HDFC ਬੈਂਕ ਦਾ FD ਕਰਾਉਣ ਦੀ ਸੋਚ ਰਹੇ ਖਾਤਾਧਾਰਕਾਂ ਨੂੰ ਜ਼ੋਰਦਾਰ ਝਟਕਾ

Friday, Aug 28, 2020 - 02:17 AM (IST)

HDFC ਬੈਂਕ ਦਾ FD ਕਰਾਉਣ ਦੀ ਸੋਚ ਰਹੇ ਖਾਤਾਧਾਰਕਾਂ ਨੂੰ ਜ਼ੋਰਦਾਰ ਝਟਕਾ

ਨਵੀਂ ਦਿੱਲੀ— ਨਿੱਜੀ ਖੇਤਰ ਦੇ ਦਿੱਗਜ ਬੈਂਕ ਐੱਚ. ਡੀ. ਐੱਫ. ਸੀ. ਬੈਂਕ ਨੇ ਨਵੀਂ ਐੱਫ. ਡੀ. ਕਰਾਉਣ ਦੀ ਸੋਚ ਰਹੇ ਖਾਤਾਧਾਰਕਾਂ ਨੂੰ ਜ਼ੋਰਦਾਰ ਝਟਕਾ ਦਿੱਤਾ ਹੈ।

ਬੈਂਕ ਨੇ ਫਿਕਸਡ ਡਿਪਾਜ਼ਿਟ (ਐੱਫ. ਡੀ.) ਦਰਾਂ 'ਚ ਕਟੌਤੀ ਕਰ ਦਿੱਤੀ ਹੈ। ਲਗਭਗ ਸਭ ਬੈਂਕਾਂ ਵੱਲੋਂ ਐੱਫ. ਡੀ. ਤੇ ਬਚਤ ਦਰਾਂ 'ਚ ਕਟੌਤੀ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ।

ਇਸ ਦਿੱਗਜ ਬੈਂਕ ਨੇ 91 ਦਿਨਾਂ ਤੋਂ 6 ਮਹੀਨਿਆਂ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਵਿਆਜ ਦਰਾਂ 'ਚ ਵੱਡੀ ਕਟੌਤੀ ਕੀਤੀ ਹੈ। ਇਸ ਤੋਂ ਇਲਾਵਾ 9 ਮਹੀਨੇ 1 ਦਿਨ ਅਤੇ ਇਕ ਸਾਲ ਤੋਂ ਘੱਟ 'ਚ ਪੂਰੀ ਹੋਣ ਵਾਲੀ ਐੱਫ. ਡੀ. ਅਤੇ 2 ਸਾਲ ਤੋਂ 5 ਸਾਲ ਵਿਚਕਾਰ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਵਿਆਜ ਦਰਾਂ 'ਚ ਕਟੌਤੀ ਕਰ ਦਿੱਤੀ ਹੈ।

1 ਸਾਲ ਦੀ ਐੱਫ. ਡੀ. 'ਤੇ ਹੁਣ ਸਿਰਫ 5.10 ਫੀਸਦੀ ਵਿਆਜ ਮਿਲ ਰਿਹਾ ਹੈ। ਬੈਂਕ ਵੱਲੋਂ ਐੱਫ. ਡੀ. ਦਰਾਂ 'ਚ ਕੀਤੀ ਗਈ ਕਟੌਤੀ 25 ਅਗਸਤ ਤੋਂ ਪ੍ਰਭਾਵੀ ਹੋ ਗਈ ਹੈ।

ਬੈਂਕ ਨੇ 91 ਦਿਨਾਂ ਤੋਂ 6 ਮਹੀਨਿਆਂ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਵਿਆਜ ਦਰਾਂ 'ਚ 0.50 ਫੀਸਦੀ ਦੀ ਕਟੌਤੀ ਕੀਤੀ ਹੈ। ਇਨ੍ਹਾਂ ਮਿਆਦ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਸਿਰਫ 3.50 ਫੀਸਦੀ ਵਿਆਜ ਹੀ ਮਿਲੇਗਾ।
ਉੱਥੇ ਹੀ, 2 ਸਾਲ ਤੋਂ 3 ਸਾਲਾਂ ਵਿਚਕਾਰ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਐੱਚ. ਡੀ. ਐੱਫ. ਸੀ. ਬੈਂਕ ਹੁਣ 5.15 ਫੀਸਦੀ ਵਿਆਜ ਦੇਵੇਗਾ। ਇਸ ਤੋਂ ਇਲਾਵਾ 3 ਸਾਲ ਤੋਂ 5 ਸਾਲ ਤੱਕ ਦੀ ਐੱਫ. ਡੀ. 'ਤੇ ਵਿਆਜ ਦਰ 5.30 ਫੀਸਦੀ ਹੈ, ਜਦੋਂ ਕਿ 5 ਸਾਲ ਤੋਂ 10 ਸਾਲ ਤੱਕ ਦੀ ਐੱਫ. ਡੀ. 'ਤੇ 5.50 ਫੀਸਦੀ ਵਿਆਜ ਮਿਲੇਗਾ।


author

Sanjeev

Content Editor

Related News