Hindenburg ਰਿਪੋਰਟ ਕਾਰਨ ਡੁੱਬਾ LIC ਦਾ ਅੱਧਾ ਪੈਸਾ, ਇਨ੍ਹਾਂ ਕੰਪਨੀਆਂ ਨੂੰ ਵੀ ਹੋਇਆ ਭਾਰੀ ਨੁਕਸਾਨ

Sunday, Feb 05, 2023 - 07:13 PM (IST)

Hindenburg ਰਿਪੋਰਟ ਕਾਰਨ ਡੁੱਬਾ LIC ਦਾ ਅੱਧਾ ਪੈਸਾ, ਇਨ੍ਹਾਂ ਕੰਪਨੀਆਂ ਨੂੰ ਵੀ ਹੋਇਆ ਭਾਰੀ ਨੁਕਸਾਨ

ਨਵੀਂ ਦਿੱਲੀ — ਪਿਛਲੇ 7 ਦਿਨਾਂ 'ਚ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਅਰਬਾਂ ਡਾਲਰ ਦਾ ਨੁਕਸਾਨ ਹੋਇਆ ਹੈ। ਗਰੁੱਪ ਦੀ ਮਾਰਕੀਟ ਕੈਪ 100 ਬਿਲੀਅਨ ਡਾਲਰ ਤੋਂ ਵੱਧ ਘਟ ਗਈ ਹੈ। ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਐਲਆਈਸੀ ਦਾ ਅਡਾਨੀ ਗਰੁੱਪ ਦੀਆਂ ਕਈ ਕੰਪਨੀਆਂ ਵਿੱਚ ਨਿਵੇਸ਼ ਹੈ। ਪਰ ਸ਼ੇਅਰਾਂ 'ਚ ਗਿਰਾਵਟ ਕਾਰਨ ਉਸ ਨੂੰ 38,509 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। LIC, ਮਿਉਚੁਅਲ ਫੰਡ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FII) ਨੂੰ ਸੱਤ ਦਿਨਾਂ ਵਿੱਚ ਅਡਾਨੀ ਸਮੂਹ ਦੇ ਸ਼ੇਅਰਾਂ ਵਿੱਚ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। 

ਇਹ ਵੀ ਪੜ੍ਹੋ :  ਬੱਚੇ ਪੈਦਾ ਕਰਨ ਤੋਂ ਗੁਰੇਜ਼ ਕਰ ਰਹੇ ਚੀਨੀ-ਜਾਪਾਨੀ ਨਾਗਰਿਕ, ਪਾਲਣ-ਪੋਸ਼ਣ ਦਾ ਖਰਚਾ ਬਣਿਆ ਚਿੰਤਾ ਦਾ ਵਿਸ਼ਾ

24 ਜਨਵਰੀ ਤੱਕ ਅਡਾਨੀ ਗਰੁੱਪ ਦੀਆਂ ਕੰਪਨੀਆਂ ਵਿੱਚ ਉਸਦਾ ਨਿਵੇਸ਼ 3,98,563 ਕਰੋੜ ਰੁਪਏ ਸੀ, ਜੋ ਹੁਣ ਘਟ ਕੇ 1,90,782 ਕਰੋੜ ਰੁਪਏ ਰਹਿ ਗਿਆ ਹੈ। ਸੱਤ ਦਿਨਾਂ 'ਚ ਇਸ 'ਚ 2,07,781 ਕਰੋੜ ਰੁਪਏ ਯਾਨੀ 52 ਫੀਸਦੀ ਦੀ ਗਿਰਾਵਟ ਆਈ ਹੈ।

LIC ਦਾ ਗਰੁੱਪ ਦੀਆਂ ਸੱਤ ਕੰਪਨੀਆਂ 'ਚ ਹੈ ਨਿਵੇਸ਼

LIC ਦਾ ਅਡਾਨੀ ਗਰੁੱਪ ਦੀਆਂ ਸੱਤ ਕੰਪਨੀਆਂ ਵਿੱਚ ਨਿਵੇਸ਼ ਹੈ। ਇਸ ਵਿੱਚੋਂ ਸਭ ਤੋਂ ਵੱਧ ਨਿਵੇਸ਼ ਅਡਾਨੀ ਟੋਟਲ ਗੈਸ, ਅਡਾਨੀ ਪੋਰਟਸ ਅਤੇ ਅਡਾਨੀ ਇੰਟਰਪ੍ਰਾਈਜਿਜ਼ ਵਿੱਚ ਹੈ। LIC ਦਾ ਨਿਵੇਸ਼ ਮੁੱਲ ਪਿਛਲੇ ਸੱਤ ਸੈਸ਼ਨਾਂ ਵਿੱਚ 38,509 ਕਰੋੜ ਰੁਪਏ ਘਟ ਕੇ 42,759 ਕਰੋੜ ਰੁਪਏ ਰਹਿ ਗਿਆ ਹੈ। 24 ਜਨਵਰੀ ਨੂੰ ਅਡਾਨੀ ਟੋਟਲ ਗੈਸ 'ਚ LIC ਦੀ ਹਿੱਸੇਦਾਰੀ ਦਾ ਮੁੱਲ 25,484 ਕਰੋੜ ਰੁਪਏ ਸੀ, ਜੋ ਹੁਣ ਘੱਟ ਕੇ 10,664 ਕਰੋੜ ਰੁਪਏ 'ਤੇ ਆ ਗਿਆ ਹੈ। ਇਸੇ ਤਰ੍ਹਾਂ ਅਡਾਨੀ ਪੋਰਟਸ ਵਿੱਚ ਇਹ 15,029 ਕਰੋੜ ਰੁਪਏ ਤੋਂ ਘਟ ਕੇ 9,854 ਕਰੋੜ ਰੁਪਏ ਅਤੇ ਅਡਾਨੀ ਇੰਟਰਪ੍ਰਾਈਜਿਜ਼ ਵਿੱਚ ਇਹ 16,585 ਕਰੋੜ ਰੁਪਏ ਤੋਂ ਘਟ ਕੇ 7,632 ਕਰੋੜ ਰੁਪਏ ਰਹਿ ਗਿਆ।

