ਰੱਖੇ ਹਨ ਇਕ ਤੋਂ ਜ਼ਿਆਦਾ ਫਾਸਟੈਗ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਨਹੀਂ ਤਾਂ ਹੋ ਸਕਦੈ ਨੁਕਸਾਨ

12/10/2019 10:55:48 AM

ਨਵੀਂ ਦਿੱਲੀ — 15 ਦਸੰਬਰ ਤੋਂ ਸਾਰੇ ਟੋਲ ਬੂਥਾਂ ਤੋਂ ਲੰਘਣ ਵਾਲੀਆਂ ਗੱਡੀਆਂ 'ਤੇ ਫਾਸਟੈਗ ਲਗਾਉਣਾ ਲਾਜ਼ਮੀ ਹੋ ਜਾਵੇਗਾ। ਐਨਐਚਏਆਈ ਵਿਭਾਗ ਨੇ ਇਸ ਲਈ ਸਾਰੀਆਂ ਤਿਆਰੀਆਂ ਮੁਕੱਮਲ ਕਰ ਲਈਆਂ ਹਨ। ਹੁਣ ਤੱਕ 8 ਹਜ਼ਾਰ ਤੋਂ ਜ਼ਿਆਦਾ ਫਾਸਟੈਗ ਕਾਰਡ ਬਣਾਏ ਜਾ ਚੁੱਕੇ ਹਨ। 

ਫਾਸਟਟੈਗ ਸਿਸਟਮ ਦੇ ਲਾਭ

- ਐਨ.ਐਚ.ਏ.ਆਈ.(NHAI) ਨੇ ਟੋਲ ਬੂਥ 'ਤੇ ਲੱਗਣ ਵਾਲੀ ਭੀੜ ਨੂੰ ਘੱਟ ਕਰਨ ਅਤੇ ਇਸ 'ਤੇ ਲੱਗਣ ਵਾਲੀ ਲਾਗਤ ਨੂੰ ਘੱਟ ਕਰਨ ਲਈ ਫਾਸਟੈਗ ਸਿਸਟਮ ਦੀ ਸ਼ੁਰੂਆਤ ਕੀਤੀ ਹੈ।
- ਨਵੇਂ ਨਿਯਮਾਂ ਤਹਿਤ ਵਾਹਨ ਦੇ ਟੋਲ ਬੂਥ ਤੋਂ ਲੰਘਦੇ ਸਮੇਂ ਰੁਕ ਕੇ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ ਰਹਿ ਜਾਵੇਗੀ। ਹੁਣ ਆਪਣੇ ਆਪ ਫਾਸਟੈਗ ਰਾਹੀਂ ਚਾਲਕ ਦੇ ਖਾਤੇ ਵਿਚੋਂ ਪੈਸੇ ਕੱਟੇ ਜਾਣਗੇ। ਸਾਰੇ ਫਾਸਟੈਗ ਕਾਰਡ ਵਾਹਨ ਚਾਲਕ ਦੇ ਕਾਰਡ ਨਾਲ ਜੁੜੇ ਹੋਣਗੇ, ਜਿਵੇਂ ਹੀ ਵਾਹਨ ਚਾਲਕ ਟੋਲ ਬੂਥ ਤੋਂ ਲੰਘੇਗਾ, ਟੋਲ ਬੂਥ 'ਤੇ ਲੱਗੀ ਹਾਈ ਫ੍ਰਿਕਵੈਂਸੀ ਮਸ਼ੀਨ ਉਸ ਫਾਸਟੈਗ ਨੂੰ ਪੜ੍ਹ ਲਵੇਗੀ ਅਤੇ ਖਾਤੇ ਵਿਚੋਂ ਪੈਸੇ ਕੱਟੇ ਜਾਣਗੇ। ਇਸ ਤਰ੍ਹਾਂ ਟੋਲ ਪਲਜ਼ਾ 'ਤੇ ਜਾਮ ਵੀ ਨਹੀਂ ਲੱਗੇਗਾ ਅਤੇ ਵਾਹਨ ਚਾਲਕਾਂ ਦਾ ਸਮਾਂ ਵੀ ਬਰਬਾਦ ਨਹੀਂ ਹੋਵੇਗਾ।

