HDFC ਬੈਂਕ ਦਾ ਪਹਿਲੀ ਤਿਮਾਹੀ ਦਾ ਸ਼ੁੱਧ ਲਾਭ 14 ਫੀਸਦੀ ਵਧਿਆ

Saturday, Jul 17, 2021 - 05:54 PM (IST)

HDFC ਬੈਂਕ ਦਾ ਪਹਿਲੀ ਤਿਮਾਹੀ ਦਾ ਸ਼ੁੱਧ ਲਾਭ 14 ਫੀਸਦੀ ਵਧਿਆ

ਮੁੰਬਈ (ਭਾਸ਼ਾ) – ਨਿੱਜੀ ਖੇਤਰ ਦੇ ਸਭ ਤੋਂ ਵੱਡੇ ਕਰਜ਼ਦਾਤਾ ਐੱਚ. ਡੀ. ਐੱਫ. ਸੀ. ਬੈਂਕ ਦਾ 2021-22 ਦੀ ਪਹਿਲੀ ਜੂਨ ’ਚ ਸਮਾਪਤ ਤਿਮਾਹੀ ਦਾ ਏਕੀਕ੍ਰਿਤ ਸ਼ੁੱਧ ਲਾਭ 14.36 ਫੀਸਦੀ ਵਧ ਕੇ 7.922.09 ਕਰੋ਼ ਰੁਪਏ ’ਤੇ ਪਹੁੰਚ ਗਿਆ। ਬੈਂਕ ਨੂੰ ਇਕ ਸਾਲ ਪਹਿਲਾਂ ਅਪ੍ਰੈਲ-ਜੂਨ ਤਿਮਾਹੀ ’ਚ 6,927.24 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਲਾਭ ਹੋਇਆ ਸੀ। ਹਾਲਾਂਕਿ ਪਿਛਲੀ ਮਾਰਚ ਤਿਮਾਹੀ ਦੀ ਤੁਲਨਾ ’ਚ ਜੂਨ ’ਚ ਸਮਾਪਤ ਹੋਈ ਤਿਮਾਹੀ ’ਚ ਬੈਂਕ ਦਾ ਸ਼ੁੱਧ ਲਾਭ ਘੱਟ ਹੋ ਗਿਆ।

ਜਨਵਰੀ-ਮਾਰਚ ਤਿਮਾਹੀ ’ਚ ਇਹ 8,433.78 ਕਰੋੜ ਰੁਪਏ ਸੀ। ਜੂਨ ’ਚ ਸਮਾਪਤ ਹੋਈ ਤਿਮਾਹੀ ’ਚ ਬੈਂਕ ਦਾ ਸ਼ੁੱਧ ਲਾਭ 7,729.64 ਕਰੋੜ ਰੁਪਏ ਰਿਹਾ। ਇਕ ਸਾਲ ਪਹਿਲਾਂ ਇਸ ਮਿਆਦ ’ਚ ਇਹ 6,658.62 ਕਰੋੜ ਰੁਪਏ ਸੀ, ਜਦ ਕਿ ਮਾਰਚ 2021 ’ਚ ਸਮਾਪਤ ਤਿਮਾਹੀ ’ਚ ਇਹ 8,186.51 ਕਰੋੜ ਰੁਪਏ ਸੀ। ਅਪ੍ਰੈਲ-ਜੂਨ ਤਿਮਾਹੀ ’ਚ ਬੈਂਕ ਦੀ ਕੁੱਲ ਆਮਦਨ ਇਕ ਸਾਲ ਪਹਿਲਾਂ ਦੇ 34,453 ਕਰੋੜ ਰੁਪਏ ਤੁਲਨਾ ’ਚ ਵਧ ਕੇ 36,771 ਕਰੋੜ ਰੁਪਏ ਹੋ ਗਿਆ। ਇਸ ਸਾਲ 30 ਜੂਨ 2021 ਨੂੰ ਸਮਾਪਤ ਹੋਈ ਤਿਮਾਹੀ ’ਚ ਬੈਂਕ ਦਾ ਕੁੱਲ ਐੱਨ. ਪੀ. ਏ. ਅਨੁਪਾਤ ਵਧ ਕੇ 1.47 ਫੀਸਦੀ ਹੋ ਗਿਆ ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 1.36 ਫੀਸਦੀ ਅਤੇ ਮਾਰਚ ਤਿਮਾਹੀ ’ਚ 1.32 ਫੀਸਦੀ ਸੀ।


author

Harinder Kaur

Content Editor

Related News