ਇਹ ਵੀ ਪੜ੍ਹੋ : ਰਿਲਾਇੰਸ ਇੰਡਸਟਰੀਜ਼ ਨੂੰ ਵੀ ਲੱਗ ਚੁੱਕਾ ਹੈ ਗੌਤਮ ਅਡਾਨੀ ਤੋਂ ਪਹਿਲਾਂ ਵੱਡਾ ਝਟਕਾ, ਜਾਣੋ 40 ਸਾਲ ਪੁਰਾਣੇ ਮਾਮਲੇ ਬਾਰੇ

24 ਜਨਵਰੀ ਨੂੰ ਅਡਾਨੀ ਟਰਾਂਸਮਿਸ਼ਨ ਵਿੱਚ ਐਲਆਈਸੀ ਦੇ ਨਿਵੇਸ਼ ਦਾ ਮੁੱਲ ਘਟ ਕੇ 5,701 ਕਰੋੜ ਰੁਪਏ ਰਹਿ ਗਿਆ ਹੈ। ਇਸੇ ਤਰ੍ਹਾਂ, ਅੰਬੂਜਾ ਸੀਮੈਂਟਸ, ਏਸੀਸੀ ਅਤੇ ਅਡਾਨੀ ਗ੍ਰੀਨ ਐਨਰਜੀ ਵਿੱਚ ਐਲਆਈਸੀ ਦੇ ਨਿਵੇਸ਼ ਨੂੰ ਨੁਕਸਾਨ ਹੋਇਆ ਹੈ।

ਸਰਕਾਰੀ ਕੰਪਨੀ ਐੱਲਆਈਸੀ ਨੂੰ ਨੁਕਸਾਨ

ਇਸੇ ਤਰ੍ਹਾਂ ਮਿਊਚਲ ਫੰਡਾਂ ਦਾ ਨਿਵੇਸ਼ ਮੁੱਲ 8,282 ਕਰੋੜ ਰੁਪਏ ਘਟ ਕੇ 16,280 ਕਰੋੜ ਰੁਪਏ ਰਹਿ ਗਿਆ। ਉਸ ਕੋਲ ਅੰਬੂਜਾ ਸੀਮੈਂਟਸ, ਅਡਾਨੀ ਪੋਰਟਸ, ਏਸੀਸੀ ਅਤੇ ਅਡਾਨੀ ਐਂਟਰਪ੍ਰਾਈਜ਼ਿਜ਼ ਵਿੱਚ ਹਿੱਸੇਦਾਰੀ ਹੈ। ਮਿਉਚੁਅਲ ਫੰਡਾਂ ਨੇ ਪਿਛਲੀਆਂ ਚਾਰ ਤਿਮਾਹੀਆਂ ਵਿੱਚ ਅਡਾਨੀ ਐਂਟਰਪ੍ਰਾਈਜਿਜ਼ ਅਤੇ ਅਡਾਨੀ ਪੋਰਟਸ ਵਿੱਚ ਆਪਣੀ ਹਿੱਸੇਦਾਰੀ ਘਟਾਈ ਹੈ। ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਗਿਰਾਵਟ ਕਾਰਨ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੂੰ 1,43,991 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਹੁਣ ਉਨ੍ਹਾਂ ਦੇ ਨਿਵੇਸ਼ ਦੀ ਕੀਮਤ 148,742 ਕਰੋੜ ਰੁਪਏ 'ਤੇ ਆ ਗਈ ਹੈ। ਐਫਆਈਆਈਜ਼ ਨੇ ਪਿਛਲੀਆਂ ਚਾਰ ਤਿਮਾਹੀਆਂ ਵਿੱਚ ਅਡਾਨੀ ਇੰਟਰਪ੍ਰਾਈਜਿਜ਼, ਅਡਾਨੀ ਗ੍ਰੀਨ ਐਨਰਜੀ, ਅਡਾਨੀ ਟੋਟਲ ਗੈਸ ਅਤੇ ਅਡਾਨੀ ਟ੍ਰਾਂਸਮਿਸ਼ਨ ਵਿਚ ਆਪਣੀ ਹਿੱਸੇਦਾਰੀ ਘੱਟ ਕੀਤੀ ਹੈ।

ਇਹ ਵੀ ਪੜ੍ਹੋ : ਹੁਣ Twitter ਤੋਂ ਵੀ ਹੋ ਸਕੇਗੀ ਮੋਟੀ ਕਮਾਈ, Elon Musk ਨੇ ਰੱਖੀ ਇਹ ਸ਼ਰਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News