1 ਅਪ੍ਰੈਲ ਤੋਂ ਬਦਲ ਜਾਣਗੇ ਜੀ. ਐੱਸ. ਟੀ. ਦੇ ਨਿਯਮ

03/08/2019 9:52:13 PM

ਨਵੀਂ ਦਿੱਲੀ- ਸਰਕਾਰ ਨੇ ਛੋਟੇ ਕਾਰੋਬਾਰੀਆਂ ਲਈ ਜੀ. ਐੱਸ. ਟੀ. 'ਚ ਰਜਿਸਟਰੇਸ਼ਨ ਤੋਂ ਛੋਟ ਲਈ ਸਾਲਾਨਾ ਕਾਰੋਬਾਰ ਦੀ ਹੱਦ 40 ਲੱਖ ਰੁਪਏ ਕੀਤੇ ਜਾਣ ਦੇ ਫ਼ੈਸਲਾ ਨੂੰ ਨੋਟੀਫਾਈ ਕੀਤਾ। ਇਸ ਦੇ ਤਹਿਤ ਇਹ ਛੋਟ 1 ਅਪ੍ਰੈਲ ਤੋਂ ਲਾਗੂ ਹੋਵੇਗੀ। ਇਸ ਨਾਲ ਛੋਟੇ ਅਤੇ ਮਧਵਰਗੀ ਉੱਦਮਾਂ ਨੂੰ ਲਾਭ ਹੋਵੇਗਾ।
ਇਸ ਤੋਂ ਇਲਾਵਾ 1.5 ਕਰੋੜ ਰੁਪਏ ਤੱਕ ਦਾ ਕਾਰੋਬਾਰ ਕਰਨ ਵਾਲੀਆਂ ਇਕਾਈਆਂ ਨੂੰ ਇਕ-ਮੁਸ਼ਤ ਟੈਕਸ (ਕੰਪੋਜੀਸ਼ਨ) ਦੀ ਯੋਜਨਾ ਵੀ ਇਕ ਅਪ੍ਰੈਲ ਤੋਂ ਲਾਗੂ ਹੋਵੇਗੀ। ਨਾਲ ਹੀ ਸੇਵਾਦਾਤਾ ਅਤੇ ਚੀਜ਼ ਅਤੇ ਸੇਵਾ ਦੋਵਾਂ ਦੇ ਸਪਲਾਇਰ ਜੀ. ਐੱਸ. ਟੀ. ਦੀ ਇਕ-ਮੁਸ਼ਤ ਯੋਜਨਾ ਦਾ ਬਦਲ ਅਪਨਾਉਣ ਲਈ ਯੋਗ ਹਨ ਅਤੇ 6 ਫ਼ੀਸਦੀ ਦੀ ਦਰ ਨਾਲ ਅਗਲੇ ਵਿੱਤੀ ਸਾਲ ਦੀ ਸ਼ੁਰੂਆਤ ਤੋਂ ਟੈਕਸ ਦੇ ਸਕਦੇ ਹਨ ਪਰ ਇਸ ਦੇ ਲਈ ਉਨ੍ਹਾਂ ਨੂੰ ਇਨਪੁਟ ਟੈਕਸ ਦਾ ਲਾਭ ਨਹੀਂ ਮਿਲੇਗਾ। ਵਿੱਤ ਮੰਤਰੀ ਅਰੁਣ ਜੇਤਲੀ ਦੀ ਪ੍ਰਧਾਨਗੀ ਵਾਲੀ ਚੀਜ਼ ਅਤੇ ਸੇਵਾ ਕਰ (ਜੀ. ਐੱਸ. ਟੀ.) ਕੌਂਸਲ ਨੇ 10 ਜਨਵਰੀ ਨੂੰ ਹੋਈ ਬੈਠਕ 'ਚ ਇਹ ਫ਼ੈਸਲੇ ਲਏ ਗਏ ਸਨ।


Karan Kumar

Content Editor

Related News