ਹੀਰੋ ਸਾਈਕਲ ਦਾ ਰੁਖ ਸੰਸਾਰਕ ਬਾਜ਼ਾਰ ਦੇ ਵੱਲ

Tuesday, Feb 11, 2020 - 01:14 PM (IST)

ਹੀਰੋ ਸਾਈਕਲ ਦਾ ਰੁਖ ਸੰਸਾਰਕ ਬਾਜ਼ਾਰ ਦੇ ਵੱਲ

ਨਵੀਂ ਦਿੱਲੀ—ਕਰੀਬ ਦੋ ਸਾਲ ਪਹਿਲਾਂ ਹੀਰੋ ਸਾਈਕਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਪੰਕਜ ਐੱਮ ਮੁੰਜਾਲ ਲੁਧਿਆਣਾ 'ਚ ਆਪਣੇ ਆਵਾਸ 'ਤੇ ਆਈਫੋਨ 'ਤੇ ਉਂਗਲੀ ਘੁੰਮਾ ਰਹੇ ਸਨ। ਅਚਾਨਕ ਉਸ ਦੀ ਨਜ਼ਰ ਈ-ਸਾਈਕਲ ਦੀ ਇਕ ਤਸਵੀਰ 'ਤੇ ਪਈ ਜਿਸ ਨੂੰ ਸਪੇਨ 'ਚ ਲਾਂਚ ਕੀਤਾ ਗਿਆ ਸੀ। ਤੁਰੰਤ ਬਾਅਦ ਉਨ੍ਹਾਂ ਨੇ ਆਪਣੇ ਮੁੱਖ ਕਾਰਜ ਅਧਿਕਾਰੀ ਅਤੇ ਖੋਜ ਅਤੇ ਵਿਕਾਸ ਮੁਖੀ ਨਾਲ ਇਸ ਸੰਬੰਧ 'ਚ ਫੋਨ 'ਤੇ ਗੱਲਬਾਤ ਕੀਤੀ। ਬਾਅਦ 'ਚ ਇਕ ਦਿਨ ਬੈਠਕ ਕਰਕੇ ਉਨ੍ਹਾਂ ਨੇ ਹੀਰੋ 'ਚ ਉਸ ਤਰ੍ਹਾਂ ਦੀ ਸਾਈਕਲ ਬਣਾਉਣ 'ਤੇ ਚਰਚਾ ਕੀਤੀ। ਇਸ ਤਰ੍ਹਾਂ ਹੀਰੋ ਦਾ ਰੁਖ ਈ-ਸਾਈਕਲ ਵੱਲ ਹੋ ਗਿਆ।
ਮੁੰਜਾਲ ਨੇ ਕਿਹਾ ਕਿ ਉਨ੍ਹਾਂ ਦੇ ਦਿਮਾਗ 'ਚ ਇਹ ਵਿਚਾਰ 'ਅਸਫਲਤਾ ਦੇ ਡਰ' ਨਾਲ ਆਇਆ। ਕੰਪਨੀ ਦਾ ਪ੍ਰਮੁੱਖ ਕਾਰੋਬਾਰ-ਮੈਨੁਅਲ ਪੈਡਲ ਵਾਲੀ ਸਾਈਕਲ -ਸਿਕੁੜ ਰਿਹਾ ਸੀ। ਉਨ੍ਹਾਂ ਨੇ ਆਟੋ ਐਕਸਪੋ 'ਚ ਇਕ ਨਿਊਜ਼ ਚੈਨਲ ਨੂੰ ਕਿਹਾ ਕਿ ਤੁਸੀਂ ਮੈਕਰੋ ਬਾਜ਼ਾਰ ਦੇ ਰੁਝਾਣ ਨੂੰ ਬਦਲ ਨਹੀਂ ਸਕਦੇ ਸਗੋਂ ਤੁਹਾਨੂੰ ਖੁਦ ਉਸ ਦੇ ਅਨੁਰੂਪ ਢਾਲਣਾ ਹੋਵੇਗਾ। ਆਟੋ ਐਕਸਪੋ 'ਚ ਉਨ੍ਹਾਂ ਦੀ ਕੰਪਨੀ ਨੇ ਵੱਖ-ਵੱਖ ਮਾਡਲਾਂ ਦੀ ਝਲਕ ਦਿਖਾਈ ਹੈ ਜੋ ਕੰਪਨੀ ਦੇ ਭਵਿੱਖ ਨੂੰ ਆਕਾਰ ਦੇਵੇਗੀ। ਇਸ 'ਚ ਸਟ੍ਰੈਪਹੈਂਗਰ, ਇਸ਼ੇਂਸ਼ੀਆ ਕਨੈਕਟ ਅਤੇ ਈ.ਜੀ. ਸਟੈੱਪ ਨੂੰ ਮੋੜਣ ਵਾਲੀ ਬਾਡੀ ਅਤੇ 7 ਸਪੀਡ ਗੀਅਰ ਦੇ ਨਾਲ ਉਤਾਰਿਆ ਗਿਆ ਹੈ।
ਭਾਰਤ 'ਚ ਸਾਈਕਲ ਦੀ ਵਿਕਰੀ ਰਫਤਾਰ ਘਟੀ ਹੈ ਅਤੇ 2019-20 'ਚ ਕਰੀਬ 10 ਫੀਸਦੀ ਦੀ ਗਿਰਾਵਟ ਆਉਣ ਦਾ ਖਦਸ਼ਾ ਹੈ। ਹਾਲਾਂਕਿ ਹੀਰੋ ਦੀ ਬਾਜ਼ਾਰ ਹਿੱਸੇਦਾਰੀ ਵਧ ਕੇ 40 ਫੀਸਦੀ ਹੋ ਗਈ ਹੈ ਜੋ ਇਕ ਸਾਲ ਪਹਿਲਾਂ 36 ਫੀਸਦੀ ਸੀ। ਈ-ਸਾਈਕਲ ਦੇ ਸਭ ਤੋਂ ਵੱਡੇ ਬਾਜ਼ਾਰ ਯੂਰਪ 'ਚ ਮੌਜੂਦ ਮੌਕਿਆਂ ਨੂੰ ਦੇਖਦੇ ਹੋਏ ਹੀਰੋ ਨੇ 2018 'ਚ ਲੈਕਟ੍ਰੋ ਬਾਂਡ ਨੂੰ ਲਾਂਚ ਕਰਦੇ ਹੋਏ ਈ-ਸਾਈਕਲ ਕਾਰੋਬਾਰ 'ਚ ਕਦਮ ਰੱਖਿਆ ਸੀ। ਇਸ ਸਾਲ ਜਨਵਰੀ 'ਚ ਕੰਪਨੀ ਨੇ ਜਨਵਰੀ ਦੀ ਈ-ਸਾਈਕਲ ਵਿਨਿਰਮਾਤਾ ਐੱਚ.ਐੱਨ.ਐੱਫ. ਗਰੁੱਪ ਦੀ ਰਣਨੀਤਿਕ ਹਿੱਸੇਦਾਰੀ ਦੀ ਪ੍ਰਾਪਤੀ ਕੀਤੀ। ਯੂਰਪ 'ਚ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਲਈ ਹੀਰੋ ਗਠਜੋੜ ਦੇ ਲਈ ਹੋਲੈਂਡ ਦੀ ਇਕ ਕੰਪਨੀ ਦੇ ਨਾਲ ਗੱਲਬਾਤ ਕਰ ਰਹੀ ਹੈ। ਇਸ ਮਹੀਨੇ ਦੇ ਆਖੀਰ ਤੱਕ ਇਸ ਸੌਦੇ ਦੀ ਘੋਸ਼ਣਾ ਹੋ ਜਾਵੇਗੀ।


author

Aarti dhillon

Content Editor

Related News