭਰਤੀ ਹਸਪਤਾਲ ਵਿਚ 25 ਵਿਭਾਗਾਂ ਲਈ ਕੀਤੀ ਜਾਵੇਗੀ।

ਜ਼ਰੂਰੀ ਯੋਗਤਾ

ਕਿਸੇ ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ MBBS ਡਿਗਰੀ ਦੇ ਨਾਲ ਸਬੰਧਤ ਮੈਡੀਕਲ ਵਿਸ਼ੇ ਵਿਚ PG ਡਿਗਰੀ ਜਾਂ ਡਿਪਲੋਮਾ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ 3 ਸਾਲ ਦਾ ਤਜ਼ਰਬਾ ਜਾਂ 5 ਸਾਲ ਦਾ ਪੋਸਟ ਡਿਪਲੋਮਾ ਦਾ ਤਜ਼ਰਬਾ ਹੋਣਾ ਚਾਹੀਦਾ ਹੈ।

ਉਮਰ ਹੱਦ

ਇੰਟਰਵਿਊ ਵਾਲੇ ਦਿਨ ਉਮੀਦਵਾਰ ਦੀ ਵੱਧ ਤੋਂ ਵੱਧ ਉਮਰ 45 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। OBC, SC, ST ਅਤੇ PWD ਵਰਗ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਹੱਦ 'ਚ ਛੋਟ ਦਿੱਤੀ ਗਈ ਹੈ।

ਚੋਣ ਪ੍ਰਕਿਰਿਆ

ESIC ਇੰਟਰਵਿਊ ਦੇ ਆਧਾਰ 'ਤੇ ਯੋਗ ਉਮੀਦਵਾਰਾਂ ਦੀ ਚੋਣ ਕਰੇਗਾ। ਇੰਟਰਵਿਊ 20 ਅਤੇ 21 ਫਰਵਰੀ ਨੂੰ ਹੋਵੇਗੀ। ਇਹ ਇੰਟਰਵਿਊ ਅਗਲੇ 6 ਕੈਲੰਡਰ ਮਹੀਨਿਆਂ ਲਈ ਹਰ ਦੂਜੇ ਮਹੀਨੇ ਦੇ ਪਹਿਲੇ ਸੋਮਵਾਰ ਅਤੇ ਮੰਗਲਵਾਰ ਨੂੰ ਆਯੋਜਿਤ ਕੀਤੇ ਜਾਣਗੇ। ਇੰਟਰਵਿਊ ਦੀ ਤਾਰੀਖ਼ ਤੋਂ ਸੱਤ ਦਿਨ ਪਹਿਲਾਂ ਵੈੱਬਸਾਈਟ 'ਤੇ ਖਾਲੀ ਥਾਂ ਦੀ ਸਥਿਤੀ ਅਪਲੋਡ ਕੀਤੀ ਜਾਵੇਗੀ। ਜੇਕਰ ਹਰ ਦੂਜੇ ਮਹੀਨੇ ਦੇ ਪਹਿਲੇ ਸੋਮਵਾਰ ਅਤੇ ਮੰਗਲਵਾਰ ਨੂੰ ਛੁੱਟੀ ਹੁੰਦੀ ਹੈ, ਤਾਂ ਇੰਟਰਵਿਊ ਅਗਲੇ ਦਿਨ ਲਈ ਜਾਵੇਗੀ।

ਅਰਜ਼ੀ ਫੀਸ

ESIC ਭਰਤੀ ਲਈ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਨੂੰ 300 ਰੁਪਏ ਦਾ ਡਿਮਾਂਡ ਡਰਾਫਟ ਦੇਣਾ ਹੋਵੇਗਾ। ਜਦੋਂ ਕਿ SC, ST ਵਰਗ ਦੇ ਉਮੀਦਵਾਰਾਂ ਨੂੰ ਸਿਰਫ 75 ਰੁਪਏ ਦੇਣੇ ਹੋਣਗੇ। PWD ਅਤੇ ਮਹਿਲਾ ਵਰਗ ਦੇ ਉਮੀਦਵਾਰਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ। ਇਹ ਡਿਮਾਂਡ ਡਰਾਫਟ ESIC ਸੇਵਿੰਗ ਫੰਡ ਅਕਾਊਂਟ ਨੰਬਰ-2, ਨਵੀਂ ਦਿੱਲੀ ਦੇ ਨਾਮ 'ਤੇ ਭੁਗਤਾਨਯੋਗ ਹੋਵੇਗਾ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

Tanu

Content Editor

Related News