ਡਿਵੀਡੈਂਡ ਦਾ ਇੰਤਜ਼ਾਰ ਖ਼ਤਮ, HDFC ਬੈਂਕ 18 ਜੂਨ ਨੂੰ ਕਰਨ ਵਾਲਾ ਹੈ ਬੈਠਕ

Tuesday, Jun 15, 2021 - 01:43 PM (IST)

ਡਿਵੀਡੈਂਡ ਦਾ ਇੰਤਜ਼ਾਰ ਖ਼ਤਮ, HDFC ਬੈਂਕ 18 ਜੂਨ ਨੂੰ ਕਰਨ ਵਾਲਾ ਹੈ ਬੈਠਕ

ਨਵੀਂ ਦਿੱਲੀ- ਨਿੱਜੀ ਖੇਤਰ ਦਾ ਦਿੱਗਜ ਐੱਚ. ਡੀ. ਐੱਫ. ਸੀ. ਬੈਂਕ 18 ਜੂਨ 2021 ਨੂੰ ਹੋਣ ਵਾਲੀ ਬੈਠਕ ਵਿਚ 31 ਮਾਰਚ, 2021 ਨੂੰ ਖ਼ਤਮ ਹੋਏ ਵਿੱਤੀ ਸਾਲ ਲਈ ਬੈਂਕ ਦੇ ਇਕੁਇਟੀ ਸ਼ੇਅਰਾਂ 'ਤੇ ਲਾਭਅੰਸ਼ ਦੀ ਸਿਫਾਰਸ਼ ਦੇ ਪ੍ਰਸਤਾਵ 'ਤੇ ਵਿਚਾਰ ਕਰਨ ਵਾਲਾ ਹੈ।

ਬੈਂਕ ਨੇ ਇਕ ਐਕਸਚੇਂਜ ਫਾਈਲਿੰਗ ਵਿਚ ਕਿਹਾ, "ਐੱਚ. ਡੀ. ਐੱਫ. ਸੀ. ਬੈਂਕ ਲਿਮਟਿਡ ਦਾ ਬੋਰਡ ਡਾਇਰੈਕਟਰ, 18 ਜੂਨ, 2021 ਨੂੰ ਹੋਣ ਵਾਲੀ ਬੈਠਕ ਵਿਚ ਵਿੱਤੀ ਸਾਲ 2020-21 ਲਈ ਬੈਂਕ ਦੇ ਇਕੁਇਟੀ ਸ਼ੇਅਰਾਂ' ਤੇ ਲਾਭਅੰਸ਼ ਦੀ ਸਿਫਾਰਸ਼ ਦੇ ਪ੍ਰਸਤਾਵ 'ਤੇ ਵਿਚਾਰ ਕਰੇਗਾ। ਭਾਰਤੀ ਰਿਜ਼ਰਵ ਬੈਂਕ ਦੇ 22 ਅਪ੍ਰੈਲ, 2021 ਨੂੰ ਲਾਭਅੰਸ਼ ਦੇ ਐਲਾਨ ਨਾਲ ਸਬੰਧਤ ਜਾਰੀ ਨੋਟੀਫਿਕੇਸ਼ਨ ਦੇ ਮੱਦੇਨਜ਼ਰ 31 ਮਾਰਚ, 2021 ਨੂੰ ਸਮਾਪਤ ਹੋਏ ਵਿੱਤੀ ਸਾਲ ਲਈ ਬੈਂਕਾਂ ਨੂੰ ਡਿਵੀਡੈਂਡ ਦੀ ਜਾਣਕਾਰੀ ਦੇਣਾ ਜ਼ਰੂਰੀ ਹੈ।''

ਗਲੋਬਲ ਮਹਾਮਾਰੀ ਵਿਚਕਾਰ ਰਿਜ਼ਰਵ ਬੈਂਕ ਨੇ ਵਪਾਰਕ ਬੈਂਕਾਂ ਨੂੰ ਵਿੱਤੀ ਸਾਲ 2020-21 ਲਈ ਕੁਝ ਸ਼ਰਤਾਂ ਅਤੇ ਸੀਮਾ ਨਾਲ ਲਾਭਅੰਸ਼ ਦਾ ਭੁਗਤਾਨ ਕਰਨ ਦੀ ਮਨਜ਼ੂਰੀ ਦਿੱਤੀ ਹੈ। ਰਿਜ਼ਰਵ ਬੈਂਕ ਦੇ ਨੋਟੀਫਿਕੇਸ਼ਨ ਅਨੁਸਾਰ, ਵਪਾਰਕ ਬੈਂਕ 31 ਮਾਰਚ 2021 ਨੂੰ ਸਮਾਪਤ ਵਿੱਤੀ ਸਾਲ ਲਈ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ਦਾ 50 ਫ਼ੀਸਦੀ ਡਿਵੀਡੈਂਡ ਹੀ ਦੇ ਸਕਦੇ ਹਨ। ਰਿਜ਼ਰਵ ਬੈਂਕ ਨੇ ਕਿਹਾ ਸੀ ਕਿ ਦੇਸ਼ ਵਿਚ ਕੋਵਿਡ-19 ਦੀ ਚੱਲ ਰਹੀ ਦੂਜੀ ਲਹਿਰ ਕਾਰਨ ਪੈਦਾ ਹੋਈ ਅਨਿਸ਼ਚਿਤਤਾ ਦੇ ਮੱਦੇਨਜ਼ਰ, ਇਹ ਮਹੱਤਵਪੂਰਨ ਹੈ ਕਿ ਬੈਂਕ ਲਚਕੀਲੇ ਰਹਿਣ ਅਤੇ ਸਰਗਰਮੀ ਨਾਲ ਅਚਾਨਕ ਹੋਣ ਵਾਲੇ ਨੁਕਸਾਨਾਂ ਦੇ ਵਿਰੁੱਧ ਪੂੰਜੀ ਜਮ੍ਹਾ ਰੱਖਣ ਅਤੇ ਬਚਾਉਣ।
 


author

Sanjeev

Content Editor

Related News