HDFC ਬੈਂਕ ਨੂੰ 5568.2 ਕਰੋੜ ਰੁਪਏ ਦਾ ਮੁਨਾਫਾ
Sunday, Jul 21, 2019 - 09:21 AM (IST)
ਨਵੀਂ ਦਿੱਲੀ—ਐੱਚ.ਡੀ.ਐੱਫ.ਸੀ. ਬੈਂਕ ਨੇ ਵਿੱਤੀ ਸਾਲ 2020 ਦੀ ਪਹਿਲੀ ਤਿਮਾਹੀ ਦੇ ਆਪਣੇ ਨਤੀਜੇ ਘੋਸ਼ਿਤ ਕਰ ਦਿੱਤੇ ਹਨ। ਐੱਚ.ਡੀ.ਐੱਫ.ਸੀ. ਨੂੰ 5568.2 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ। ਤਿਮਾਹੀ ਦਰ ਤਿਮਾਹੀ ਆਧਾਰ 'ਤੇ ਬੈਂਕ ਦਾ ਗ੍ਰਾਸ ਐੱਨ.ਪੀ.ਏ. 1.36 ਫੀਸਦੀ ਤੋਂ ਵਧ ਕੇ 1.40 ਫੀਸਦੀ ਰਿਹਾ ਹੈ।
ਸਾਲਾਨਾ ਆਧਾਰ 'ਤੇ ਐੱਚ.ਡੀ.ਐੱਫ.ਸੀ. ਬੈਂਕ ਦਾ ਮੁਨਾਫਾ 21 ਫੀਸਦੀ ਵਧ ਗਿਆ ਹੈ ਜਦੋਂਕਿ ਨੈੱਟ ਵਿਆਜ ਆਮਦਨ 23 ਫੀਸਦੀ ਵਧੀ ਹੈ। ਸਾਲਾਨਾ ਆਧਾਰ 'ਤੇ ਐੱਚ.ਡੀ.ਐੱਫ.ਸੀ. ਬੈਂਕ ਦਾ ਮੁਨਾਫਾ 4601 ਕਰੋੜ ਰੁਪਏ ਤੋਂ ਵਧ ਕੇ 5568.2 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਬੈਂਕ ਦੀ ਨੈੱਟ ਵਿਆਜ ਆਮਦਨ 10814 ਕਰੋੜ ਰੁਪਏ ਤੋਂ ਵਧ ਕੇ 13290 ਕਰੋੜ ਰੁਪਏ ਰਹੀ ਹੈ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਐੱਚ.ਡੀ.ਐੱਫ.ਸੀ. ਬੈਂਕ ਦਾ ਗ੍ਰਾਸ ਐੱਨ.ਪੀ.ਏ. 1.36 ਫੀਸਦੀ ਤੋਂ ਵਧ ਤੋਂ ਵਧ ਕੇ 1.40 ਫੀਸਦੀ ਰਿਹਾ ਜਦੋਂਕਿ ਨੈੱਟ ਐੱਨ.ਪੀ.ਏ. 0.39 ਫੀਸਦੀ ਤੋਂ ਵਧ ਕੇ 0.43 ਫੀਸਦੀ ਰਿਹਾ ਹੈ। ਤਿਮਾਹੀ ਦਰ ਤਿਮਾਹੀ ਆਧਾਰ 'ਤੇ ਐੱਚ.ਡੀ.ਐੱਫ.ਸੀ. ਬੈਂਕ ਦਾ ਗ੍ਰਾਸ ਐੱਨ.ਪੀ.ਏ. 11224 ਕਰੋੜ ਰੁਪਏ ਤੋਂ ਵਧ ਕੇ 11769 ਕਰੋੜ ਰੁਪਏ ਰਿਹਾ ਹੈ ਜਦੋਂ ਨੈੱਟ ਐੱਨ.ਪੀ.ਏ. 3215 ਕਰੋੜ ਰੁਪਏ ਤੋਂ ਵਧ ਕੇ 3567 ਕਰੋੜ ਰੁਪਏ ਰਿਹਾ ਹੈ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਐੱਚ.ਡੀ.ਐੱਫ.ਸੀ. ਬੈਂਕ ਦੀ ਪ੍ਰੋਵਿਜ਼ਨਿੰਗ 1889 ਕਰੋੜ ਰੁਪਏ ਤੋਂ ਵਧ ਕੇ 2614 ਕਰੋੜ ਰੁਪਏ ਰਿਹਾ ਹੈ। ਤਿਮਾਹੀ ਦਰ ਤਿਮਾਹੀ ਆਧਾਰ 'ਤੇ ਐੱਚ.ਡੀ.ਐੱਫ.ਸੀ. ਬੈਂਕ ਨੇ ਪ੍ਰਤੀ ਸ਼ੇਅਰ 5 ਕਰੋੜ ਡਿਵੀਡੈਂਟ ਦਾ ਐਲਾਨ ਕੀਤਾ ਹੈ।