GVK ਪਾਵਰ ਨੂੰ ਦਸੰਬਰ ਤਿਮਾਹੀ ''ਚ ਹੋਇਆ 120 ਕਰੋੜ ਰੁਪਏ ਦਾ ਘਾਟਾ
Friday, Feb 14, 2020 - 01:56 PM (IST)

ਨਵੀਂ ਦਿੱਲੀ—ਜੀ.ਵੀ.ਕੇ. ਪਾਵਰ ਐਂਡ ਇੰਫਰਾਸਟਰਕਚਰ ਨੂੰ ਚਾਲੂ ਵਿੱਤੀ ਸਾਲ ਦੀ ਦਸੰਬਰ ਤਿਮਾਹੀ 'ਚ ਏਕੀਕ੍ਰਿਤ ਆਧਾਰ 'ਤੇ 120.06 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਬੀ.ਐੱਸ.ਈ. ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ ਉਸ ਨੂੰ 122.61 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਕੰਪਨੀ ਨੇ ਕਿਹਾ ਕਿ ਪਿਛਲੀ ਤਿਮਾਹੀ ਦੌਰਾਨ ਉਸ ਦਾ ਏਕੀਕ੍ਰਿਤ ਰਾਜਸਵ ਸਾਲ ਭਰ ਪਹਿਲਾਂ ਦੇ 1,109.28 ਕਰੋੜ ਰੁਪਏ ਤੋਂ ਵਧ ਕੇ 1,156.15 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਕੰਪਨੀ ਦਾ ਸ਼ੇਅਰ ਬੀ.ਐੱਸ.ਈ. 'ਚ 8.19 ਫੀਸਦੀ ਦੇ ਵਾਧੇ ਨਾਲ 4.36 ਰੁਪਏ 'ਤੇ ਚੱਲ ਰਿਹਾ ਸੀ।