ਭਾਰਤ ’ਚ 12 ਹਜ਼ਾਰ ਵੈੱਬਸਾਈਟਸ ’ਤੇ ਹਮਲਾ ਕਰ ਰਹੇ ਹੈਕਰਸ
Saturday, Apr 15, 2023 - 12:34 PM (IST)
ਨਵੀਂ ਦਿੱਲੀ–ਇੰਡੋਨੇਸ਼ੀਆ ਦਾ ਇਕ ਹੈਕਰ ਗਰੁੱਪ ਭਾਰਤ ’ਚ 12,000 ਸਰਕਾਰੀ ਵੈੱਬਸਾਈਟਸ ਨੂੰ ਕਥਿਤ ਤੌਰ ’ਤੇ ਟਾਰਗੈੱਟ ਕਰ ਰਿਹਾ ਹੈ। ਕੇਂਦਰ ਸਰਕਾਰ ਵਲੋਂ ਸਾਈਬਰ ਸਕਿਓਰਿਟੀ ਨੂੰ ਲੈ ਕੇ ਜਾਰੀ ਕੀਤੇ ਗਏ ਅਲਰਟ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਗ੍ਰਹਿ ਮੰਤਰਾਲਾ ਦੇ ਸਾਈਬਰ ਕ੍ਰਾਈਮ ਓਆਰਡੀਨੇਸ਼ਨ ਸੈਂਟਰ ਨੇ 13 ਅਪ੍ਰੈਲ ਨੂੰ ਇਸ ’ਤੇ ਇਕ ਰਿਪੋਰਟ ਜਾਰੀ ਕੀਤੀ ਹੈ। ਇਸ ਅਲਰਟ ਦੇ ਨਾਲ ਹੀ ਸਰਕਾਰੀ ਅਧਿਕਾਰੀਆਂ ਵਲੋਂ ਇਸ ਤੋਂ ਬਚਣ ਦੇ ਉਪਾਅ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।
ਪਿਛਲੇ ਸਾਲ ਏਮਜ਼ ਦੇ ਸਿਸਟਮ ’ਤੇ ਵੀ ਹੋਇਆ ਸੀ ਹਮਲਾ
ਪਿਛਲੇ ਸਾਲ ਵੀ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਜ਼) ਦੇ ਸਿਸਟਮ ’ਤੇ ਵੀ ਰੈਨਸਮਵੇਅਰ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸੈਂਟਰਲ ਰਿਕਾਰਡ ਅਕਸੈੱਸ ਕਰਨ ’ਚ ਸਮੱਸਿਆ ਆ ਰਹੀ ਸੀ। ਇਸ ਤੋਂ ਇਲਾਵਾ ਕਈ ਹਸਪਤਾਲਾਂ ਦੀ ਸਰਵਿਸਿਜ਼ ’ਤੇ ਵੀ ਅਸਰ ਪਿਆ ਸੀ। ਕੁੱਲ ਮਿਲਾ ਕੇ 2022 ’ਚ ਭਾਰਤ ਦੇ ਕਈ ਸਰਕਾਰੀ ਸੰਸਥਾਨਾਂ ’ਤੇ 19 ਰੈਨਸਮਵੇਅਰ ਹਮਲੇ ਕੀਤੇ ਗਏ ਸਨ। 2021 ਦੇ ਮੁਕਾਬਲੇ ਇਹ ਕਰੀਬ ਤਿੰਨ ਗੁਣਾ ਵੱਧ ਗਿਣਤੀ ਹੈ।
ਇਹ ਵੀ ਪੜ੍ਹੋ- ਪਾਕਿਸਤਾਨ 'ਚ ਮਹਿੰਗਾਈ ਨੇ ਤੋੜਿਆ ਰਿਕਾਰਡ, 450 ਰੁਪਏ ਦਰਜਨ ਹੋਏ ਕੇਲੇ, ਗੰਢਿਆਂ ਨੇ ਵੀ ਕਢਾਏ ਹੰਝੂ
ਸੂਬੇ ਅਤੇ ਸਰਕਾਰੀ ਸਾਈਟਾਂ ’ਤੇ ਟਾਰਗੈੱਟ
