HDFC ਦੇ ਮੁਨਾਫੇ ''ਚ 39.2 ਫੀਸਦੀ ਦਾ ਵਾਧਾ
Tuesday, May 01, 2018 - 08:32 AM (IST)

ਨਵੀਂ ਦਿੱਲੀ—ਐੱਚ.ਡੀ.ਐੱਫ.ਸੀ. ਨੇ ਤਿਮਾਹੀ ਨਤੀਜਿਆਂ ਦੇ ਨਾਲ ਹੀ 16.50 ਰੁਪਏ ਪ੍ਰਤੀ ਸ਼ੇਅਰ ਦੇ ਡਿਵੀਡੈਂਡ ਦਾ ਐਲਾਨ ਕੀਤਾ ਹੈ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਦਾ ਮੁਨਾਫਾ 39.2 ਫੀਸਦੀ ਵਧ ਕੇ 3,249.6 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਦਾ ਮੁਨਾਫਾ 2,044.2 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਦੀ ਵਿਆਜ ਆਮਦਨ 4.1 ਫੀਸਦੀ ਵਧ ਕੇ 3,249.6 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਦੀ ਵਿਆਜ ਆਮਦਨ 3,122.6 ਕਰੋੜ ਰੁਪਏ ਰਹੀ ਸੀ।
ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਦੀ ਆਮਦਨ 9,328 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਦੀ ਆਮਦਨ 8,453 ਕਰੋੜ ਰੁਪਏ ਰਹੀ ਸੀ।
ਤਿਮਾਹੀ ਦਰ 'ਤੇ ਚੌਥੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਦੀ ਪ੍ਰੋਵਿਜਨਿੰਗ 95 ਕਰੋੜ ਰੁਪਏ ਤੋਂ ਵਧ ਕੇ 180 ਕਰੋੜ ਰੁਪਏ ਰਹੀ ਹੈ ਜਦਕਿ ਪਿਛਲੇ ਸਾਲ ਇਸ ਤਿਮਾਹੀ 'ਚ ਪ੍ਰੋਵਿਜਨਿੰਗ 148 ਕਰੋੜ ਰੁਪਏ ਰਹੀ ਸੀ।