ਸ਼ੇਅਰ ਬਾਜ਼ਾਰ ''ਚ ਅੱਜ ਮਹਾਵੀਰ ਜਯੰਤੀ ਮੌਕੇ ਛੁੱਟੀ

Tuesday, Apr 04, 2023 - 11:19 AM (IST)

ਸ਼ੇਅਰ ਬਾਜ਼ਾਰ ''ਚ ਅੱਜ ਮਹਾਵੀਰ ਜਯੰਤੀ ਮੌਕੇ ਛੁੱਟੀ

ਨਵੀਂ ਦਿੱਲੀ- ਸ਼ੇਅਰ ਬਾਜ਼ਾਰ 'ਚ ਅੱਜ ਯਾਨੀ ਮੰਗਲਵਾਰ (4 ਅਪ੍ਰੈਲ, 2023) ਨੂੰ ਮਹਾਵੀਰ ਜਯੰਤੀ ਦੀ ਛੁੱਟੀ ਰਹੇਗੀ। ਇਸ ਮੌਕੇ 'ਤੇ ਅੱਜ ਸ਼ੇਅਰ ਬਾਜ਼ਾਰ 'ਚ ਕੋਈ ਕਾਰੋਬਾਰ ਨਹੀਂ ਹੋਵੇਗਾ। ਸ਼ੇਅਰ ਬਾਜ਼ਾਰ 'ਚ ਇਸ ਹਫ਼ਤੇ ਦੋ ਦਿਨ ਦੀ ਛੁੱਟੀ ਰਹੇਗੀ। ਸ਼ੁੱਕਰਵਾਰ (7 ਅਪ੍ਰੈਲ, 2023) ਦੇ ਦਿਨ ਬਾਜ਼ਾਰ 'ਚ ਗੁੱਡ ਫਰਾਈਡੇ ਦੀ ਛੁੱਟੀ ਰਹੇਗੀ। ਅਜਿਹੇ 'ਚ ਹੁਣ ਇਸ ਹਫ਼ਤੇ ਸਿਰਫ਼ ਬੁੱਧਵਾਰ ਅਤੇ ਵੀਰਵਾਰ ਨੂੰ ਹੀ ਵਪਾਰ ਹੋਵੇਗਾ। ਇਸ ਤੋਂ ਇਲਾਵਾ ਬਾਬਾ ਸਾਹਿਬ ਅੰਬੇਡਕਰ ਜਯੰਤੀ ਦੇ ਮੌਕੇ 'ਤੇ ਅਗਲੇ ਹਫ਼ਤੇ ਸ਼ੁੱਕਰਵਾਰ (14 ਅਪ੍ਰੈਲ, 2023) ਨੂੰ ਸ਼ੇਅਰ ਬਾਜ਼ਾਰ ਬੰਦ ਰਹੇਗਾ।

ਇਹ ਵੀ ਪੜ੍ਹੋ- ਕੱਚੇ ਤੇਲ ਦੇ ਉਤਪਾਦਨ ’ਚ ਰੋਜ਼ਾਨਾ ਹੋਵੇਗੀ 1.16 ਮਿਲੀਅਨ ਬੈਰਲ ਉਤਪਾਦਨ ਦੀ ਕਟੌਤੀ, ਭੜਕੇਗੀ ਮਹਿੰਗਾਈ ਦੀ ਅੱਗ
ਜਾਣੋ ਸਾਲ 2023 'ਚ ਕਿਹੜੇ-ਕਿਹੜੇ ਦਿਨ ਬੰਦ ਰਹੇਗਾ ਸ਼ੇਅਰ ਬਾਜ਼ਾਰ
ਈਦ ਅਲ-ਫਿਤਰ (ਰਮਜ਼ਾਨ ਈਦ)   21 ਅਪ੍ਰੈਲ, 2023  ਸ਼ੁੱਕਰਵਾਰ
ਮਹਾਰਾਸ਼ਟਰ ਦਿਵਸ  01 ਮਈ 2023 ਸੋਮਵਾਰ
ਈਦ ਉਲ ਅਜ਼ਹਾ (ਬਕਰੀਦ)  28 ਜੂਨ 2023 ਬੁੱਧਵਾਰ
ਸੁਤੰਤਰਤਾ ਦਿਵਸ 15 ਅਗਸਤ 2023 ਮੰਗਲਵਾਰ
ਗਣੇਸ਼ ਚਤੁਰਥੀ 19 ਸਤੰਬਰ 2023 ਮੰਗਲਵਾਰ

ਇਹ ਵੀ ਪੜ੍ਹੋ- ਮਲੇਸ਼ੀਆ ਤੋਂ ਹੁਣ ਰੁਪਏ 'ਚ ਵੀ ਵਪਾਰ ਕਰ ਸਕੇਗਾ ਭਾਰਤ
ਮਹਾਤਮਾ ਗਾਂਧੀ ਜਯੰਤੀ 02 ਅਕਤੂਬਰ 2023 ਸੋਮਵਾਰ
ਦੁਸਹਿਰਾ 24 ਅਕਤੂਬਰ 2023 ਮੰਗਲਵਾਰ
ਦੀਵਾਲੀ ਵਾਲੀ ਪ੍ਰਤੀਪਦਾ 14 ਨਵੰਬਰ 2023 ਮੰਗਲਵਾਰ
ਗੁਰੂ ਨਾਨਕ ਜਯੰਤੀ 27 ਨਵੰਬਰ 2023 ਸੋਮਵਾਰ
ਕ੍ਰਿਸਮਸ ਸੋਮਵਾਰ 25 ਦਸੰਬਰ 2023

ਇਹ ਵੀ ਪੜ੍ਹੋ- ਬਦਲ ਗਿਆ ਟਵਿੱਟਰ ਦਾ ਲੋਗੋ, ਹੁਣ 'ਨੀਲੀ ਚਿੜੀ' ਦੀ ਥਾਂ ਨਜ਼ਰ ਆਵੇਗਾ ਇਹ ਲੋਗੋ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News