ਇਸ ਵਾਰ ਜਾਰੀ ਕੀਤੇ ਗਏ ਅਲਰਟ ’ਚ ਕਿਹਾ ਗਿਆ ਹੈ ਕਿ ਇੰਡੋਨੇਸ਼ੀਆ ਦੀ ਹੈਕਟੀਵਿਸਟ ਗਰੁੱਪ ਡੇਨੀਅਲ ਆਫ ਸਰਵਿਸ (ਡੀ. ਓ. ਐੱਸ.) ਅਤੇ ਡਿਸਟ੍ਰੀਬਿਊਟੇਡ ਡਿਨਾਇਲ ਆਫ ਸਰਵਿਸ (ਡੀ. ਡੀ. ਓ. ਐੱਸ.) ਵਰਗੇ ਹਮਲੇ ਕੀਤੇ ਜਾ ਰਹੇ ਹਨ। ਡੀ. ਡੀ. ਓ. ਐੱਸ. ਅਟੈਕ ਰਾਹੀਂ ਕਿਸੇ ਵੀ ਕੰਪਿਊਟਰ ’ਤੇ ਕਈ ਵੱਖ-ਵੱਖ ਨਿੱਜੀ ਕੰਪਿਊਟਰ ਰਾਹੀਂ ਭਾਰੀ ਗਿਣਤੀ ’ਚ ਡਾਟਾ ਭੇਜਿਆ ਜਾਂਦਾ ਹੈ। ਇਸ ਅਲਰਟ ’ਚ ਕਿਹਾ ਗਿਆ ਹੈ ਕਿ ਇਸ ਗਰੁੱਪ ’ਚ ਸਰਕਾਰੀ ਵੈੱਬਸਾਈਟ ਦੀ ਇਕ ਲਿਸਟ ਜਾਰੀ ਕੀਤੀ ਗਈ ਹੈ, ਜਿਸ ’ਤੇ ਟਾਰਗੈੱਟ ਕਰਨ ਦਾ ਕਲੇਮ ਕੀਤਾ ਜਾ ਰਿਹਾ ਹੈ। ਇਸ ’ਚ ਸੂਬਿਆਂ ਅਤੇ ਕੇਂਦਰ ਸਰਕਾਰੀ ਵੈੱਬਸਾਈਟਾਂ ਦੀ ਲਿਸਟ ਸ਼ਾਮਲ ਹੈ।
ਇਹ ਵੀ ਪੜ੍ਹੋ- ਯਾਤਰੀ ਵਾਹਨਾਂ ਦੀ ਵਿਕਰੀ ਮਾਰਚ ’ਚ 4.7 ਫੀਸਦੀ ਵਧ ਕੇ 2,92,030 ਇਕਾਈ ’ਤੇ
ਕੀ ਹਨ ਸਰਕਾਰ ਦੀਆਂ ਗਾਈਡਲਾਈਨਜ਼
ਹਾਲ ਹੀ ’ਚ ਇਨ੍ਹਾਂ ਸਾਰੀਆਂ ਸਰਕਾਰੀ ਵੈੱਬਸਾਈਟਾਂ ਨੂੰ ਮੈਨੇਜ ਕਰਨ ਲਈ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ’ਚ ਅਧਿਕਾਰੀਆਂ ਨੂੰ ਦੱਸਿਆ ਗਿਆ ਹੈ ਕਿ ਉਹ ਕਿਵੇਂ ਇਨ੍ਹਾਂ ਸਰਕਾਰੀ ਵੈੱਬਸਾਈਟਾਂ ਨੂੰ ਸੁਰੱਖਿਅਤ ਤਰੀਕੇ ਨਾਲ ਮੈਨਟੇਨ ਅਤੇ ਮੈਨੇਜ ਕਰਨ। ਪੋਰਟਲ ਅਤੇ ਮੋਬਾਇਲ ਐਪਲੀਕੇਸ਼ਨ ਦੇ ਇਸਤੇਮਾਲ ਦੌਰਾਨ ਵੀ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ।
ਡਿਵੈੱਲਪਰਸ ਨੂੰ ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਪਾਸਵਰਡ ਨੂੰ ਇਨਕ੍ਰਿਪਟ ਕਰਨ, ਸਾਫਟਵੇਅਰ ਅਤੇ ਪਲਗਇਨਸ ਨੂੰ ਅਪਡੇਟ ਕਰਨ, ਕਨੈਕਸ਼ਨ ਸਟ੍ਰਿੰਗਸ, ਟੋਕਨ ਆਦਿ ਵੀ ਧਿਆਨ ਰੱਖਣ। ਇਸ ਤੋਂ ਇਲਾਵਾ ਵੈੱਬਸਾਈਟ ਦੀ ਕੁਕੀਜ ਨੂੰ ਵੀ ਸਕਿਓਰ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 6.30 ਅਰਬ ਡਾਲਰ ਵਧ ਕੇ 584.75 ਅਰਬ ਡਾਲਰ ’ਤੇ ਆਇਆ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।