ਵੈਲਨਟਾਈਨ ਵੀਕ 'ਤੇ ਦਿਲ ਦੁਖਾਉਣ ਵਾਲਾ ਆਫਰ, ਸ਼ਰਤ ਪੂਰੀ ਕਰਨ 'ਤੇ ਮਿਲੇਗਾ ਮੁਫਤ 'ਚ ਬਰਗਰ

Saturday, Feb 08, 2020 - 10:39 AM (IST)

ਵੈਲਨਟਾਈਨ ਵੀਕ 'ਤੇ ਦਿਲ ਦੁਖਾਉਣ ਵਾਲਾ ਆਫਰ, ਸ਼ਰਤ ਪੂਰੀ ਕਰਨ 'ਤੇ ਮਿਲੇਗਾ ਮੁਫਤ 'ਚ ਬਰਗਰ

ਨਿਊਯਾਰਕ — ਕਦੀ ਤੁਹਾਡੇ ਪਿਆਰ ਨੇ ਤੁਹਾਡਾ ਦਿਲ ਤੋੜਿਆ ਹੋਵੇ ਅਤੇ ਤੁਸੀਂ ਉਸ ਨਾਲ ਤੁਸੀਂ ਆਪਣਾ ਰਿਸ਼ਤਾ ਖਤਮ ਕਰ ਲਿਆ ਹੋਵੇ। ਅਜਿਹੇ 'ਚ ਆਪਣੀ ਅਲਮਾਰੀ ਖੋਲ੍ਹ ਕੇ ਦੇਖੋ ਸ਼ਾਇਦ ਕਿਸੇ ਨੁੱਕਰ 'ਚ ਉਸ ਦੀ ਫੋਟੋ ਪਈ ਮਿਲ ਜਾਵੇ। ਫਿਰ ਭਾਵੇਂ ਫੋਟੋ ਖਰਾਬ ਹੀ ਕਿਉਂ ਨਾ ਹੋਵੇ, ਚੱਲੇਗੀ। ਤੁਹਾਡੇ ਐਕਸ ਬੁਆਏਫ੍ਰੈਂਡ ਜਾਂ ਗਰਲਫ੍ਰੈਂਡ ਦਾ ਫੋਟੋ ਤੁਹਾਨੂੰ ਮੁਫਤ 'ਚ ਬਰਗਰ ਦਵਾ ਸਕਦਾ ਹੈ। ਵੈਲੰਟਾਈਨ ਵੀਕ ਦੇ ਮੌਕੇ 'ਤੇ ਬਰਗਰ ਕਿੰਗ ਇਸ ਤਰ੍ਹਾਂ ਦਾ ਅਨੌਖਾ ਆਫਰ ਲੈ ਕੇ ਆਇਆ ਹੈ। ਹਾਲਾਂਕਿ ਇਹ ਆਫਰ ਇਸ ਦੀਆਂ ਕੁਝ ਹੀ ਬ੍ਰਾਂਚ 'ਤੇ ਉਪਲੱਬਧ ਹੋਵੇਗੀ।

ਇਸ ਵਿਚ ਨਿਊਯਾਰਕ, ਲਾਸ ਏਂਜਿਲਸ, ਸੈਨ ਫਰਾਂਸਿਸਕੋ ਅਤੇ ਬੋਸਟਨ ਦੀਆਂ ਬਰਾਂਚ ਸ਼ਾਮਲ ਹਨ। ਇਹ ਡੀਲ ਇਕ ਨਵੀਂ ਫਿਲਮ 'ਬਰਡਸ ਆਫ ਪ੍ਰੀ' ਦੇ ਨਾਲ ਪਾਰਟਨਰਸ਼ਿਪ ਹੈ। ਜਿਹੜੇ ਲੋਕਾਂ ਦੇ ਦਿਲ ਉਨ੍ਹਾਂ ਦੇ ਐਕਸ ਤੋੜ ਚੁੱਕੇ ਹਨ ਉਨ੍ਹਾਂ ਨੇ ਬਸ ਸਿਰਫ ਇੰਨਾ ਕਰਨਾ ਹੈ ਕਿ ਉਨ੍ਹਾਂ ਦੀ ਫੋਟੋ ਨੂੰ ਫਿਲਮ ਦੀ ਥੀਮ ਵਾਲੇ 'ਬ੍ਰੇਕਅਪ ਬਾਕਸ' 'ਤੇ ਪ੍ਰਿੰਟ ਕਰਕੇ ਲਿਆਉਣਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁਫਤ ਬਰਗਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਤੁਸੀਂ ਆਪਣੇ ਪੁਰਾਣੇ ਲਵ ਲੈਟਰਸ, ਗਿਫਟ ਕੀਤੇ ਟੈਡੀ ਵੀ ਦਿਖਾ ਸਕਦੇ ਹੋ। ਅਜਿਹਾ ਕਰਨ 'ਤੇ ਵੀ ਬਰਗਰ ਕਿੰਗ ਦਾ ਬਰਗਰ ਮੁਫਤ 'ਚ ਮਿਲੇਗਾ।


Related News