HDFC ਬੈਂਕ ਪੇਂਡੂ ਗਾਹਕਾਂ ਲਈ ਲੈ ਕੇ ਆਇਆ ''ਫੈਸਟਿਵ ਟ੍ਰੀਟ'', 1000 ਬ੍ਰਾਂਡ ''ਤੇ ਮਿਲੇਗੀ ਛੋਟ

10/10/2019 11:24:29 AM

ਨਵੀਂ ਦਿੱਲੀ — HDFC ਬੈਂਕ ਨੇ ਬੁੱਧਵਾਰ ਨੂੰ ਆਪਣੀ ਵਿੱਤੀ ਸੇਵਾ ਮੁਹਿੰਮ ਫੈਸਟਿਵ ਟ੍ਰੀਟਸ ਦਾ ਪੇਂਡੂ ਪੜਾਅ ਲਾਂਚ ਕੀਤਾ। ਬੈਂਕ ਨੇ ਇਕ ਬਿਆਨ 'ਚ ਕਿਹਾ ਕਿ ਪੇਂਡੂ ਖੇਤਰ 'ਚ ਇਸ ਮੁਹਿੰਮ ਦੇ ਲਾਂਚ ਹੋਣ ਨਾਲ ਹੁਣ ਪਿੰਡ ਦੇ ਲੋਕ ਵੀ ਖਾਸ ਤੌਰ 'ਤੇ ਉਨ੍ਹਾਂ ਲਈ ਬਣਾਏ ਗਏ ਆਫਰ ਦਾ ਲਾਭ ਲੈ ਸਕਣਗੇ। ਸਰਕਾਰ ਦੇ ਕਾਮਨ ਸਰਵਿਸ ਸੈਂਟਰ(ਸੀ.ਐਸ.ਸੀ.) ਨਾਲ ਜੁੜੇ ਪੇਂਡੂ ਪੱਧਰ ਦੇ 1.2 ਲੱਖ ਉਦਯੋਗਪਤੀਆਂ ਦਾ ਨੈੱਟਵਰਕ ਬੈਂਕ ਦੇ ਇਸ ਕੰਮ 'ਚ ਸਹਾਇਤਾ ਕਰੇਗਾ। 

ਆਮ ਲੋਕਾਂ ਨੂੰ ਲੋਨ ਤੋਂ ਲੈ ਕੇ ਬਚਤ ਖਾਤੇ ਤੱਕ ਸਾਰੇ ਬੈਂਕ ਉਤਪਾਦਾਂ 'ਤੇ ਖਾਸ ਆਫਰ ਮਿਲੇਗਾ। ਉਨ੍ਹਾਂ ਨੂੰ 1,000 ਤੋਂ ਜ਼ਿਆਦਾ ਬ੍ਰਾਂਡ 'ਤੇ ਵੱਡੀ ਛੋਟ ਮਿਲੇਗੀ। ਲੋਕ ਨਜ਼ਦੀਕੀ ਸੀ.ਐਸ.ਸੀ. 'ਤੇ ਬੈਂਕ ਦੇ ਫੈਸਟਿਵ ਟ੍ਰੀਟਸ ਦਾ ਲਾਭ ਲੈ ਸਕਣਗੇ। 

ਤਿੰਨ ਮਹੀਨੇ ਤੱਕ ਚਲੇਗੀ ਮੁਹਿੰਮ

ਬੈਂਕ ਨੇ 30 ਸਤੰਬਰ ਨੂੰ ਫੈਸਟਿਵ ਟ੍ਰੀਟਸ ਮੁਹਿੰਮ ਲਾਂਚ ਕੀਤੀ ਹੈ। ਇਹ ਮੁਹਿੰਮ ਤਿੰਨ ਮਹੀਨੇ ਤੱਕ ਚੱਲੇਗੀ। ਬੈਂਕਿੰਗ ਉਤਪਾਦਾਂ 'ਤੇ ਵਿਸ਼ੇਸ਼ ਆਫਰ ਤੋਂ ਇਲਾਵਾ ਇਸ ਮੁਹਿੰਮ 'ਚ ਗਾਹਕਾਂ ਨੂੰ ਰਿਟੇਲ ਅਤੇ ਕੰਜ਼ਿਊਮਰ ਗੁੱਡਸ 'ਤੇ ਛੋਟ ਦਿੱਤੀ ਜਾਵੇਗੀ। ਇਹ ਛੋਟ ਰਿਟੇਲ ਬ੍ਰਾਂਡ ਅਤੇ ਡਿਜੀਟਲ ਪਲੇਟਫਾਰਮ ਦੋਵਾਂ 'ਤੇ ਮਿਲੇਗੀ, ਜਿਸ 'ਚ ਵੈਬਸਾਈਟ, ਪੇਜੈਪ ਅਤੇ ਸਮਾਰਟ ਬੁਆਏ ਵੀ ਸ਼ਾਮਲ ਹੈ।


Related News