ਟੋਲ ਪਲਾਜ਼ਾ ਤੋਂ ਦੋ ਕਾਰਡ ਲੈ ਕੇ ਨਾ ਲੰਘੋ

ਐਨ.ਐਚ.ਏ.ਆਈ. ਵਿਭਾਗ ਨੂੰ ਕੁਝ ਦਿਨਾਂ ਤੋਂ ਇਹ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਗੱਡੀ ਘਰ ਹੋਣ ਦੇ ਬਾਵਜੂਦ ਟੋਲ ਪਲਾਜ਼ਾ ਤੋਂ ਫਾਸਟੈਗ ਵਿਚੋਂ ਪੈਸੇ ਕੱਟੇ ਗਏ।  ਦਰਅਸਲ ਕੁਝ ਲੋਕ ਇਕ ਕਾਰਡ ਨੂੰ ਗੱਡੀ ਦੇ ਸ਼ੀਸ਼ੇ 'ਤੇ ਲਗਾ ਲੈਂਦੇ ਹਨ ਅਤੇ ਦੂਜਾ ਜੇਬ ਜਾਂ ਪਰਸ ਵਿਚ ਰੱਖ ਕੇ ਘੁੰਮਦੇ ਰਹਿੰਦੇ ਹਨ। ਜੇ ਕਿਸੇ ਵਿਅਕਤੀ ਕੋਲ ਦੋ ਫਾਸਟੈਗ ਹਨ, ਇਕ ਗੱਡੀ ਦੇ ਸ਼ੀਸ਼ੇ 'ਤੇ ਲੱਗਾ ਹੈ ਅਤੇ ਦੂਸਰਾ ਉਸ ਦੀ ਜੇਬ ਵਿਚ ਹੈ ਤਾਂ ਟੋਲ ਪਲਾਜ਼ਾ 'ਤੇ ਲੱਗੀ ਮਸ਼ੀਨ ਦੋਵੇਂ ਕਾਰਡਾਂ ਨੂੰ ਸਕੈਨ ਕਰਕੇ  ਦੋਵਾਂ ਵਿਚੋਂ ਪੈਸੇ ਕੱਟ ਲਵੇਗੀ। ਟੋਲ ਬੂਥ 'ਤੇ ਲੱਗੀਆਂ ਮਸ਼ੀਨਾਂ ਹਾਈ ਫ੍ਰਿਕਵੈਂਸੀ ਵਾਲੀਆਂ ਹਨ ਜੋ ਤੁਹਾਡੇ ਜੇਬ ਵਿਚ ਰੱਖੇ ਕਾਰਡ ਨੂੰ ਵੀ ਸਕੈਨ ਕਰਨ ਲੈਂਦੀਆਂ ਹਨ।

ਕਿਸੇ ਦੂਜੇ ਨੂੰ ਫਾਸਟੈਗ ਕਾਰਡ ਨਾ ਦਿਓ

ਆਪਣਾ ਫਾਸਟੈਗ ਕਿਸੇ ਦੂਜੇ ਵਾਹਨ ਚਾਲਕ ਨੂੰ ਨਾ ਦਿਓ। ਜੇਕਰ ਤੁਸੀਂ ਕਿਸੇ ਦੂਜੇ ਵਾਹਨ ਚਾਲਕ ਨੂੰ ਆਪਣਾ ਕਾਰਡ ਦਿੰਦੇ ਹੋ ਅਤੇ ਉਹ ਕਿਸੇ ਵੀ ਟੋਲ ਪਲਾਜ਼ਾ ਤੋਂ ਲੰਘਦਾ ਹੈ ਤਾਂ ਆਪਣੇ -ਆਪ ਉਸਦੇ ਕਾਰਡ ਵਿਚੋਂ ਵੀ ਪੈਸੇ ਕੱਟੇ ਜਾਣਗੇ ਅਤੇ ਤੁਹਾਡੇ ਫਾਸਟੈਗ ਵਿਚੋਂ ਵੀ ਪੈਸੇ ਕੱਟੇ ਜਾਣਗੇ। ਹੋ ਸਕਦਾ ਹੈ ਕਿ ਉਹ ਵਿਅਕਤੀ ਖੁਦ ਆਪਣਾ ਕਾਰਡ ਇਸਤੇਮਾਲ ਹੀ ਨਾ ਕਰੇ ਅਤੇ ਤੁਹਾਡੇ ਕਾਰਡ ਵਿਚੋਂ ਪੈਸੇ ਕਟਵਾ ਲਏ। 


Related News