ਰਾਜਮਾਰਗ ਪ੍ਰਾਜੈਕਟਾਂ ਨੂੰ ਸਮੇਂ ''ਤੇ ਪੂਰਾ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ: ਗਡਕਰੀ

Tuesday, Nov 26, 2019 - 10:51 AM (IST)

ਰਾਜਮਾਰਗ ਪ੍ਰਾਜੈਕਟਾਂ ਨੂੰ ਸਮੇਂ ''ਤੇ ਪੂਰਾ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ: ਗਡਕਰੀ

ਨਵੀਂ ਦਿੱਲੀ—ਦੇਸ਼ ਭਰ 'ਚ 5.72 ਲੱਖ ਕਰੋੜ ਰੁਪਏ ਦੇ ਰਾਸ਼ਟਰੀ ਰਾਜਮਾਰਗ ਪ੍ਰਾਜੈਕਟਾਂ ਨੂੰ ਸਮੇਂ 'ਤੇ ਪੂਰਾ ਕਰਨ ਲਈ ਕਦਮ ਉਠਾਏ ਜਾ ਰਹੇ ਹਾਂ। ਇਨ੍ਹਾਂ 'ਚ ਵਿਵਾਦ ਨਿਪਟਾਣ ਪ੍ਰਣਾਲੀ 'ਚ ਸੁਧਾਰ ਕੀਤਾ ਜਾਣਾ ਵੀ ਸ਼ਾਮਲ ਹੈ। ਇਹ ਜਾਣਕਾਰੀ ਸੋਮਵਾਰ ਨੂੰ ਸੰਸਦ ਨੂੰ ਦਿੱਤੀ ਗਈ।
ਦੇਸ਼ 'ਚ ਨਿਰਮਾਣਧੀਨ ਅੰਸ਼ਕ ਰੂਪ ਨਾਲ ਨਿਰਮਿਤ ਅਤੇ ਲੰਬਿਤ ਰਾਸ਼ਟਰੀ ਰਾਜਮਾਰਗ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਸਰਕਾਰ ਵਲੋਂ ਕੀਤੀ ਗਈ ਕਾਰਵਾਈ ਦੇ ਸੰਬੰਧ 'ਚ ਪੁੱਛੇ ਗਏ ਪ੍ਰਸ਼ਨਾਂ ਦੇ ਲਿਖਿਤ ਉੱਤਰ 'ਚ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਰਾਜ ਸਭਾ 'ਚ ਦੱਸਿਆ ਕਿ ਦੇਸ਼ 'ਚ 1,407 ਪ੍ਰਾਜੈਕਟਾਂ 'ਤੇ ਕੰਮ ਚੱਲ ਰਿਹਾ ਹੈ।
ਗਡਕਰੀ ਨੇ ਕਿਹਾ ਕਿ ਚਾਲੂ ਪ੍ਰਾਜੈਕਟਾਂ ਦਾ ਕੰਮ ਸਮੇਂ 'ਤੇ ਪੂਰਾ ਕਰਨ ਲਈ ਹੋਰ ਮੰਤਰਾਲਿਆਂ ਦੇ ਨਾਲ ਨੇੜੇ ਦਾ ਤਾਲਮੇਲ, ਵਿਵਾਦ ਨਿਪਟਾਨ ਪ੍ਰਣਾਲੀ ਨੂੰ ਦੁਰੱਸਤ ਕਰਨ, ਪ੍ਰਾਜੈਕਟ ਡਿਵੈਲਪਰਸ ਸੂਬਾ ਸਰਕਾਰ ਅਤੇ ਠੇਕੇਦਾਰਾਂ ਦੇ ਨਾਲ ਲਗਾਤਾਰ ਸਮੀਖਿਆ ਬੈਠਕੇ ਆਦਿ ਵਰਗੇ ਵੱਖ-ਵੱਖ ਕਦਮ ਉਠਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਵਰਤਮਾਨ 'ਚ 5.72 ਲੱਖ ਕਰੋੜ ਰੁਪਏ ਦੀ ਲਾਗਤ ਵਾਲੀ 50,016 ਕਿਲੋਮੀਟਰ ਰਾਸ਼ਟਰੀ ਰਾਜਮਾਰਗਾਂ ਦੇ ਲਈ 1,407 ਪ੍ਰਾਜੈਕਟਾਂ 'ਤੇ ਕੰਮ ਚੱਲ ਰਿਹਾ ਹੈ।


author

Aarti dhillon

Content Editor

Related News