ਧਾਰਮਿਕ, ਚੈਰੀਟੇਬਲ ਸੰਸਥਾਵਾਂ ਵਲੋਂ ਸੰਚਾਲਿਤ ‘ਸਰਾਵਾਂ’ ਦੇ ਕਮਰਿਆਂ ’ਤੇ GST ਨਹੀਂ ਲੱਗੇਗਾ : CBIC

08/06/2022 3:06:39 PM

ਨਵੀਂ ਦਿਲੀ (ਭਾਸ਼ਾ) – ਵਿੱਤ ਮੰਤਰਾਲਾ ਨੇ ਕਿਹਾ ਹੈ ਕਿ ਧਾਰਮਿਕ ਅਤੇ ਚੈਰੀਟੇਬਲ ਸੰਸਥਾਵਾਂ ਵਲੋਂ ਸੰਚਾਲਿਤ ‘ਸਰਾਵਾਂ’ ਦੇ ਕਮਰਿਆਂ ਦੇ ਕਿਰਾਏ ਜਾਂ ਜਾਇਦਾਦਾਂ ’ਤੇ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਨਹੀਂ ਲੱਗੇਗਾ। ਕੇਂਦਰੀ ਇਨਡਾਇਰੈਕਟ ਟੈਕਸ ਅਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਨੇ ਵੀਰਵਾਰ ਨੂੰ ਕਮਰਿਆਂ ਦੇ ਕਿਰਾਏ ’ਤੇ ਜੀ. ਐੱਸ. ਟੀ. ਨੂੰ ਲੈ ਕੇ ਭਰਮ ਦੂਰ ਕਰਨ ਲਈ ਇਹ ਸਪੱਸ਼ਟੀਕਰਨ ਜਾਰੀ ਕੀਤਾ ਸੀ।

ਵਿੱਤ ਮੰਤਰਾਲਾ ਦਾ ਇਹ ਸਪੱਸ਼ਟੀਕਰਨ ਆਪ ਸੰਸਦ ਮੈਂਬਰ ਰਾਘਵ ਚੱਢਾ ਸਮੇਤ ਵੱਖ-ਵੱਖ ਤਬਕਿਆਂ ਦੀ ਮੰਗ ਤੋਂ ਬਾਅਦ ਆਇਆ ਹੈ ਕਿ ਧਾਰਮਿਕ ਸੰਸਥਾਨਾਂ ਦੇ ਕਮਿਆਂ ਦੇ ਕਿਰਾਏ ’ਤੇ ਜੀ.ਐੱਸ. ਟੀ. ਨੂੰ ਵਾਪਸ ਲਿਆ ਜਾਵੇ। ਚੱਢਾ ਨੇ ਵੀਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨਾਲ ਮੁਲਾਕਾਤ ਕੀਤੀ ਅਤੇ ਅੰਮ੍ਰਿਤਸਰ ’ਚ ਹਰਿਮੰਦਰ ਸਾਹਿਬ ਕੋਲ ਸਥਿਤ ਧਾਰਮਿਕ ਕੰਪਲੈਕਸਾਂ ਦੀਆਂ ‘ਸਰਾਵਾਂ’ ਉੱਤੇ 12 ਫੀਸਦੀ ਜੀ. ਐੱਸ. ਟੀ. ਲਗਾਉਣ ਦੇ ਫੈਸਲੇ ਨੂੰ ਵਾਪਸ ਲੈਣ ਦ ੇ ਸਬੰਧ ’ਚ ਇਕ ਪੱਤਰ ਸੌਂਪਿਆ।

ਜੀ. ਐੱਸ. ਟੀ. ਪਰਿਸ਼ਦ ਨੇ ਇਸ ਸਾਲ ਜੂਨ ਮਹੀਨੇ ’ਚ ਫੈਸਲਾ ਕੀਤਾ ਸੀ ਕਿ 1000 ਰੁਪਏ ਰੋਜ਼ਾਨਾ ਤੋਂ ਘੱਟ ਕੀਮਤ ਵਾਲੇ ਹੋਟਲ ਕਮਰਿਆਂ ’ਤੇ 12 ਫੀਸਦੀ ਦਾ ਟੈਕਸ ਲਗਾਇਆ ਜਾਵੇਗਾ। 18 ਜੁਲਾਈ 2022 ਨੂੰ 1000 ਰੁਪਏ ਤੋਂ ਘੱਟ ਕਿਰਾਏ ਵਾਲੇ ਕਮਰੇ ’ਤੇ ਜੀ. ਐੱਸ. ਟੀ. ਪ੍ਰਸਤਾਵ ਦੇ ਲਾਗੂ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਵਲੋਂ ਸੰਚਾਲਿਤ ਕੁੱਝ ਸਰਾਵਾਂ ਨੇ 1000 ਰੁਪਏ ਤੋਂ ਘੱਟ ਕਿਰਾਏ ਵਾਲੇ ਹੋਟਲ ਕਮਰਿਆਂ ਨੂੰ ਪਹਿਲਾਂ ਹੀ ਛੋਟ ਸ਼੍ਰੇਣੀ ਤੋਂ 12 ਫੀਸਦੀ ਦੇ ਜੀ. ਐੱਸ. ਟੀ. ਸਲੈਬ ਦੇ ਤਹਿਤ ਲਿਆਂਦਾ ਗਿਆ ਸੀ। ਵਿੱਤ ਮੰਤਰਾਲਾ ਦੇ ਤਹਿਤ ਸੀ. ਬੀ. ਆਈ. ਸੀ. ਨੇ ਕਈ ਟਵੀਟ ਕਰ ਕੇ ਕਿਹਾ ਕਿ ਧਾਰਮਿਕ ਅਤੇ ਚੈਰੀਟੇਬਲ ਸੰਸਥਾਨਾਂ ਵਲੋਂ ਸੰਚਾਲਿਤ ‘ਸਰਾਵਾਂ’ ਦੇ ਕਮਰਿਆਂ ਦੇ ਕਿਰਾਏ ’ਤੇ ਜੀ. ਐੱਸ. ਟੀ. ਲਾਗੂ ਨਹੀਂ ਹੋਵੇਗਾ।


Harinder Kaur

Content Editor

Related News