18 ਫਰਵਰੀ ਨੂੰ ਹੋਵੇਗੀ ਜੀ.ਐੱਸ.ਟੀ ਕੌਂਸਲ ਦੀ ਬੈਠਕ

Saturday, Feb 04, 2023 - 12:21 PM (IST)

18 ਫਰਵਰੀ ਨੂੰ ਹੋਵੇਗੀ ਜੀ.ਐੱਸ.ਟੀ ਕੌਂਸਲ ਦੀ ਬੈਠਕ

ਨਵੀਂ ਦਿੱਲੀ—ਗੁਡਸ ਐਂਡ ਸਰਵਿਸ ਟੈਕਸ (ਜੀ.ਐੱਸ.ਟੀ.) ਕੌਂਸਲ ਦੀ ਬੈਠਕ 18 ਫਰਵਰੀ ਨੂੰ ਹੋਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਤਾ ਵਾਲੀ ਜੀ.ਐੱਸਟੀ ਕੌਂਸਲ 'ਚ ਸੂਬਿਆਂ ਦੇ ਵਿੱਤ ਮੰਤਰੀ ਵੀ ਸ਼ਾਮਲ ਹਨ। ਜੀ.ਐੱਸ.ਟੀ ਕੌਂਸਲ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, "ਜੀ.ਐੱਸ.ਟੀ ਕੌਂਸਲ ਦੀ 49ਵੀਂ ਮੀਟਿੰਗ 18 ਫਰਵਰੀ, 2023 ਨੂੰ ਨਵੀਂ ਦਿੱਲੀ 'ਚ ਹੋਵੇਗੀ।" ਕੌਂਸਲ ਮੰਤਰੀ ਸਮੂਹ ਦੀਆਂ ਪਾਨ ਮਸਾਲਾ ਅਤੇ ਗੁਟਖਾ ਕੰਪਨੀਆਂ 'ਤੇ ਟੈਕਸ ਅਤੇ ਇਕ ਹੋਰ ਮੰਤਰੀ ਸਮੂਹ ਦੇ ਅਪੀਲੀ ਟ੍ਰਿਬਿਊਨਲ ਦੇ ਗਠਨ ਦੀ ਰਿਪੋਰਟ 'ਤੇ ਸਲਾਹ-ਮਸ਼ਵਰਾ ਕਰ ਸਕਦੀ ਹੈ।
ਆਨਲਾਈਨ ਗੇਮਿੰਗ, ਕੈਸੀਨੋ ਅਤੇ ਘੋੜ ਦੌੜ 'ਤੇ ਜੀ.ਐੱਸ.ਟੀ ਲਗਾਉਣ ਬਾਰੇ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਦੀ ਪ੍ਰਧਾਨਤਾ ਵਾਲੇ ਇਕ ਹੋਰ ਮੰਤਰੀਆਂ ਦੇ ਸਮੂਹ ਦੀ ਰਿਪੋਰਟ 'ਤੇ ਵੀ ਮੀਟਿੰਗ 'ਚ ਚਰਚਾ ਹੋ ਸਕਦੀ ਹੈ। ਇਹ ਤਿੰਨ ਰਿਪੋਰਟਾਂ 17 ਦਸੰਬਰ 2022 ਨੂੰ ਹੋਈ ਜੀ.ਐੱਸ.ਟੀ ਕੌਂਸਲ ਦੀ ਪਿਛਲੀ ਮੀਟਿੰਗ ਦੇ ਏਜੰਡੇ 'ਚ ਸ਼ਾਮਲ ਸਨ।


author

Aarti dhillon

Content Editor

Related News