ਗੁਡ ਹੋਸਟ ’ਚ 24.48 ਫੀਸਦੀ ਹਿੱਸੇਦਾਰੀ 232.81 ਕਰੋੜ ਰੁਪਏ ’ਚ ਵੇਚੇਗੀ ਐੱਚ. ਡੀ. ਐੱਫ. ਸੀ.

Thursday, Jan 21, 2021 - 04:30 PM (IST)

ਗੁਡ ਹੋਸਟ ’ਚ 24.48 ਫੀਸਦੀ ਹਿੱਸੇਦਾਰੀ 232.81 ਕਰੋੜ ਰੁਪਏ ’ਚ ਵੇਚੇਗੀ ਐੱਚ. ਡੀ. ਐੱਫ. ਸੀ.

ਨਵੀਂ ਦਿੱਲੀ (ਭਾਸ਼ਾ)– ਰਿਹਾਇਸ਼ੀ ਲੋਨ ਕੰਪਨੀ ਐੱਚ. ਡੀ. ਐੱਫ. ਸੀ. ਲਿਮ. ਨੇ ਗੁਡ ਹੋਸਟ ’ਚ ਆਪਣੀ 24.48 ਫੀਸਦੀ ਹਿੱਸੇਦਾਰੀ ਵੇਚਣ ਲਈ ਸਮਝੌਤਾ ਕੀਤਾ ਹੈ। ਗੁਡ ਹੋਸਟ ਵਿਦਿਆਰਥੀਆਂ ਲਈ ਰਿਹਾਇਸ਼ੀ ਸਹੂਲਤਾਂ ਦਾ ਪ੍ਰਬੰਧ ਕਰਦੀ ਹੈ। ਇਸ ਹਿੱਸੇਦਾਰੀ ਵਿਕਰੀ ਨਾਲ ਐੱਚ. ਡੀ. ਐੱਫ. ਸੀ. ਨੂੰ 232.81 ਕਰੋੜ ਰੁਪਏ ਪ੍ਰਾਪਤ ਹੋਣਗੇ। ਐੱਚ. ਡੀ. ਐੱਫ. ਸੀ. ਲਿਮ. ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ’ਚ ਕਿਹਾ ਕਿ ਉਸ ਨੇ ਇਕ ਰੁਪਏ ਦੇ 47,75,241 ਸ਼ੇਅਰਾਂ ਦੀ ਵਿਕਰੀ ਦਾ ਸਮਝੌਤਾ ਕੀਤਾ ਹੈ। ਇਹ ਗੁਡ ਹੋਸਟ ਦੀ ਜਾਰੀ ਅਤੇ ਭੁਗਤਾਨ ਸ਼ੇਅਰ ਪੂੰਜੀ ਦਾ 24.48 ਫੀਸਦੀ ਹੈ।

ਐੱਚ. ਡੀ. ਐੱਫ. ਸੀ. ਨੇ ਕਿਹਾ ਕਿ ਉਸ ਦੀ ਕੁਲ ਸ਼ੇਅਰ ਵਿਕਰੀ 232.81 ਕਰੋੜ ਰੁਪਏ ਰਹੇਗੀ। ਗੁਡ ਹੋਸਟ ਹੋਸਟਲ ਸੇਵਾਵਾਂ, ਗੈਸਟ ਹਾਊਸ ਸੇਵਾਵਾਂ, ਸਰਵਿਸ ਅਪਾਰਟਮੈਂਟ ਅਤੇ ਹੋਸਟਲ ਸੇਵਾਵਾਂ ਲਈ ਲੀਜ਼ ’ਤੇ ਜਾਇਦਾਦ ਮੁਹੱਈਆ ਕਰਵਾਉਂਦੀ ਹੈ। ਵਿੱਤੀ ਸਾਲ 2019-20 ’ਚ ਗੁਡ ਹੋਸਟ ਦਾ ਕਾਰੋਬਾਰ 112.60 ਕਰੋੜ ਰੁਪਏ ਰਿਹਾ ਸੀ।


author

cherry

Content Editor

Related News