ਜੀ.ਐੱਸ.ਟੀ ਦਾ ਅਸਰ : ਬਜਾਜ ਪਲਸਰ ਦੀਆਂ ਕੀਮਤਾਂ ਘਟੀਆਂ, ਇੰਨੇ ਹੋਏ ਸਸਤੇ

Tuesday, Jul 04, 2017 - 02:52 PM (IST)

ਜੀ.ਐੱਸ.ਟੀ ਦਾ ਅਸਰ : ਬਜਾਜ ਪਲਸਰ ਦੀਆਂ ਕੀਮਤਾਂ ਘਟੀਆਂ, ਇੰਨੇ ਹੋਏ ਸਸਤੇ

ਨਵੀਂ ਦਿੱਲੀ- 1 ਜੁਲਾਈ ਤੋਂ ਭਾਰਤ 'ਚ ਜੀ ਐੱਸ ਟੀ ਲਾਗੂ ਹੋਣ ਦੇ ਬਾਅਦ ਤੋਂ ਹੀ ਤਮਾਮ ਪ੍ਰੋਡਕਟਸ ਦੀਆਂ ਕੀਮਤਾਂ 'ਚ ਬਦਲਾਅ ਦੇਖੇ ਜਾ ਰਹੇ ਹਨ। ਇਲੈਕਟ੍ਰਾਨਿਕ ਮਾਰਕੀਟ ਦੇ ਨਾਲ ਨਾਲ ਆਟੋਮੋਬਾਇਲ ਸੇਕਟਰ 'ਚ ਵੀ ਇਸਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਕਰਕੇ ਬਜਾਜ ਆਟੋ ਨੇ ਵੀ ਆਪਣੇ ਕੁਝ ਮਾਡਲਾਂ ਦੀਆਂ ਕੀਮਤ 'ਚ ਕਟੌਤੀ ਕੀਤੀ ਹੈ। ਬਜਾਜ ਪਲਸਰ ਦੀਆਂ ਨਵੀਆਂ ਕੀਮਤਾਂ ਦਾ ਖੁਲਾਸਾ ਹੋ ਗਿਆ ਹੈ। ਬਦਲੀ ਹੋਈ ਕੀਮਤਾਂ ਤਤਕਾਲ ਪ੍ਰਭਾਵ ਨਾਲ ਲਾਗੂ ਵੀ ਕਰ ਦਿੱਤੀ ਗਈ ਹੈ

PunjabKesari
-ਕੰਪਨੀ ਨੇ ਡੀਲਰਸ਼ਿਪ ਵੀ ਘਟਾਈ
ਮੀਡੀਆ ਰਿਪੋਟਰਸ ਦੇ ਮੁਤਾਬਕ, ਬਜਾਜ ਪਲਸਰ 135 ਐਲ.ਐੱਸ ਹੁਣ ਕੰਪਨੀ ਦੇ ਡੀਲਰਸ਼ਿਪ 'ਤੇ 61,177 ਰੁਪਏ ਦੀ ਜਗ੍ਹਾਂ 60,705 ਰੁਪਏ 'ਚ ਉਪਲੱਬਧ ਹੈ ਉੱਥੇ ਪਲਸਰ 150 ਨੂੰ ਗਾਹਕ ਹੁਣ 75,604 ਰੁਪਏ ਦੀ ਜਗ੍ਹਾ 74,975 ਰੁਪਏ 'ਚ ਖਰੀਦ ਸਕਦੇ ਹਨ, ਇਸਦੇ ਇਲਾਵਾ ਪਲਸਰ 180 ਅਤੇ ਪਲਸਰ 220 ਐੱਫ ਕਰਮਵਾਰ:79,893 ਰੁਪਏ ਅਤੇ 91,555 ਰੁਪਏ 'ਚ ਉਪਲੱਬਧ ਹੈ। ਬਜਾਜ ਪਲਸਰ 200 ਐਨ.ਐੱਸ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 97,452 ਰੁਪਏ ਦੀ ਜਗ੍ਹਾ ਬਦਲੀ ਹੋਈ ਕੀਮਤ ਦੇ ਬਾਅਦ 96,747 ਰੁਪਏ 'ਚ ਕੰਪਨੀ ਦੇ ਡੀਲਰਸ਼ਿਪ 'ਚ ਮੌਜੂਦ ਹੈ ਅੰਤ 'ਚ ਬਜਾਜ ਪਲਸਰ ਆਰ.ਐੱਸ200 ਦੀ ਕੀਮਤ ਦੀ ਗੱਲ ਕਰੀਏ ਤਾਂ ਇਸਦਾ ਨਾਨ-ਏ ਬੀ ਐੱਸ ਵੈਰਿਇੰਟ 1,21,891 ਰੁਪਏ 'ਚ ਅਤੇ ਏਬੀਐੱਸ ਵੈਰਿਇੰਟ 1,33,744 ਰੁਪਏ 'ਚ ਉਪਲੱਬਧ ਹੈ।

PunjabKesari


ਇਸਦੇ ਇਲਾਵਾ ਖਬਰ ਇਹ ਵੀ ਹੈ ਕਿ ਬਜਾਜ ਨੇ ਆਪਣੇ ਫਲੈਗਸ਼ਿਪ ਮੋਟਰਸਾਈਕਲ ਡੋਮੀਨਰ 400 ਦੀ ਭਾਰਤ 'ਚ ਕੀਮਤ 2000 ਰੁਪਏ ਦੇ ਕਰੀਬ ਵਧਾ ਦਿੱਤੀ ਹੈ। 373 ਸੀ.ਸੀ ਪਾਵਰ ਵਾਲੀ ਇਸ ਬਾਈਕ ਦਾ ਏ.ਬੀ.ਐੱਸ ਵੈਰਿਇੰਟ 1.55 ਲੱਖ ਰੁਪਏ 'ਚ ਅਤੇ ਨਾਨ ਏ.ਬੀ.ਐੱਸ ਵੈਰਿਇੰਟ 1.41 ਲੱਖ ਰੁਪਏ 'ਚ ਉਪਲੱਬਧ ਹੈ। ਇਹ ਸਾਰੀਆਂ ਕੀਮਤਾਂ ਐਕਸ-ਸ਼ੋਰੂਮ ਦਿੱਲੀ ਹੈ।


Related News