ਇਥੇ ਮਿਲ ਰਿਹੈ ਸਭ ਤੋਂ ਸਸਤਾ ਸੋਨੇ 'ਤੇ ਕਰਜ਼ਾ, ਜਾਣੋ ਟਾਪ-10 ਬੈਂਕਾਂ ਦੀ EMI ਅਤੇ ਹੋਰ ਜਾਣਕਾਰੀ

Thursday, Apr 15, 2021 - 06:40 PM (IST)

ਨਵੀਂ ਦਿੱਲੀ -  ਭਾਰਤ ਦੇਸ਼ ਵਿਚ ਸਦੀਆਂ ਤੋਂ ਲੋਕ ਵਿੱਤੀ ਸੁਰੱਖਿਆ ਲਈ ਸੋਨੇ ਵਿਚ ਨਿਵੇਸ਼ ਕਰਦੇ ਆ ਰਹੇ ਹਨ। ਸੋਨਾ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਬਹੁਤ ਮਦਦਗਾਰ ਸਾਬਤ ਹੁੰਦਾ ਹੈ ਫਿਰ ਭਾਵੇਂ ਇਸ ਨੂੰ ਕਾਰੋਬਾਰ, ਅਚਾਨਕ ਖਰਚਿਆਂ ਜਾਂ ਐਮਰਜੈਂਸੀ ਵਰਗੇ ਹਾਲਾਤਾਂ ਲਈ ਵਰਤਿਆ ਜਾਵੇ। ਇਹ ਤੁਹਾਡੀ ਹਰ ਸਮੇਂ ਮਦਦ ਲਈ ਤਿਆਰ ਰਹਿੰਦਾ ਹੈ। ਗੋਲਡ ਲੋਨ ਨਿੱਜੀ ਕਰਜ਼ੇ ਨਾਲੋਂ ਵੀ ਸਸਤਾ ਹੁੰਦਾ ਹੈ। ਬੈਂਕ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐਨਬੀਐਫਸੀ) ਸੋਨੇ ਦੇ ਕਰਜ਼ਿਆਂ ਦੀ ਪੇਸ਼ਕਸ਼ ਕਰਦੀਆਂ ਹਨ। ਇਹ ਕਰਜ਼ਾ ਤੁਰੰਤ ਨਕਦ ਲੈਣ ਲਈ ਇੱਕ ਸਸਤਾ ਅਤੇ ਸਭ ਤੋਂ ਅਸਾਨ ਵਿਕਲਪ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਬੈਂਕਾਂ ਬਾਰੇ ਦੱਸਾਂਗੇ ਜਿੱਥੇ ਸੋਨੇ ਦਾ ਲੋਨ ਘੱਟ ਵਿਆਜ ਦਰ 'ਤੇ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਇਨ੍ਹਾਂ ਹਵਾਈ ਯਾਤਰੀਆਂ ਨੂੰ ਨਹੀਂ ਮਿਲੇਗੀ ਭੋਜਨ ਦੀ ਸਹੂਲਤ

18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਸੋਨੇ ਦਾ ਕਰਜ਼ਾ ਲੈ ਸਕਦਾ ਹੈ। ਹਾਲਾਂਕਿ ਸੋਨੇ ਦੇ ਕਰਜ਼ੇ ਲਈ ਅਰਜ਼ੀ ਦੇਣ ਤੋਂ ਪਹਿਲਾਂ ਇਹ ਸੁਨਿਸ਼ਚਿਤ ਕਰ ਲੈਣਾ ਚਾਹੀਦਾ ਹੈ ਕਿ ਗਹਿਣੇ ਰੱਖੇ ਸੋਨੇ ਦੀ ਕੀਮਤ ਤੁਹਾਡੀਆਂ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਾਫ਼ੀ ਹੈ। ਜ਼ਿਕਰਯੋਗ ਹੈ ਕਿ ਅਗਸਤ 2020 ਵਿਚ 10 ਗ੍ਰਾਮ ਲਈ 24 ਕੈਰਟ ਸੋਨੇ ਦੀ ਕੀਮਤ 56,000 ਰੁਪਏ ਤੋਂ ਘੱਟ ਹੁਣ ਮਾਰਚ 2021 ਵਿਚ 44,000 ਰੁਪਏ ਦੇ ਪੱਧਰ ਦੇ ਲਗਭਗ ਹਨ। ਅਪਰੈਲ ਵਿਚ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ। 

ਜਾਣੋ ਦੇਸ਼ ਦੇ ਵੱਖ-ਵੱਖ ਬੈਂਕਾਂ ਵਿਚ ਸੋਨਾ ਬਦਲੇ ਮਿਲਣ ਵਾਲੀਆਂ ਵਿਆਜ ਦਰਾਂ ਬਾਰੇ

1. ਪੰਜਾਬ ਐਂਡ ਸਿੰਧ ਬੈਂਕ: ਵਿਆਜ ਦੀ ਦਰ- 7.00%, ਈ.ਐੱਮ.ਆਈ.- 15,439 ਰੁਪਏ

2. ਬੈਂਕ ਆਫ ਇੰਡੀਆ: ਵਿਆਜ ਦਰ - 7.35%, ਈਐਮਆਈ - 15,519 ਰੁਪਏ

3. ਐਸ.ਬੀ.ਆਈ. - ਵਿਆਜ ਦਰ - 7.50%, ਈ.ਐਮ.ਆਈ. - 15,553 ਰੁਪਏ

4. ਕੇਨਰਾ ਬੈਂਕ: ਵਿਆਜ ਦਰ - 7.65%, ਈ.ਐਮ.ਆਈ. - 15,588 ਰੁਪਏ

5. ਕਰਨਾਟਕ ਬੈਂਕ: ਵਿਆਜ ਦੀ ਦਰ- 8.42%, ਈ.ਐਮ.ਆਈ. - 15,765 ਰੁਪਏ

6. ਇੰਡੀਅਨ ਬੈਂਕ: ਵਿਆਜ ਦੀ ਦਰ - 8.50%, ਈ.ਐਮ.ਆਈ. - 15,784 ਰੁਪਏ

7. ਯੂਕੋ ਬੈਂਕ: ਵਿਆਜ ਦਰ - 8.50%, ਈ.ਐਮ.ਆਈ. - 15,784 ਰੁਪਏ

8. ਫੈਡਰਲ ਬੈਂਕ: ਵਿਆਜ ਦਰ - 8.50%, ਈਐਮਆਈ - 15,784 ਰੁਪਏ

9. ਪੀ.ਐਨ.ਬੀ. : ਵਿਆਜ ਦਰ - 8.75%, ਈ.ਐਮ.ਆਈ. - 15,784 ਰੁਪਏ

10. ਯੂਨੀਅਨ ਬੈਂਕ: ਵਿਆਜ ਦੀ ਦਰ - 8.85%, ਈ.ਐਮ.ਆਈ. - 15,865 ਰੁਪਏ


ਇਹ ਵੀ ਪੜ੍ਹੋ : ਜਨਧਨ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 1.3 ਲੱਖ ਦਾ ਬੀਮਾ ਲੈਣਾ ਚਾਹੁੰਦੇ ਹੋ ਤਾਂ ਜਲਦ ਕਰੋ ਇਹ ਕੰਮ

ਇਹ ਦਸਤਾਵੇਜ਼ ਦਿੱਤੇ ਜਾਣੇ ਹਨ

ਸੋਨੇ ਬਦਲੇ ਕਰਜ਼ਾ ਲੈਣ ਲਈ ਵੋਟਰ ਕਾਰਡ, ਆਧਾਰ ਜਾਂ ਪੈਨ ਦੇਣਾ ਪੈਂਦਾ ਹੈ। ਇਸ ਦੇ ਨਾਲ ਹੀ ਤੁਸੀਂ ਪਤੇ ਦੇ ਸਬੂਤ ਲਈ ਬਿਜਲੀ ਜਾਂ ਟੈਲੀਫੋਨ ਬਿੱਲਾਂ ਆਦਿ ਦਿਖਾ ਸਕਦੇ ਹੋ। ਇਸ ਤੋਂ ਇਲਾਵਾ ਫੋਟੋਆਂ ,ਆਮਦਨ ਦਾ ਸਬੂਤ ਦੇਣਾ ਹੁੰਦਾ ਹੈ। ਸਾਰੇ ਬੈਂਕਾਂ ਦੇ ਆਪੋ-ਆਪਣੇ ਨਿਯਮ ਹੁੰਦੇ ਹਨ। ਤੁਸੀਂ ਸੋਨੇ ਦੇ ਲੋਨ ਦਾ ਘੱਟੋ ਘੱਟ 20 ਹਜ਼ਾਰ ਰੁਪਏ ਤੋਂ ਲੈ ਕੇ 25 ਲੱਖ ਰੁਪਏ ਤੱਕ ਲੈ ਸਕਦੇ ਹੋ। ਲੋਨ ਦੀ ਮੁੜ ਅਦਾਇਗੀ ਦੀ ਮਿਆਦ ਤਿੰਨ ਮਹੀਨਿਆਂ ਤੋਂ ਤਿੰਨ ਸਾਲ ਹੋ ਸਕਦੀ ਹੈ।

ਇਹ ਵੀ ਪੜ੍ਹੋ : ਇਸ ਯੋਜਨਾ 'ਚ ਹਰ ਰੋਜ਼ ਲਗਾਓ ਬਸ 100 ਰੁਪਏ, ਦੇਖਦੇ ਹੀ ਦੇਖਦੇ ਬਣ ਜਾਣਗੇ 5 ਲੱਖ ਰੁਪਏ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News