HDFC ਬੈਂਕ ਦੇ ਜਗਦੀਸ਼ਨ ਸਭ ਤੋਂ ਵੱਧ ਭੁਗਤਾਨ ਹਾਸਲ ਕਰਨ ਵਾਲੇ ਬੈਂਕ CEO

08/07/2023 10:57:50 AM

ਮੁੰਬਈ (ਭਾਸ਼ਾ) – ਐੱਚ. ਡੀ. ਐੱਫ. ਸੀ. ਬੈਂਕ ਦੇ ਸ਼ਸ਼ੀਧਰ ਜਗਦੀਸ਼ਨ 10.55 ਕਰੋੜ ਰੁਪਏ ਦੇ ਕੁੱਲ ਭੁਗਤਾਨ ਨਾਲ ਬੀਤੇ ਵਿੱਤੀ ਸਾਲ (2022-23) ਵਿਚ ਸਭ ਤੋਂ ਵੱਧ ਭੁਗਤਾਨ ਪਾਉਣ ਵਾਲੇ ਕਿਸੇ ਬੈਂਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਵਜੋਂ ਉੱਭਰੇ ਹਨ। ਸਾਲਾਨਾ ਰਿਪੋਰਟ ਮੁਤਾਬਕ ਜਗਦੀਸ਼ਨ ਦੇ ਸਹਿ-ਕਰਮਚਾਰੀ ਅਤੇ ਐੱਚ. ਡੀ. ਐੱਫ. ਸੀ. ਬੈਂਕ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਕੈਜਾਦ ਭਰੂਚਾ ਨੂੰ ਬੀਤੇ ਵਿੱਤੀ ਸਾਲ ਵਿਚ 10 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਜੋ ਸੰਭਵ ਹੀ ਦੇਸ਼ ਵਿਚ ਸਭ ਤੋਂ ਵੱਧ ਭੁਗਤਾਨ ਹਾਸਲ ਕਰਨ ਵਾਲੇ ਦੂਜੇ ਬੈਂਕ ਕਰਮਚਾਰੀ ਹਨ।

ਇਹ ਵੀ ਪੜ੍ਹੋ : ਦੁਨੀਆ ਭਰ ਵਿਚ ਚੌਲਾਂ ਨੂੰ ਲੈ ਕੇ ਹਾਹਾਕਾਰ,  12 ਸਾਲਾਂ ਦੇ ਉੱਚ ਪੱਧਰ ’ਤੇ ਪੁੱਜੀਆਂ ਕੀਮਤਾਂ

ਬੈਂਕਾਂ ਦੇ ਸੀ. ਈ. ਓ. ਦੇ ਮਾਮਲੇ ਵਿਚ ਐਕਸਿਸ ਬੈਂਕ ਦੇ ਅਮਿਤਾਭ ਚੌਧਰੀ 9.75 ਕਰੋੜ ਰੁਪਏ ਦੇ ਭੁਗਤਾਨ ਨਾਲ ਦੂਜੇ ਸਥਾਨ ’ਤੇ ਰਹੇ। ਉਨ੍ਹਾਂ ਤੋਂ ਬਾਅਦ ਆਈ. ਸੀ. ਆਈ. ਸੀ. ਆਈ. ਬੈਂਕ ਦੇ ਸੰਦੀਪ ਬਖਸ਼ੀ ਨੂੰ 9.60 ਕਰੋੜ ਰੁਪਏ ਦੇ ਦਾ ਭੁਗਤਾਨ ਹੋਇਆ। ਕੋਟਕ ਮਹਿੰਦਰਾ ਬੈਂਕ ਵਿਚ ਲਗਭਗ 26 ਫੀਸਦੀ ਹਿੱਸੇਦਾਰੀ ਵਾਲੇ ਉਦੈ ਕੋਟਕ ਨੇ ਕੋਵਿਡ-19 ਮਹਾਮਾਰੀ ਤੋਂ ਬਾਅਦ ਮਿਹਨਤਾਨੇ ਵਜੋਂ 1 ਰੁਪਏ ਦੀ ਸੰਕੇਤਿਕ ਤਨਖਾਹ ਲੈਣ ਦਾ ਫੈਸਲਾ ਵਿੱਤੀ ਸਾਲ 2022-23 ਵਿਚ ਵੀ ਜਾਰੀ ਰੱਖਿਆ।

ਇਹ ਵੀ ਪੜ੍ਹੋ : HYUNDAI ਤੇ KIA ਨੇ ਵਾਪਸ ਬੁਲਾਏ 91,000 ਵਾਹਨ, ਜਾਣੋ ਕੰਪਨੀ ਨੂੰ ਕਿਉਂ ਲੈਣਾ ਪਿਆ ਇਹ ਫ਼ੈਸਲਾ

ਅਜਿਹੇ ਸਮੇਂ ਵਿਚ ਜਦੋਂ ਬੈਂਕਿੰਗ ਖੇਤਰ ਨੌਕਰੀ ਛੱਡਣ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਕੋਟਕ ਮਹਿੰਦਰਾ ਬੈਂਕ ਮਿਹਨਤਾਨਾ ਵਧਾਉਣ ਲਈ ਅੱਗੇ ਆਇਆ ਅਤੇ ਪ੍ਰਬੰਧਕੀ ਵਰਕਫੋਰਸ ਨੂੰ ਛੱਡ ਕੇ ਕਰਮਚਾਰੀਆਂ ਦੇ ਔਸਤ ਮਿਹਨਤਾਨੇ ਵਿਚ 16.97 ਫੀਸਦੀ ਦਾ ਵਾਧਾ ਕੀਤਾ। ਆਈ. ਸੀ. ਆਈ.ਸੀ. ਆਈ. ਬੈਂਕ ਦੇ ਕਰਚਮਰਾੀਆਂ ਦੀ ਤਨਖਾਹ ਵਿਚ 11 ਫੀਸਦੀ ਦਾ ਵਾਧਾ ਹੋਇਆ। ਦੂਜੇ ਪਾਸੇ ਐਕਸਿਸ ਬੈਂਕ ਵਿਚ ਇਹ ਅੰਕੜਾ 7.6 ਫੀਸਦੀ ਰਿਹਾ। ਐੱਚ. ਡੀ. ਐੱਫ. ਸੀ. ਬੈਂਕ ਨੇ ਔਸਤਨ 2.51 ਫੀਸਦੀ ਤਨਖਾਹ ਵਾਧਾ ਕੀਤਾ। ਦਿਲਚਸਪ ਗੱਲ ਇਹ ਹੈ ਕਿ ਫੈੱਡਰਲ ਬੈਂਕ ਵਿਚ ਔਸਤ ਤਨਖਾਹ ਵਾਧਾ ਸਿਰਫ 2.67 ਫੀਸਦੀ ਰਿਹਾ, ਇਸ ਦੇ ਬਾਵਜੂਦ ਉੱਥੇ ਨੌਕਰੀ ਛੱਡਣ ਦੀ ਦਰ ਸਭ ਤੋਂ ਘੱਟ ਹੈ।

ਇਹ ਵੀ ਪੜ੍ਹੋ : ਨਵਾਂ TV ਖ਼ਰੀਦਣ ਦੀ ਯੋਜਨਾ ਬਣਾਉਣ ਵਾਲਿਆਂ ਨੂੰ ਲੱਗ ਸਕਦੈ ਝਟਕਾ, ਜਾਣੋ ਕਿਵੇਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News