ਤੇਲ ਦੀ ਖੇਡ ’ਚ ਮੁੜ ਉਤਰਨਗੇ ਖਾੜੀ ਦੇਸ਼, ਪੈਰਿਸ ਨੇ ਭਾਰਤ ਨੂੰ ਲੈ ਕੇ ਦਿੱਤਾ ਵੱਡਾ ਸੰਕੇਤ
Tuesday, Jul 25, 2023 - 10:47 AM (IST)
ਨਵੀਂ ਦਿੱਲੀ (ਇੰਟ.) – ਰੂਸੀ ਤੇਲ ਨੇ ਜੀ7 ਦੇ 60 ਡਾਲਰ ਦੇ ਪ੍ਰਾਈਸ ਕੈਪ ਨੂੰ ਤੋੜ ਦਿੱਤਾ ਹੈ, ਜਿਸ ਤੋਂ ਬਾਅਦ ਭਾਰਤ ਨੂੰ ਮਿਲਣ ਵਾਲੇ ਸਸਤੇ ਤੇਲ ਦੀਆਂ ਸੰਭਾਵਨਾਵਾਂ ਘੱਟ ਹੋ ਗਈਆਂ ਹਨ। ਖਾਸ ਗੱਲ ਤਾਂ ਇਹ ਹੈ ਕਿ ਮੌਜੂਦਾ ਸਮੇਂ ਵਿਚ ਇੰਡੀਅਨ ਬਾਸਕੇਟ ਵਿਚ ਰੂਸੀ ਤੇਲ ਦਾ ਵਾਲਿਊਮ 40 ਫੀਸਦੀ ਤੋਂ ਜ਼ਿਆਦਾ ਵਧ ਗਿਆ ਹੈ, ਅਜਿਹੇ ’ਚ ਆਉਣ ਵਾਲੇ ਦਿਨਾਂ ’ਚ ਇਹ ਭਾਰਤ ਲਈ ਸਿਰਦਰਦ ਵੀ ਬਣ ਸਕਦਾ ਹੈ। ਇਸ ਗੱਲ ਦੀ ਪਤਾ ਪੈਰਿਸ ਨੂੰ ਲੱਗ ਚੁੱਕਾ ਹੈ।
ਪੈਰਿਸ ਆਧਾਰਿਤ ਇੰਟਰਨੈਸ਼ਨਲ ਐਨਰਜੀ ਏਜੰਸੀ (ਆਈ. ਈ. ਏ.) ਵਿਚ ਆਇਲ ਮਾਰਕੀਟ ਡਿਵੀਜ਼ਨ ਦੇ ਚੀਫ ਟੋਰਿਲ ਬੋਸੋਨੀ ਇਸ ਗੱਲ ’ਤੇ ਜ਼ੋਰ ਦਿੰਦੀ ਹੈ ਕਿ ਜਿੱਥੇ ਭਾਰਤ ਰੂਸੀ ਤੇਲ ’ਤੇ ਨਿਰਭਰ ਹੈ, ਉੱਥੇ ਹੀ ਰੂਸ ਵੀ ਭਾਰਤੀ ਰਿਫਾਇਨਰਾਂ ’ਤੇ ਬਹੁਤ ਜ਼ਿਆਦਾ ਨਿਰਭਰ ਹੈ। ਜੇ ਰੂਸੀ ਤੇਲ ਅਸਲ ’ਚ ਭਾਰਤੀ ਰਿਫਾਇਨਰਾਂ ਲਈ ਮਹੱਤਵਹੀਣ ਹੋ ਜਾਂਦਾ ਹੈ ਤਾਂ ਖਾੜੀ ਦੇਸ਼ ਇਕ ਵਾਰ ਮੁੜ ਤੇਲ ਦੀ ਖੇਡ ’ਚ ਉਤਰ ਕੇ ਭਾਰਤ ਲਈ ਸਭ ਤੋਂ ਵੱਡੇ ਸਪਲਾਇਰ ਬਣ ਸਕਦੇ ਹਨ।
ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਪੱਧਰ 'ਤੇ ਵਧ ਰਹੀ ਭਾਰਤੀ ਰੁਪਏ ਦੀ ਮੰਗ, 22 ਦੇਸ਼ਾਂ ਨੇ ਭਾਰਤ 'ਚ ਖੋਲ੍ਹਿਆ ਵੈਸਟ੍ਰੋ ਖ਼ਾਤਾ
ਇਕ ਇੰਟਰਵਿਊ ’ਚ ਟੋਰਿਲ ਬੋਸੋਨੀ ਨੇ ਕਿਹਾ ਕਿ ਇਸ ਸਾਲ ਹੁਣ ਤੱਕ ਓਪੇਕ+ (ਪੈਟਰੋਲੀਅਮ ਐਕਸਪੋਰਟਰ ਦੇਸ਼ਾਂ ਦਾ ਸੰਗਠਨ) ਦੇਸ਼ਾਂ ਵਲੋਂ ਪ੍ਰੋਡਕਸ਼ਨ ’ਚ ਕਈ ਕਟੌਤੀ ਦੇ ਬਾਵਜੂਦ ਆਇਲ ਮਾਰਕੀਟ ਬੈਲੇਂਸਡ ਰਿਹਾ ਹੈ। ਪਿਛਲੇ ਅਕਤੂਬਰ ਤੋਂ ਜਦੋਂ ਪਹਿਲੀ ਵਾਰ ਕਟੌਤੀ ਕੀਤੀ ਗਈ ਸੀ, ਅਸੀਂ ਦੂਜੇ ਪ੍ਰੋਡਿਊਸਰਸ ਤੋਂ ਸਪਲਈ ’ਚ ਵਾਧਾ ਦੇਖਿਆ ਹੈ। ਯੂ. ਐੱਸ, ਈਰਾਨ ਅਤੇ ਕਈ ਦੂਜੇ ਪ੍ਰੋਡਿਊਸਰਸ ਵਲੋਂ ਪ੍ਰੋਡਕਸ਼ਨ ’ਚ ਤੇਜੀ਼ ਦੇਖਣ ਨੂੰ ਮਿਲੀ ਹੈ। ਇਸੇ ਕਾਰਣ ਓਪੇਕ+ ਦੇਸ਼ਾਂ ਵਲੋਂ ਰੋਜ਼ਾਨਾ 2 ਮਿਲੀਅਨ ਬੈਰਲ ਦੀ ਕਟੌਤੀ ਦੀ ਭਰਪਾਈ ਕਰ ਦਿੱਤੀ ਗਈ ਹੈ। ਉਦਾਹਰਣ ਵਜੋਂ ਜੂਨ ਵਿਚ ਪਿਛਲੇ ਅਕਤੂਬਰ ਦੀ ਤੁਲਣਾ ’ਚ ਤੇਲ ਦਾ ਉਤਪਾਦਨ ਲਗਭਗ ਬਰਾਬਰ ਸੀ।
ਬਾਜ਼ਾਰ ਤੰਗ ਰਹਿਣ ਦੀ ਸੰਭਾਵਨਾ
ਉਨ੍ਹਾਂ ਨੇ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਇਸ ਮਹੀਨੇ ਐਕਸਟਰਾ ਵਾਲੈਂਟਰੀ ਪ੍ਰੋਡਕਸ਼ਨ ਕੱਟ ਅਪਲਾਈ ਹੋ ਰਿਹਾ ਹੈ, ਜਿਸ ਦੀ ਅਗਵਾਈ ਮੁੱਖ ਤੌਰ ’ਤੇ ਸਾਊਦੀ ਅਰਬ ਕਰ ਰਿਹਾ ਹੈ ਪਰ ਰੂਸ ਨੇ ਵੀ ਕਿਹਾ ਹੈ ਕਿ ਉਹ ਐਕਸਪੋਰਟ ਘੱਟ ਕਰੇਗਾ। ਇਹ ਪ੍ਰੋਡਕਸ਼ਨ ਅਜਿਹੇ ਸਮੇਂ ਵਿਚ ਹੋ ਰਿਹਾ ਹੈ ਜਦੋਂ ਆਮ ਤੌਰ ’ਤੇ ਸੀਜ਼ਨਲ ਮੰਗ ’ਚ ਵਾਧਾ ਹੁੰਦਾ ਹੈ। ਬੋਸਾਨੀ ਨੇ ਇੰਟਰਵਿਊ ਵਿਚ ਕਿਹਾ ਕਿ ਅਸੀਂ ਹਾਲੇ ਵੀ ਮੰਗ ’ਚ ਵਾਧਾ ਦੇਖ ਰਹੇ ਹਾਂ। ਇਸ ਦਾ ਕਾਰਣ ਚੀਨ ਅਤੇ ਗਲੋਬਲ ਏਵੀਏਸ਼ਨ ਦੇ ਖੁੱਲ੍ਹਣ ਦੇ ਨਾਲ ਮਹਾਮਾਰੀ ਤੋਂ ਉੱਭਰ ਚੁੱਕੇ ਹਾਂ। ਉਨ੍ਹਾਂ ਨੇ ਕਿਹਾ ਕਿ ਆਈ. ਈ. ਏ. ਦੂਜੇ ਸ੍ਰੋਤਾਂ ਤੋਂ ਸਪਲਾਈ ਵਧਣ ਦੀ ਸੀਮਤ ਸੰਭਾਵਨਾ ਦੇਖਦੇ ਹਨ, ਇਸ ਲਈ ਸਾਨੂੰ ਲਗਦਾ ਹੈ ਕਿ ਬਾਜ਼ਾਰ ਵਿਚ ਕਾਫੀ ਸਖਤੀ ਆਉਣ ਵਾਲੀ ਹੈ, ਜਿਸ ਦਾ ਜ਼ਾਹਰ ਤੌਰ ’ਤੇ ਕੀਮਤਾਂ ’ਤੇ ਅਸਰ ਪਵੇਗਾ। ਹੁਣ ਵਾਲੈਂਟਰੀ ਪ੍ਰੋਡਕਸ਼ਨ ਕੱਟ ਹੈ ਅਤੇ ਇਕ ਅਹਿਮ ਤੌਰ ’ਤੇ ਟਾਈਟ ਮਾਰਕੀਟ ਤੋਂ ਬਚਣ ਲਈ ਮੰਗ ਨਾਲ ਸਪਲਾਇਰਸ ਨੂੰ ਬੈਲੇਂਸ ਕਰਨ ਦਾ ਸਵਾਲ ਹੈ।
ਇਹ ਵੀ ਪੜ੍ਹੋ : ਅਗਸਤ ਮਹੀਨੇ ਆਜ਼ਾਦੀ ਦਿਹਾੜੇ ਸਮੇਤ ਹਨ ਬੈਂਕ 'ਚ ਕਈ ਮਹੱਤਵਪੂਰਨ ਛੁੱਟੀਆਂ, ਦੇਖੋ ਸੂਚੀ
ਖਾੜੀ ਦੇਸ਼ ਹੋਣਗੇ ਦੂਜਾ ਬਦਲ
ਮੌਜੂਦਾ ਸਮੇਂ ਵਿਚ ਭਾਰਤ ਦੇ ਤੇਲ ਇੰਪੋਰਟ ਵਿਚ ਰੂਸੀ ਕੱਚੇ ਤੇਲ ਦੀ ਹਿੱਸੇਦਾਰੀ ਹੁਣ 40 ਫੀਸਦੀ ਤੋਂ ਵੱਧ ਹੈ। ਜੇ ਰੂਸੀ ਤੇਲ ਵਲੋਂ ਭਾਰਤ ਨੂੰ ਸਪਲਾਈ ਘੱਟ ਕੀਤੀ ਜਾਂਦੀ ਹੈ ਤਾਂ ਅਜਿਹੇ ’ਚ ਭਾਰਤ ਲਈ ਕਿਹੜਾ ਦੂਜਾ ਬਦਲ ਹੋ ਸਕਦਾ ਹੈ। ਇਸ ਦਾ ਜਵਾਬ ਦਿੰਦੇ ਹੋਏ ਬੋਸਾਨੀ ਕਹਿੰਦੇ ਹਨ ਕਿ ਭਾਰਤ ਲਈ ਦੂਜਾ ਬਦਲ ਖਾੜੀ ਦੇਸ਼ ਹੋ ਸਕਦੇ ਹਨ। ਉਨ੍ਹਾਂ ਨੇ ਹਾਲ ਹੀ ਵਿਚ ਉਤਪਾਦਨ ’ਚ ਕਟੌਤੀ ਕੀਤੀ ਹੈ, ਇਸ ਲਈ ਮੰਗ ਹੋਣ ’ਤੇ ਉਨ੍ਹਾਂ ਕੋਲ ਉਤਪਾਦਨ ਵਧਾਉਣ ਦੀ ਸਮਰੱਥਾ ਹੈ, ਇਸ ਲਈ ਜੇ ਅਸੀਂ ਉਮੀਦ ਨਾਲੋਂ ਵੱਧ ਰੂਸੀ ਸਪਲਾਈ ਗੁਆ ਦਿੰਦੇ ਹਾਂ ਤਾਂ ਹੋਰ ਪ੍ਰਮੁੱਖ ਉਤਪਾਦਕਾਂ ਕੋਲ ਉਤਪਾਦਨ ’ਚ ਕਟੌਤੀ ਨੂੰ ਘੱਟ ਕਰਨ ਦਾ ਬਦਲ ਹੋਵੇਗਾ।
ਰੂਸ ਵੀ ਹੈ ਭਾਰਤ ’ਤੇ ਨਿਰਭਰ
ੁਉਨ੍ਹਾਂ ਨੇ ਇਕ ਗੱਲ ਯਾਦ ਰੱਖਣ ਨੂੰ ਕਿਹਾ ਕਿ ਭਾਰਤ ਅਤੇ ਚੀਨ ਸਾਂਝੇ ਤੌਰ ’ਤੇ ਰੂਸੀ ਕੱਚੇ ਤੇਲ ਦਾ 80 ਫੀਸਦੀ ਹਿੱਸਾ ਲੈਂਦੇ ਹਨ ਅਤੇ ਇਸ ਨੂੰ ਲੈਣ ਵਾਲੇ ਬਹੁਤ ਘੱਟ ਹੋਰ ਦੇਸ਼ ਹਨ, ਇਸ ਲਈ ਮੈਂ ਕਹਾਂਗਾ ਕਿ ਜਿੱਥੇ ਭਾਰਤ ਕੱਚੇ ਤੇਲ ਲਈ ਰੂਸ ’ਤੇ ਨਿਰਭਰ ਹੋ ਸਕਦਾ ਹੈ, ਉੱਥੇ ਹੀ ਰੂਸ ਆਪਣੇ ਬੈਰਲ ਰੱਖਣ ਲਈ ਭਾਰਤ ਅਤੇ ਚੀਨ ’ਤੇ ਬਹੁਤ ਜ਼ਿਆਦਾ ਨਿਰਭਰ ਹੈ। ਇਹ ਦੇਖਣਾ ਬਾਕੀ ਹੈ ਕਿ ਰੂਸ ਇਸ ਸਥਿਤੀ ’ਚ ਕੀ ਕਰਨ ਦੀ ਯੋਜਨਾ ਬਣਾਉਂਦਾ ਹੈ। ਜੇ ਕੋਈ ਤੇਲ ਖਰੀਦਣ ਨੂੰ ਤਿਆਰ ਨਹੀਂ ਹੈ ਤਾਂ ਰੂਸ ਇਸ ਨੂੰ ਕਿੱਥੇ ਵੇਚ ਸਕਦਾ ਹੈ?
ਇਹ ਵੀ ਪੜ੍ਹੋ : Ray-Ban ਦੇ ਨਿਰਮਾਤਾ 'ਤੇ 1,000 ਫ਼ੀਸਦੀ ਤੱਕ ਕੀਮਤਾਂ ਵਧਾਉਣ ਦਾ ਇਲਜ਼ਾਮ, ਜਾਣੋ ਪੂਰਾ ਮਾਮਲਾ
ਨੋਟ - ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8