GST Rule: 1 ਮਾਰਚ ਤੋਂ E-Way ਬਿੱਲ ਜਨਰੇਟ ਕਰਨ ਲਈ ਲਾਜ਼ਮੀ ਹੋਵੇਗਾ ਇਹ ਨਿਯਮ

Monday, Feb 26, 2024 - 03:35 PM (IST)

GST Rule: 1 ਮਾਰਚ ਤੋਂ E-Way ਬਿੱਲ ਜਨਰੇਟ ਕਰਨ ਲਈ ਲਾਜ਼ਮੀ ਹੋਵੇਗਾ ਇਹ ਨਿਯਮ

ਨਵੀਂ ਦਿੱਲੀ - ਕੇਂਦਰ ਸਰਕਾਰ ਅਗਲੇ ਮਹੀਨੇ ਤੋਂ ਜੀਐਸਟੀ ਨਿਯਮਾਂ 'ਚ ਵੱਡਾ ਬਦਲਾਅ ਕਰਨ ਜਾ ਰਹੀ ਹੈ। ਨਵੇਂ ਨਿਯਮਾਂ ਤਹਿਤ 5 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕਰਨ ਵਾਲੇ ਵਪਾਰੀਆਂ ਲਈ ਈ-ਵੇਅ ਬਿੱਲ ਜਨਰੇਟ ਕਰਨ ਲਈ ਈ-ਚਾਲਾਨ ਦੇਣਾ ਲਾਜ਼ਮੀ ਹੋਵੇਗਾ। ਜ਼ਿਕਰਯੋਗ ਹੈ ਕਿ ਗੁਡਸ ਐਂਡ ਸਰਵਿਸਿਜ਼ ਟੈਕਸ (GST) ਨਿਯਮਾਂ ਮੁਤਾਬਕ ਵਪਾਰੀਆਂ ਲਈ 50,000 ਰੁਪਏ ਤੋਂ ਜ਼ਿਆਦਾ ਦੇ ਸਾਮਾਨ ਨੂੰ ਇਕ ਸੂਬੇ ਤੋਂ ਦੂਜੇ ਸੂਬੇ ਤੱਕ ਲਿਜਾਣ ਲਈ ਈ-ਵੇਅ ਬਿੱਲ ਦੀ ਲੋੜ ਹੁੰਦੀ ਹੈ। ਅਜਿਹੇ 'ਚ ਹੁਣ ਇਹ ਬਿੱਲ ਈ-ਚਲਾਨ ਤੋਂ ਬਿਨਾਂ ਜਨਰੇਟ ਨਹੀਂ ਕੀਤਾ ਜਾ ਸਕਦਾ ਹੈ। ਇਹ ਨਿਯਮ 1 ਮਾਰਚ 2024 ਤੋਂ ਲਾਗੂ ਹੋਵੇਗਾ। 

ਇਹ ਵੀ ਪੜ੍ਹੋ :    ਕਿਸਾਨ ਮੋਰਚੇ ਦਾ ਵੱਡਾ ਐਲਾਨ ; ਭਲਕੇ ਫੂਕੇ ਜਾਣਗੇ ਕੇਂਦਰ ਤੇ ਹਰਿਆਣਾ ਸਰਕਾਰ ਦੇ ਪੁਤਲੇ

ਸਰਕਾਰ ਨੇ ਬਦਲਾਅ ਕਿਉਂ ਕੀਤਾ?

ਨੈਸ਼ਨਲ ਇਨਫਾਰਮੈਟਿਕਸ ਸੈਂਟਰ (ਐੱਨ.ਆਈ.ਸੀ.) ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਕਈ ਟੈਕਸਦਾਤਾ ਹਨ ਜੋ B2B ਅਤੇ ਬਿਜ਼ਨਸ ਟੂ ਐਕਸਪੋਰਟ ਟਰਾਂਜੈਕਸ਼ਨ ਲਈ ਈ-ਚਾਲਾਨ ਦੇ ਬਗੈਰ ਹੀ ਈ-ਵੇਅ ਬਿੱਲ ਬਣਾ ਰਹੇ ਹਨ। ਇਸ ਦੇ ਨਾਲ ਹੀ ਜਾਂਚ ਦਰਮਿਆਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕੁਝ ਵਪਾਰੀਆਂ ਦੇ ਈ-ਚਾਲਾਨ ਅਤੇ ਈ-ਵੇਅ ਬਿੱਲ ਆਪਸ ਵਿਚ ਮੇਲ ਨਹੀਂ ਖਾ ਰਹੇ ਹੈ। ਜੋ ਕਿ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ :    ਜਲੰਧਰ ਪੁਲਸ ਦੀ ਵੱਡੀ ਕਾਰਵਾਈ, ਲੰਡਾ ਗੈਂਗ ਦੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼

ਮਾਰਚ ਮਹੀਨੇ ਤੋਂ ਹੋ ਰਿਹੈ ਨਿਯਮਾਂ ਵਿਚ ਬਦਲਾਅ

ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐਨਆਈਸੀ) ਮੁਤਾਬਕ ਇਹ ਨਿਯਮ 1 ਮਾਰਚ 2024 ਤੋਂ ਲਾਗੂ ਹੋਵੇਗਾ। ਇਹ ਨਿਯਮ ਸਿਰਫ ਈ-ਚਲਾਨ ਲਈ ਯੋਗ ਟੈਕਸਦਾਤਾਵਾਂ 'ਤੇ ਲਾਗੂ ਹੋਵੇਗਾ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਗਾਹਕਾਂ ਅਤੇ ਹੋਰ ਤਰ੍ਹਾਂ ਦੇ ਲੈਣ-ਦੇਣ ਲਈ ਈ-ਵੇਅ ਬਿੱਲ ਜਨਰੇਟ ਕਰਨ ਲਈ ਈ-ਚਲਾਨ ਲਾਜ਼ਮੀ ਨਹੀਂ ਹੋਵੇਗਾ। 

ਇਹ ਵੀ ਪੜ੍ਹੋ :     ਮੁਕੇਸ਼ ਅੰਬਾਨੀ ਦੀ ਰਿਲਾਇੰਸ ਨੇ ਕੀਤੀ ਸਭ ਤੋਂ ਵੱਧ ਕਮਾਈ, ਟਾਟਾ ਦੀ ਇਸ ਕੰਪਨੀ ਨੂੰ ਹੋਇਆ ਘਾਟਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News